ਚੰਡੀਗੜ੍ਹ :ਕੋਰੋਨਾ ਵਾਇਰਸ ਨੇ ਵਿਸ਼ਵ ਵਿੱਚ ਸਿਹਤ ਸੰਕਟ ਪੈਦਾ ਕੀਤਾ ਹੋਇਆ ਹੈ। ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਤਰ ਭਾਰਤ ਦੀ ਸਿਰਮੌਰ ਸਿਹਤ ਸੰਸਥਾ ਪੀ.ਜੀ.ਆਈ. ਚੰਡੀਗੜ੍ਹ ਨੇ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।
ਇਹ ਹੈਲਪਲਾਈਨ ਨੰਬਰ ਹੈ 0172-2755444 ਹੈ। ਜਿਸ 'ਤੇ ਤੁਸੀਂ ਕੋਰੋਨਾ ਵਾਇਰਸ ਨਾਲ ਸਬੰਧਤ ਜਾਣਕਾਰੀ ਹਾਸਲ ਕਰ ਸਕਦੇ ਹੋਏ। ਇਹ ਹੈਲਪਲਾਈਨ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਆਮ ਲੋਕਾਂ ਲਈ ਕੰਮ ਕਰਿਆ ਕਰੇਗਾ।
ਇਸ ਹੈਲਪਲਾਈਨ ਨੰਬਰ 'ਤੇ ਤੁਸੀਂ ਕੋਰੋਨਾ ਵਾਇਰਸ ਦੇ ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਲੈ ਸਕਦੇ ਹੋਏ। ਡਾਕਟਰ ਆਮ ਲੋਕਾਂ ਨੂੰ ਇਸ ਨੰਬਰ ਰਾਹੀ ਸਲਾਹ ਤੇ ਮਸ਼ਵਰਾ ਵੀ ਦੇ ਸਕਣਗੇ।
ਇਸੇ ਨਾਲ ਹੀ ਪੀਜੀਆਈ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਹੰਗਾਮੀ ਹਾਲਤ ਵਿੱਚ ਇਸ ਨੰਬਰ 'ਤੇ ਸੰਪਰਕ ਨਾ ਕੀਤਾ ਜਾਵੇ। ਇਸ ਨੰਬਰ 'ਤੇ ਨਾ ਹੀ ਟੈਲੀਫੋਨਿਕ ਇਲਾਜ ਦੀ ਸਾਲਹ ਨਹੀਂ ਦਿੱਤੀ ਜਾਵੇਗੀ।
ਪੀਜੀਆਈ ਪ੍ਰਸ਼ਾਸਨ ਨੇ ਸਮੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਨੂੰ ਕੋਰੋਨਾ ਵਾਇਰਸ ਸਬੰਧੀ ਕੋਈ ਹੰਗਾਮੀ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਤੁਰੰਤ ਹਸਪਤਾਲ ਵਿੱਚ ਦਾਖ਼ਲ ਹੋਵੇ।
ਇਹ ਵੀ ਪੜ੍ਹੋ : ਜਲੰਧਰ: ਇੱਕ-ਇੱਕ ਮੀਟਰ ਦੀ ਦੂਰੀ 'ਤੇ ਖੜ ਕੇ ਲੋਕਾਂ ਨੇ ਖਰੀਦਿਆ ਆਟਾ