ETV Bharat / city

ਸਿੱਧੂ ਫਿਰ ਹੋਏ ਬਾਗੀ !, ਕਿਹਾ- ਇਸ਼ਾਰਿਆਂ ’ਤੇ ਨੱਚਣ ਵਾਲਾ CM ਚਾਹੁੰਦੇ ਹਨ ਸਿਖਰ ’ਤੇ ਬੈਠੇ ਲੋਕ - ਇਸ਼ਾਰਿਆਂ ’ਤੇ ਨੱਚਣ ਵਾਲਾ CM

ਪੰਜਾਬ ਕਾਂਗਰਸ ਦੇ ਸੀਐੱਮ ਚਿਹਰੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਸੀਐੱਮ ਦੀ ਚੋਣ ਕਰਨਾ ਲੋਕਾਂ ਦੇ ਹੱਥ (People Will Decide congress Chief Minister Face) ’ਚ ਹੈ। ਇੱਕ ਨਵਾਂ ਪੰਜਾਬ ਬਣਾਉਣ ਦਾ ਕੰਮ ਸੀਐੱਮ ਦਾ ਹੁੰਦਾ ਹੈ। ਸਿਖਰ ਤੇ ਬੈਠੇ ਲੋਕ ਇੱਕ ਕਮਜੋਰ ਮੁੱਖ ਮੰਤਰੀ ਚਾਹੁੰਦੇ ਹਨ ਜੋ ਉਨ੍ਹਾਂ ਦੇ ਇਸ਼ਾਰੇ ਤੇ ਨੱਚੇ।

ਸਿੱਧੂ ਨੇ ਕਿਹਾ ਸੀਐੱਮ ਦੀ ਚੋਣ ਕਰਨੀ ਲੋਕਾਂ ਦੇ ਹੱਥ

author img

By

Published : Feb 4, 2022, 10:18 AM IST

Updated : Feb 4, 2022, 11:36 AM IST

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (2022 Punjab Assembly Election) ਨੂੰ ਲੈ ਕੇ ਸਿਆਸਤ ਕਾਫੀ ਗਰਮਾਈ ਹੋਈ ਹੈ। ਪੰਜਾਬ ਕਾਂਗਰਸ ’ਚ ਸੀਐੱਮ ਚਿਹਰੇ ਨੂੰ ਲੈ ਕੇ ਪਾਰਟੀ ਚ ਕਾਫੀ ਵਿਵਾਦ ਚਲ ਰਿਹਾ ਹੈ। ਉੱਥੇ ਹੀ ਪੰਜਾਬ ਕਾਂਗਰਸ 6 ਫਰਵਰੀ ਨੂੰ ਆਪਣੇ ਸੀਐੱਮ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੇ ਮੁੜ ਤੋਂ ਕਾਂਗਰਸ ਪਾਰਟੀ ਚ ਖਲਬਲੀ ਮਚਾ ਦਿੱਤੀ ਹੈ।

ਸਿੱਧੂ ਦਾ ਹਾਈਕਮਾਂਡ ’ਤੇ ਤੰਜ਼

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਸੀਐੱਮ ਉਮੀਦਵਾਰ ਨੂੰ ਲੈ ਕੇ ਦਿੱਤੇ ਬਿਆਨ ਚ ਕਿਹਾ ਕਿ ਮੁੱਖ ਮੰਤਰੀ ਦੇ ਹੱਥ ਹੈ ਕਿ ਉਹ ਨਵਾਂ ਪੰਜਾਬ ਬਣਾਵੇ। ਇਸ ਵਾਰ ਲੋਕਾਂ ਨੇ ਮੁੱਖ ਮੰਤਰੀ ਦੀ ਚੋਣ (People Will Decide congress Chief Minister Face) ਕਰਨੀ ਹੈ। ਸਿਖਰ ਤੇ ਬੈਠੇ ਲੋਕ ਇੱਕ ਕਮਜੋਰ ਮੁੱਖ ਮੰਤਰੀ ਚਾਹੁੰਦੇ ਹਨ ਜੋ ਉਨ੍ਹਾਂ ਦੇ ਇਸ਼ਾਰੇ ਤੇ ਨੱਚੇ। ਕੀ ਤੁਸੀਂ ਅਜਿਹਾ ਸੀਐੱਮ ਚਾਹੁੰਦੇ ਹੋ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਸੀਐੱਮ ਉਮੀਦਵਾਰ ਬਣਾਉਣ ਦੇ ਲਈ ਨਾਅਰੇਬਾਜ਼ੀ ਕੀਤੀ।

6 ਫਰਵਰੀ ਨੂੰ ਰਾਹੁਲ ਗਾਂਧੀ ਦਾ ਪੰਜਾਬ ਦੌਰਾ

ਮਿਲੀ ਜਾਣਕਾਰੀ ਮੁਤਾਬਿਕ 6 ਫਰਵਰੀ ਨੂੰ ਰਾਹੁਲ ਗਾਂਧੀ ਲੁਧਿਆਣਾ ਦੌਰੇ 'ਤੇ ਰਹਿਣਗੇ, ਇਸੇ ਦੌਰਾਨ ਉਹ ਪੰਜਾਬ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ। ਇਸ ਦੀ ਜਾਣਕਾਰੀ ਐੱਮ. ਪੀ ਰਵਨੀਤ ਬਿੱਟੂ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਰਕਰਾਂ ਦੇ ਵਿੱਚ ਜੋਸ਼ ਭਰਨ ਲਈ ਰਾਹੁਲ ਗਾਂਧੀ ਖੁਦ ਆਉਣਗੇ ਅਤੇ 1000 ਦੇ ਕਰੀਬ ਲੋਕਾਂ ਦਾ ਇਕੱਠ ਨੂੰ ਸੰਬੋਧਿਤ ਕਰਨਗੇ। ਜਿਸ ਲਈ ਤਿਆਰੀਆਂ ਜਾਰੀ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਰਾਹੁਲ ਗਾਂਧੀ ਵਰਚੁਅਲ ਮੀਟਿੰਗਾਂ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਰਾਹੁਲ ਗਾਂਧੀ ਹੀ 6 ਤਰੀਕ ਨੂੰ ਪੰਜਾਬ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਵੀ ਕਰਣਗੇ।

ਸਿੱਧੂ ਨੇ ਕਿਹਾ ਸੀਐੱਮ ਦੀ ਚੋਣ ਕਰਨੀ ਲੋਕਾਂ ਦੇ ਹੱਥ

ਸੀਐੱਮ ਨੂੰ ਲੈ ਕੇ ਜਾਖੜ ਦਾ ਬਿਆਨ

ਪੰਜਾਬ ਕਾਂਗਰਸ ਦੀ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਕਾਂਗਰਸ ਨੇ ਵਿਧਾਇਕਾਂ ਦੀ ਵੋਟਿੰਗ ਸ਼ੁਰੂ ਕਰਵਾਈ ਸੀ। ਜਿਸ ਵਿੱਚ ਸਭ ਤੋਂ ਜ਼ਿਆਦਾ ਵੋਟ ਉਨ੍ਹਾਂ ਨੂੰ ਮਿਲੇ ਸੀ, ਉਸ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਨੂੰ 16 ਸੁਖਜਿੰਦਰ ਰੰਧਾਵਾ ਨੂੰ 12 ਤੇ ਨਵਜੋਤ ਸਿੱਧੂ ਨੂੰ 6 ਵੋਟਾਂ ਮਿਲੀਆਂ ਸਨ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਿਰਫ਼ 2 ਵਿਧਾਇਕਾਂ ਦਾ ਹੀ ਸਮਰਥਨ ਮਿਲਿਆ ਸੀ।

ਦੱਸ ਦਈਏ ਕਿ ਸੀਐੱਮ ਅਹੁਦੇ ਨੂੰ ਲੈ ਕੇ ਪੰਜਾਬ ਕਾਂਗਰਸ ਸ਼ਸ਼ੋਪੰਜ ਚ ਫਸੀ ਹੋਈ ਹੈ। ਕਿਉਂਕਿ ਸੀਐੱਮ ਦੀ ਕੁਰਸੀ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਅੰਦਰੁਨੀ ਕਲੇਸ਼ ਮੁੜ ਸਾਹਮਣੇ ਆ ਰਿਹਾ ਹੈ। ਸੀਐੱਮ ਉਮੀਦਵਾਰ ਦੇ ਲਈ ਹੁਣ ਕਾਂਗਰਸ ਵੱਲੋਂ ਲੋਕਾਂ ਦੀ ਰਾਏ ਲਈ ਜਾ ਰਹੀ ਹੈ। ਇਸ ਲਈ ਕਾਂਗਰਸ ਵੱਲੋਂ ਲੋਕਾਂ ਨੂੰ ਫੋਨ ਕੀਤਾ ਜਾ ਰਿਹਾ ਹੈ ਅਤੇ ਸੀਐੱਮ ਚਿਹਰੇ ਨੂੰ ਲੈ ਕੇ ਉਨ੍ਹਾਂ ਤੋਂ ਰਾਏ ਮੰਗੀ ਜਾ ਰਹੀ ਹੈ। ਕਾਂਗਰਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਸੀਐੱਮ ਉਮੀਦਵਾਰ ਦੇ ਲਈ ਲੋਕਾਂ ਤੋਂ ਰਾਏ ਲਈ ਗਈ ਸੀ।

ਇਹ ਵੀ ਪੜੋ: ED ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ

Last Updated : Feb 4, 2022, 11:36 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.