ਚੰਡੀਗੜ੍ਹ: ਸ਼ਹਿਰ 'ਚ ਲੌਕਡਾਊਨ 4.0 ਦੌਰਾਨ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਰਿਆਇਤਾਂ ਮਿਲੀਆਂ ਹਨ, ਜਿਸ ਤਹਿਤ ਲੋਕ ਘੁੰਮਣ-ਫਿਰਨ, ਸ਼ਾਪਿੰਗ ਕਰਨ ਤੇ ਆਪਣੇ ਕੰਮ 'ਤੇ ਵੀ ਆ ਜਾ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਲੋਕ ਸਭ ਤੋਂ ਜ਼ਿਆਦਾ ਖੁਸ਼ ਹਨ ਜਿਹੜੇ ਸੁਖਨਾ ਲੇਕ 'ਤੇ ਰੋਜ਼ ਸੈਰ ਕਰਨ ਲਈ ਜਾਂਦੇ ਸਨ ਕਿਉਂਕਿ ਜਿੱਥੇ ਘੁੰਮਣ ਦੇ ਲਈ ਸਾਰੀਆਂ ਥਾਵਾਂ ਬੰਦ ਹਨ, ਉੱਥੇ ਹੀ ਸੁਖਨਾ ਲੇਕ ਆਮ ਲੋਕਾਂ ਦੇ ਲਈ ਲੌਕਡਾਉਨ ਵਿੱਚ ਵੀ ਖੋਲ੍ਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਖਨਾ ਲੇਕ 'ਤੇ ਸਾਈਕਲ ਲਿਜਾਣ ਦੀ ਮਨਜ਼ੂਰੀ ਨਹੀਂ ਮਿਲੀ ਹੈ।
ਉੱਥੇ ਹੀ ਇਸ ਬਾਰੇ ਸੁਖਨਾ ਲੇਕ ਨਾਲ ਲੱਗਦੀ ਚੌਕੀ ਦੇ ਇੰਚਾਰਜ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਸੁਖਨਾ ਲੇਕ 'ਤੇ ਘੁੰਮਣ ਦਾ ਸਮਾਂ ਸਵੇਰੇ 7 ਤੋਂ ਲੈ ਕੇ ਸ਼ਾਮ 7 ਵਜੇ ਤੱਕ ਦਾ ਹੀ ਹੈ। ਇਸ ਤੋਂ ਬਾਅਦ ਸ਼ਾਮ 7 ਤੋਂ ਲੈ ਕੇ ਸਵੇਰੇ 7 ਵਜੇ ਤੱਕ ਚੰਡੀਗੜ੍ਹ ਵਿੱਚ ਕਰਫਿਊ ਲੱਗ ਜਾਂਦਾ ਹੈ। ਇਸ ਕਰਕੇ ਉਨ੍ਹਾਂ ਦੀ ਇਹ ਡਿਊਟੀ ਬਣਦੀ ਹੈ ਕਿ ਜੋ ਵੀ ਲੋਕ ਇੱਥੇ ਘੁੰਮਣ ਦੇ ਲਈ ਆਉਂਦੇ ਹਨ, ਉਹ 7 ਵਜੇ ਤੋਂ ਪਹਿਲਾਂ ਹੀ ਘਰ ਭੇਜ ਦੇਣ।
ਇਹ ਵੀ ਪੜ੍ਹੋ: ਪ੍ਰਵਾਸੀ ਮਜ਼ਦੂਰਾਂ ਤੋਂ ਨਾ ਲੈਣ ਕਿਰਾਇਆ, ਸੂਬਾ ਕਰੇਂ ਰੋਟੀ-ਪਾਣੀ ਦਾ ਪ੍ਰਬੰਧ: ਸੁਪਰੀਮ ਕੋਰਟ