ਚੰਡੀਗੜ੍ਹ : ਜੇ ਰਾਤ ਨੂੰ ਨੀਂਦ ਪੂਰੀ ਨਾ ਹੋਵੇ ਤਾਂ ਉਹ ਅਗਲੇ ਦਿਨ ਤੁਹਾਨੂੰ ਤੰਗ ਕਰ ਸਕਦੀ ਹੈ। ਨੀਂਦ ਵਿੱਚ ਖਰਾਟੇ ਲੈਣਾ ਬਿਮਾਰੀ ਦਾ ਕਾਰਨ ਹੋ ਸਕਦਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੀਜੀਆਈ ਦੇ ਡਾਕਟਰ ਸੰਦੀਪ ਬਾਂਸਲ ਨੇ ਦੱਸਿਆ ਕਿ 13 ਮਾਰਚ ਨੂੰ ਵਿਸ਼ਵ ਪੱਧਰ ਉੱਤੇ ਵਰਲਡ ਸਲੀਪ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਨੀਂਦ ਨਾਲ ਜੁੜੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ।
ਉਨ੍ਹਾਂ ਨੇ ਕਿਹਾ ਕਿ ਆਮ ਤੌਰ ਉੱਤੇ ਦੇਖਣ ਨੂੰ ਮਿਲਦਾ ਹੈ ਕਿ ਸੁੱਤੇ ਹੋਏ ਲੋਕ ਘਰਾੜੇ ਮਾਰਨ ਲੱਗ ਜਾਂਦੇ ਹਨ, ਜੋ ਕਿ ਸਹੀ ਨਹੀਂ ਹੈ ਤੇ ਕਿਸੇ ਵੀ ਤਰੀਕੇ ਦੀ ਬੀਮਾਰੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੇ ਰਾਤ ਨੂੰ ਨੀਂਦ ਪੂਰੀ ਨਹੀਂ ਹੁੰਦੀ ਤਾਂ ਅਗਲੇ ਦਿਨ ਤੁਸੀਂ ਸੁਸਤੀ ਨਾਲ ਭਰੇ ਰਹਿੰਦੇ ਹੋ ਨਾਲ ਹੀ ਅਗਰ ਤੁਸੀਂ ਘਰਾਰੇ ਲੈਂਦੇ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਘਾਤਕ ਬਿਮਾਰੀ ਦੀ ਲਪੇਟ ਵਿੱਚ ਆ ਸਕਦੇ ਹੋ। ਇਸ ਨੂੰ ਐਮਸ ਕਰੈਕਟਿਵ ਸਲੀਪ ਐਂਡ੍ਰੀਆ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਖ਼ਾਸ ਤੌਰ ਉੱਤੇ ਮੋਟਾਪੇ ਦੇ ਸ਼ਿਕਾਰ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ।
ਇਹ ਵੀ ਪੜ੍ਹੋ : ਮਾਲੀ ਦੀ ਧੀ ਨੂੰ ਮਿਲਿਆ ਮਿਹਨਤ ਦਾ ਫਲ, ਸਰਕਾਰ ਭੇਜੇਗੀ ਵਿਦੇਸ਼
ਡਾ.ਬਾਂਸਲ ਨੇ ਦੱਸਿਆ ਕਿ ਜੋ ਲੋਕ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਦੀ ਸਾਂਹ ਨਲੀ ਯਾਨੀ ਕਿ ਏਅਰ ਵੇਅ ਬੰਦ ਹੋ ਜਾਂਦਾ ਹੈ ਜਿਸ ਕਰਕੇ ਘਰਾੜੇ ਆਉਂਦੇ ਹਨ ਅਤੇ ਇਸ ਲਈ ਇਸ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਇਸ ਦਾ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਬਿਮਾਰੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ।
ਡਾ.ਬਾਂਸਲ ਨੇ ਅੱਗੇ ਦੱਸਿਆ ਕਿ ਡਰਾਈਵਿੰਗ ਵੇਲੇ ਨੀਂਦ ਆਉਣਾ ਇਹ ਵੀ ਐਬਸਟ੍ਰੈਕਟਿਵ ਸਲਿੱਪ ਏਪ੍ਰੀਆ ਦੀ ਦਿੱਕਤ ਹੈ। ਉਨ੍ਹਾਂ ਦੱਸਿਆ ਕਿ ਛੋਟੇ ਬੱਚਿਆਂ ਦੇ ਵਿੱਚ ਵੀ ਖਰਾਟੇ ਲੈਣ ਦੀ ਸਮੱਸਿਆ ਵੇਖਣ ਨੂੰ ਮਿਲਦੀ ਹੈ ਪਰ ਬੱਚੇ ਹੋਣ ਦੇ ਕਾਰਨ ਅਸੀਂ ਇਸ ਸਮੱਸਿਆ ਨੂੰ ਨਹੀਂ ਗਾਉਣ ਤੇ ਜੋ ਕਿ ਅੱਗੇ ਜਾ ਕੇ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ।
ਡਾਕਟਰ ਬੰਸਲ ਨੇ ਦੱਸਿਆ ਕਿ ਆਮ ਤੌਰ ਉੱਤੇ ਸੋਚਿਆ ਜਾਂਦਾ ਹੈ ਕਿ ਛੋਟੇ ਬੱਚੇ ਦਾ ਆਪ੍ਰੇਸ਼ਨ ਨਹੀਂ ਕੀਤਾ ਜਾਣਾ ਚਾਹੀਦਾ ਪਰ ਇਸ ਬਿਮਾਰੀ ਦਾ ਇਲਾਜ ਸਿਰਫ਼ ਆਪ੍ਰੇਸ਼ਨ ਹੈ ਅਤੇ ਸਮੇਂ ਸਿਰ ਜੇ ਨਾ ਕੀਤਾ ਜਾਵੇ ਤਾਂ ਉਹ ਵੱਡੇ ਹੋ ਕੇ ਇਸ ਬਿਮਾਰੀ ਦੀ ਲਪੇਟ ਵਿੱਚ ਆ ਜਾਂਦੇ ਹਨ।