ETV Bharat / city

ਕਾਂਗੜ ਦੇ ਜਵਾਈ ਨੂੰ ਨੌਕਰੀ ‘ਤੇ ਸਿਆਸਤ ਭਖੀ

ਮਾਲ ਮੰਤਰੀ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ ਨੌਕਰੀ ਦੇਣ ਦੇ ਫੈਸਲੇ ਦੇ ਨਾਲ ਹੀ ਪੰਜਾਬ ਦੀ ਸਿਆਸਤ ਇੱਕ ਵਾਰ ਫੇਰ ਮਘ ਗਈ ਹੈ। ਜਿਥੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਬੇਰੋਜਗਾਰ ਨੌਜਵਾਨਾਂ ਨਾਲ ਭੱਦਾ ਮਜ਼ਾਕ ਦੱਸਿਆ ਹੈ, ਉਥੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਆਉਂਦੀਆਂ ਚੋਣਾਂ ਵਿੱਚ ਨੌਜਵਾਨ ਕਾਂਗਰਸ ਤੋਂ ਇਸ ਗੱਲ ਦਾ ਜਵਾਬ ਮੰਗਣਗੇ।

ਕਾਂਗੜ ਦੇ ਜਵਾਈ ਨੂੰ ਨੌਕਰੀ ‘ਤੇ ਸਿਆਸਤ ਭਖੀ
ਕਾਂਗੜ ਦੇ ਜਵਾਈ ਨੂੰ ਨੌਕਰੀ ‘ਤੇ ਸਿਆਸਤ ਭਖੀ
author img

By

Published : Sep 17, 2021, 8:30 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਇਥੇ ਜਾਰੀ ਬਿਆਨ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਨੂੰ ਐਕਸਾਈਜ ਇੰਸਪੈਕਟਰ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਉਸ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੀ ‘ਘਰ ਘਰ ਨੌਕਰੀ’ ਸਕੀਮ ਕੇਵਲ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਦੇ ਪਰਿਵਾਰਕ ਮੈਂਬਰਾਂ ਤੱਕ ਸੀਮਤ ਹੈ।

ਕਾਂਗੜ ਦੇ ਜਵਾਈ ਨੂੰ ਨੌਕਰੀ ‘ਤੇ ਸਿਆਸਤ ਭਖੀ
ਕਾਂਗੜ ਦੇ ਜਵਾਈ ਨੂੰ ਨੌਕਰੀ ‘ਤੇ ਸਿਆਸਤ ਭਖੀ

ਮਜੀਠੀਆ ਨੇ ਦਿੱਤਾ ਤਿੱਖਾ ਪ੍ਰਤੀਕ੍ਰਮ

ਮੰਤਰੀ ਦੇ ਜਵਾਈ ਗੁਰਸ਼ੇਰ ਸਿੰਘ ਦੀ ਨਿਯੁਕਤੀ ਨੁੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਪੰਜਾਬ ਦੇ ਉਹਨਾਂ ਲੱਖਾਂ ਨੌਜਵਾਨਾਂ ਨਾਲ ਭੱਦਾ ਮਜਾਕ ਹੈ ਜਿਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਿਸ਼ਵਾਸ ਕੀਤਾ ਤੇ ਹੁਣ ਸੂਬੇ ਵਿਚ ਹਰ ਘਰ ਨੌਕਰੀ ਦੇ ਵਾਅਦੇ ਨੂੰ ਪੂਰਾ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸੇ ਬਹੁਤ ਕਾਬਲ ਤੇ ਲੋੜਵੰਦ ਨੁੰ ਨੌਕਰੀ ਦੇਣ ਦੀ ਤਾਂ ਗੱਲ ਹੀ ਭੁੱਲ ਜਾਓ, ਸਰਕਾਰ ਨਿਯਮਾਂ ਨੁੰ ਤੋੜ ਮਰੋੜ ਕੇ ਆਪਣੇ ਆਗੂਆਂ ਦੇ ਪਰਿਵਾਰਕ ਜੀਆਂ ਨੁੰ ਐਡਜਸਟ ਕਰਨ ’ਤੇ ਲੱਗੀ ਹੈ।

ਪਹਿਲਾਂ ਬੇਅੰਤ ਸਿੰਘ ਦੇ ਪੋਤੇ ਨੂੰ ਦਿੱਤੀ ਸੀ ਨੌਕਰੀ

ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੁੰ ਪੰਜਾਬ ਪੁਲਿਸ ਵਿਚ ਡੀ ਐਸ ਪੀ ਲਗਾਇਆ ਗਿਆ ਸੀ ਹਾਲਾਂਕਿ ਉਹ ਇਸ ਨਿਯੁਕਤੀ ਦੇ ਯੋਗ ਵੀ ਨਹੀਂ ਸੀ। ਦੋ ਕਾਂਗਰਸੀ ਵਿਧਾਇਕਾਂ ਫਤਿਹਜੰਗ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਦੀ ਨਿਯੁਕਤੀ ਨੂੰ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਸੀ ਪਰ ਅਕਾਲੀ ਦਲ ਤੇ ਲੋਕਾਂ ਵੱਲੋਂ ਪਾਏ ਰੌਲੇ ਕਾਰਨ ਉਹਨਾਂ ਦੀ ਜੋਇਨਿੰਗ ਯਾਨੀ ਨੌਕਰੀ ’ਤੇ ਕੰਮ ਕਰਨਾ ਰੁੱਕ ਗਿਆ ਸੀ।

ਗਲਤੀਆਂ ਤੋਂ ਸਬਕ ਨਹੀਂ ਲੈ ਰਹੀ ਕਾਂਗਰਸ

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਾਲੇ ਵੀ ਆਪਣੀਆਂ ਗਲਤੀਆਂ ਤੋਂ ਸਬਕ ਨਹੀਂ ਸਿੱਖਿਆ। ਉਹਨਾਂ ਕਿਹਾ ਕਿ ਹੁਣ ਸਰਕਾਰ ਨੇ ਮਾਲ ਮੰਤਰੀ ਦੇ ਜਵਾਈ ਦੀ ਨਿਯੁਕਤੀ ਦੀ ਪ੍ਰਵਾਨਗੀ ਦੇ ਦਿੱਤੀ ਹਾਲਾਂਕਿ ਉਹ ਇਸਦੇ ਲਈ ਯੋਗਤਾ ਪੂਰੀ ਨਹੀਂ ਕਰਦਾ। ਉਹਨਾਂ ਕਿਹਾ ਕਿ ਉਮੀਦਵਾਰ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ ਜੋ ਉਸਨੁੰ ਤਰਸ ਦੇ ਆਧਾਰ ’ਤੇ ਨੌਕਰੀ ਲਈ ਅਯੋਗ ਬਣਾਉਂਦੀ ਹੈ। ਇਸ ਤੋਂ ਇਲਾਵਾ ਉਸਦੀ ਨੌਕਰੀ ਲਈ ਬੇਨਤੀ ਪਰਿਵਾਰ ਵੱਲੋਂ ਪੰਜ ਸਾਲ ਦਾ ਸਮਾਂ ਜੋ ਇਨ੍ਹਾਂ ਮਾਮਲਿਆਂ ਵਿਚ ਵਾਧੂ ਸਮਾਂ ਹੈ, ਲੰਘਣ ਮਗਰੋਂ ਕੀਤੀ ਗਈ ਹੈ।

ਮੈਰਿਟ ਦਾ ਸਤਿਕਾਰ ਕਰਨ ਮੁੱਖ ਮੰਤਰੀ

ਮਜੀਠੀਆ ਨੇ ਕਿਹਾ ਕਿ ਪਵਿੱਤਰ ਗੁਟਕਾ ਸਾਹਿਬ ਦੇ ਨਾਂ ’ਤੇ ਸਹੁੰ ਚੁੱਕਣ ਵੇਲੇ ਤੋਂ ਉਲਟ ਮੁੱਖ ਮੰਤਰੀ ਮੈਰਿਟ ਦਾ ਸਤਿਕਾਰ ਕਰਨ ਅਤੇ ਲੋੜਵੰਦਾਂ ਨੂੰ ਨੌਕਰੀ ਦੇਣ ਦੀ ਲੋੜ ਨੂੰ ਅਣਡਿੱਠ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ ਆਪਣੀ ਕੁਰਸੀ ਬਚਾਉਣ ਵਿਚ ਦਿਲਚਸਪੀ ਹੈ। ਅਜਿਹਾ ਜਾਪਦਾ ਹੈ ਕਿ ਮਾਲ ਮੰਤਰੀ ਜੋ ਪਹਿਲਾਂ ਵਿਰੋਧੀ ਧੜੇ ਵਿਚ ਸਨ, ਦੇ ਜਵਾਈ ਨੂੰ ਇਸ ਤਰੀਕੇ ਗੈਰ ਸੰਵਿਧਾਨਕ ਢੰਗ ਨਾਲ ਨੌਕਰੀ ਦੇ ਕੇ ਮੰਤਰੀ ਨੂੰ ਆਪਣੇ ਪਾਸੇ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਹ ਗੈਰ ਕਾਨੁੰਨੀ ਨਿਯੁਕਤੀ ਰੱਦ ਕਰਵਾਉਣ ਲਈ ਆਪਣੇ ਕੋਲ ਉਪਲਬਧ ਸਾਰੇ ਵਿਕਲਪ ਵਰਤੇਗਾ। ਉਹਨਾਂ ਕਿਹਾ ਕਿ ਅਸੀਂ ਲੋਕਾਂ ਕੋਲ ਵੀ ਜਾਵਾਂਗੇ ਤੇ ਲਹਿਰ ਸਿਰਜਾਂਗੇ ਤਾਂ ਜੋ ਇਸ ਨਿਯੁਕਤੀ ਨਾਲ ਨੌਜਵਾਨਾਂ ਨਾਲ ਹੋਇਆ ਅਨਿਆਂ ਖਤਮ ਕੀਤਾ ਜਾਵੇ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਨੁੰ ਭਰੋਸਾ ਦੁਆਉਂਦੇ ਹਾਂ ਕਿ ਜੇਕਰ ਇਹ ਨਿਯੁਕਤੀ ਰੱਦ ਨਾ ਕੀਤੀ ਗਈ ਤਾਂ ਫਿਰ 2022 ਵਿਚ ਸੁਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ਤੋਂ ਤੁਰੰਤ ਬਾਅਦ ਇਹ ਨਿਯੁਕਤੀ ਰੱਦ ਕੀਤੀ ਜਾਵੇਗੀ। ਅਜਿਹੀਆਂ ਸਾਰੀਆਂ ਗੈਰ ਕਾਨੁੰਨ ਨਿਯੁਕਤੀਆਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਇਹ ਰੱਦ ਕੀਤੀਆਂ ਜਾਣਗੀਆਂ।

‘ਆਪ‘ ਨੇ ਵੀ ਕੀਤੀ ਨਿਖੇਧੀ

ਕਾਂਗੜ ਦੇ ਜਵਾਈ ਨੂੰ ਨੌਕਰੀ ‘ਤੇ ਸਿਆਸਤ ਭਖੀ

ਆਮ ਆਦਮੀ ਪਾਰਟੀ ਵੱਲੋਂ ਨੌਜਵਾਨ ਆਗੂ ਮਾਲਵਿੰਦਰ ਸਿੰਘ ਕੰਗ ਨੇ ਇਥੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਸਰਕਾਰ ਨੌਕਰੀਆਂ ਦੀ ਫੀਸ ਦੇ ਨਾਂ ‘ਤੇ ਪੈਸਾ ਆਮ ਲੱਖਾਂ ਨੌਜਵਾਨਾਂ ਤੋਂ ਇਕੱਠਾ ਕਰਦੀ ਹੈ ਪਰ ਨੌਕਰੀ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੇ ਬੇਟਿਆਂ ਤੇ ਰਿਸ਼ਤੇਦਾਰਾਂ ਨੂੰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਿਧਾਇਕ ਬਾਜਵਾ ਦੇ ਬੇਟੇ ਅਤੇ ਵਿਧਾਇਕ ਰਾਕੇਸ਼ ਪਾਂਡੇ ਦੇ ਬੇਟੇ ਨੂੰ ਨੌਕਰੀ ਦਾ ਫੈਸਲਾ ਲਿਆ ਗਿਆ ਤੇ ਹੁਣ ਕਾਂਗੜ ਦੇ ਜਵਾਈ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਕੰਗ ਨੇ ਕਿਹਾ ਕਿ ਇਹ ਸਰਕਾਰ ਲਈ ਬੜੀ ਬੇਸ਼ਰਮੀ ਦੀ ਗੱਲ ਹੈ ਕਿ ਆਮ ਨੌਜਵਾਨ ਬੇਰੁਜਗਾਰ ਘੁੰਮ ਰਿਹਾ ਹੈ ਤੇ ਕੱਚੇ ਮੁਲਾਜਮ ਕਦੇ ਟੈਂਕੀਆਂ ‘ਤੇ ਚੜ੍ਹ ਰਹੇ ਹਨ ਤੇ ਕਦੇ ਨਹਿਰਾਂ ‘ਚ ਛਾਲਾਂ ਮਾਰ ਰਹੇ ਹਨ ਪਰ ਨੌਕਰੀਆਂ ਮੰਤਰੀਆਂ-ਵਿਧਾਇਕਾਂ ਦੇ ਬੇਟਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਵੀ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੌਣਾਂ ਵਿੱਚ ਕਾਂਗਰਸ ਨੂੰ ਇਹ ਸੁਆਲ ਪੁੱਛੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.