ਚੰਡੀਗੜ੍ਹ: ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ ਇੱਕ ਵਾਰ ਫਿਰ ਤੋਂ 77 ਪੈਸੇ ਦਾ ਵਾਧਾ ਹੋਇਆ ਹੈ। ਇਸ ਦੇ ਚੱਲਦੇ ਪੰਜਾਬ ਵਿੱਚ ਹੁਣ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵੀ ਵੱਧ ਕੇ 88.95 ਰੁਪਏ ਹੋ ਗਈ ਹੈ। ਪੈਟਰੋਲ-ਡੀਜਲ ਦੀਆਂ ਕੀਮਤਾਂ ਪੂਰੇ ਦੇਸ਼ ਵਿੱਚ ਲਗਾਤਾਰ 7ਵੇਂ ਦਿਨ ਵੀ ਵਧੀਆਂ ਹਨ, ਜਿਸ ਦਾ ਅਸਰ ਲੋਕਾਂ ਦੀ ਜੇਬ 'ਤੇ ਵੇਖਣ ਨੂੰ ਮਿਲ ਰਿਹਾ ਹੈ।
ਪਿਛਲੇ 7 ਦਿਨਾਂ ਤੋਂ ਹੀ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਮੰਗਲਵਾਰ ਨੂੰ ਕੰਪਨੀਆਂ ਨੇ ਪੈਟਰੋਲ ਦਾ 77 ਪੈਸੇ ਰੇਟ ਵਧਾਇਆ ਹੈ ਜਦ ਕਿ ਇਸ ਤੋਂ ਪਹਿਲੇ ਐਤਵਾਰ ਨੂੰ ਕੰਪਨੀ ਵੱਲੋਂ 48 ਪੈਸੇ ਰੇਟ ਵਧਾਇਆ ਗਿਆ ਸੀ। ਜੇਕਰ ਅੱਜ ਦੀ ਗੱਲ ਕਰੀਏ ਤਾਂ ਪੈਟਰੋਲ ਦੀ ਕੀਮਤ ਲੁਧਿਆਣਾ 'ਚ 100.08 ਰੁਪਏ, ਜਲੰਧਰ 'ਚ 99.53 ਰੁਪਏ ਅਤੇ ਅੰਮ੍ਰਿਤਸਰ 'ਚ 100.22 ਰੁਪਏ ਪ੍ਰਤੀ ਲੀਟਰ ਹੈ.
ਇਸ ਦੇ ਨਾਲ ਡੀਜ਼ਲ ਦੇ ਰੇਟ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਹਫਤੇ ਵਿੱਚ ਵੀਰਵਾਰ ਨੂੰ ਛੱਡ ਕੇ ਹਰ ਦਿਨ ਡੀਜ਼ਲ ਦੀਆਂ ਕੀਮਤਾਂ ਉੱਪਰ ਹੀ ਗਈਆਂ ਹਨ। ਡੀਜ਼ਲ ਦੀ ਕੀਮਤ ਲੁਧਿਆਣਾ 'ਚ 88.81 ਰੁਪਏ, ਜਲੰਧਰ 'ਚ 88.29 ਰੁਪਏ ਅਤੇ ਅੰਮ੍ਰਿਤਸਰ 'ਚ 88.95 ਰੁਪਏ ਪ੍ਰਤੀ ਲੀਟਰ ਹੈ। ਪਿਛਲੇ 7 ਦਿਨਾਂ ਵਿੱਚ ਹੁਣ ਤਕ ਪੈਟਰੋਲ ਦੀ ਕੀਮਤ 4.61 ਰੁਪਏ ਅਤੇ ਡੀਜ਼ਲ ਦੀ ਕੀਮਤ 4.54 ਰੁਪਏ ਵਧੀ ਹੈ।
ਇਹ ਵੀ ਪੜ੍ਹੋ: 1 ਅਪ੍ਰੈਲ ਤੋਂ ਹੋਣ ਜਾ ਰਹੇ ਬਦਲਾਅ, ਤਿਆਰ ਰਹਿਣ ਲੋਕ