ਚੰਡੀਗੜ੍ਹ: ਦੇਸ਼ ਵਿੱਚ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣੀਆਂ ਹਨ। ਇਸੇ ਦੌਰਾਨ ਪੰਜਾਬ ਵਿੱਚ ਵੀ ਵਿਧਾਨ ਸਭਾ ਚੋਣਾਂ (Punjab Assembly election 2022) ਹੋਣਗੀਆਂ। ਜਿਥੇ ਰਾਜਨੀਤਕ ਉਥਲ ਪੁਥਲ ਹੋ ਰਹੀ ਹੈ, ਉਥੇ ਹੀ ਮੁੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਵੱਡੇ ਨਾਮੀ ਚਿਹਰੇ ਆਪੋ ਆਪਣੀ ਪਾਰਟੀਆਂ ਵਿੱਚ ਸ਼ਾਮਲ ਕਰਨ ਵਿੱਚ ਲੱਗੇ ਹੋਏ ਹਨ (Political parties start wooing national players)।
ਪਿਛਲੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋੋਤ ਸਿੱਧੂ ਨੇ ਕ੍ਰਿਕੇਟਰ ਹਰਭਜਨ ਸਿੰਘ ਭੱਜੀ ਨਾਲ ਆਪਣੀ ਇੱਕ ਫੋਟੋ ਟਵੀਟਰ ’ਤੇ ਸ਼ੇਅਰ ਕੀਤੀ ਸੀ। ਇਸ ਤੋਂ ਕਿਆਸ ਅਰਾਈਆਂ ਲਗਾਈਆਂ ਜਾਣ ਲੱਗੀਆਂ ਸੀ ਕਿ ਹਰਭਜਨ ਸਿੰਘ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਉਨ੍ਹਾਂ ਉਸੇ ਦਿਨ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਕਾਂਗਰਸ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਇਸ ਤੋਂ ਲਗਭਗ ਇੱਕ ਹਫਤੇ ਬਾਅਦ ਹਰਭਜਨ ਸਿੰਘ ਨੇ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਤੇ ਇੱਕ ਵਾਰ ਫੇਰ ਇਹ ਅੰਦਾਜੇ ਲਗਾਏ ਜਾਣ ਲੱਗੇ ਸੀ ਕਿ ਉਹ ਰਾਜਨੀਤੀ ਵਿੱਚ ਆਉਣਗੇ। ਹਾਲਾਂਕਿ ਇਸ ਵਾਰ ਹਰਭਜਨ ਸਿੰਘ ਵੱਲੋਂ ਕੋਈ ਪ੍ਰਤੀਕ੍ਰਮ ਨਹੀਂ ਆਇਆ।
ਇਹ ਵੀ ਪੜ੍ਹੋ:ਹਰਭਜਨ ਸਿੰਘ ਸੰਨਿਆਸ: ਕਾਂਗਰਸ 'ਚ ਜਾਣ ਦੀਆਂ ਚਰਚਾਵਾਂ ਤੇਜ਼
ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕਈ ਕਾਂਗਰਸੀ ਆਗੂ ਆਪਣੇ ਪੱਖ ਵਿੱਚ ਕਰ ਲਏ ਤੇ ਪੰਜਾਬ ਦੇ ਕਾਂਗਰਸੀ ਵਿਧਾਇਕ ਵੀ ਟੁੱਟ ਕੇ ਭਾਜਪਾ ਵਿੱਚ ਜਾਣ ਲੱਗ ਪਏ ਹਨ। ਇਸੇ ਸਿਲਸਿਲੇ ਵਿੱਚ ਜਦੋਂ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਬਾਰੇ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਜਿਥੇ ਦੋ ਕਾਂਗਰਸੀ ਵਿਧਾਇਕ ਪਾਰਟੀ ਵਿੱਚ ਸ਼ਾਮਲ ਕਰ ਲਏ, ਉਥੇ ਹੀ ਉੱਘੇ ਕ੍ਰਿਕੇਟਰ ਦਿਨੇਸ਼ ਮੋਂਗੀਆ ਨੂੰ ਵੀ ਭਾਜਪਾ ਵਿੱਚ ਸ਼ਾਮਲ ਕੀਤਾ ਹੈ (Cricketer Dinesh Mongia joins BJP) ਇਸੇ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਰਾਜਸੀ ਪਾਰਟੀਆਂ ਉੱਘੇ ਖਿਡਾਰੀਆਂ ਨੂੰ ਆਪਣੇ ਪੱਖ ਵਿੱਚ ਕਰਨ ਵਿੱਚ ਜੁਟ ਗਈਆਂ ਹਨ।
ਰਾਜਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਭਾਵੇਂ ਨਾਮੀ ਖਿਡਾਰੀ ਵਿਧਾਨ ਸਭਾ ਚੋਣ ਨਾ ਲੜਨ ਪਰ ਪਾਰਟੀਆਂ ਉਨ੍ਹਾਂ ਨੂੰ ਚੋਣ ਪ੍ਰਚਾਰ ਵਿੱਚ ਉਤਾਰ ਕੇ ਉਨ੍ਹਾਂ ਦੀ ਸਖ਼ਸ਼ੀਅਤ ਦਾ ਲਾਹਾ ਖੱਟ ਸਕਦੀਆਂ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਭਾਵੇਂ ਹਰਭਜਨ ਸਿੰਘ ਅਜੇ ਤੱਕ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਹਨ ਪਰ ਪਹਿਲਾਂ 2014 ਵਿੱਚ ਵੀ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਚਰਚੇ ਚੱਲੇ ਸੀ।
ਇਹ ਵੀ ਪੜ੍ਹੋ: ਕਾਂਗਰਸ ਨੂੰ ਵੱਡਾ ਝਟਕਾ: ਵਿਧਾਇਕ ਫਤਿਹਜੰਗ ਬਾਜਵਾ ਅਤੇ ਬਲਵਿੰਦਰ ਲਾਡੀ ਭਾਜਪਾ ’ਚ ਸ਼ਾਮਲ