ETV Bharat / city

ਐਕਸ਼ਨ ਮੋਡ 'ਚ ਨਵੇਂ ਮੁੱਖ ਮੰਤਰੀ, ਕਈ ਬਦਲੇ - ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi) ਅਹੁਦਾ ਸੰਭਾਲਦਿਆਂ ਹੀ ਐਕਸ਼ਨ ਮੋਡ ਵਿੱਚ ਹਨ। ਜਿਥੇ ਮੁਲਾਜਮਾਂ ਨੂੰ ਪਾਬੰਦ ਰਹਿਣ ਦੀ ਤਾੜਨਾ ਕੀਤੀ ਗਈ, ਉਥੇ ਪ੍ਰਸ਼ਾਸਨਕ ਫੇਰ ਬਦਲ (Administrative changes) ਵੀ ਕੀਤਾ ਗਿਆ ਹੈ। ਜਿਆਦਾਤਰ ਮੁੱਖ ਮੰਤਰੀ ਦਫਤਰ ਦੇ ਅਫਸਰ ਬਦਲੇ (Transfers) ਗਏ ਹਨ।

ਅਫਸਰਾਂ ਦੇ ਤਬਾਦਲੇ
ਹੁਣ ਅਫਸ਼ਰਾਂ ਦੇ ਤਬਾਦਲੇ
author img

By

Published : Sep 21, 2021, 12:59 PM IST

Updated : Sep 21, 2021, 2:07 PM IST

ਚੰਡੀਗੜ੍ਹ: ਮੁੱਖ ਮੰਤਰੀ ਬਣਦਿਆਂ ਹੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਕੈਬਨਿਟ ਵਿੱਚ ਜਿਥੇ ਕੁਝ ਵੱਡੇ ਫੈਸਲਿਆਂ ਵਿੱਚ ਸਰਕਾਰੀ ਮੁਲਾਜਮਾਂ ਨੂੰ ਡਿਊਟੀ ‘ਤੇ ਸਮੇਂ ਸਿਰ ਆਉਣ ਦਾ ਹੁਕਮ ਜਾਰੀ ਕੀਤਾ, ਉਥੇ ਹੀ ਮੰਗਲਵਾਰ ਨੂੰ ਇੱਕ ਅਹਿਮ ਹੁਕਮ ਜਾਰੀ ਕਰਕੇ ਅਫਸਰਾਂ ਦੇ ਵੀ ਤਬਾਦਲੇ ਕਰ ਦਿੱਤੇ। ਨਵੇਂ ਮੁੱਖ ਮੰਤਰੀ ਵੱਲੋਂ ਨੌ ਆਈਏਐਸ ਅਫਸਰ ਅਤੇ ਦੋ ਪੀਸੀਐਸ ਅਫਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਆਪਣੇ ਨਾਲ ਲਗਾਏ ਅਫਸਰ

ਤਬਾਦਲਿਆਂ ਬਾਰੇ ਆਏ ਹੁਕਮ ਮੁਤਾਬਕ ਮੁਹਾਲੀ ਜਿਲ੍ਹੇ ਵਿੱਚ ਆਈਏਐਸ ਈਸ਼ਾ ਨੂੰ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਇਥੋਂ ਗਿਰੀਸ਼ ਦਿਆਲਨ ਨੂੰ ਬਦਲ ਦਿੱਤਾ ਗਿਆ ਹੈ। ਆਈਏਐਸ ਸ਼ੌਕਤ ਅਹਿਮਦ ਨੂੰ ਮੁੱਖ ਮੰਤਰੀ ਚੰਨੀ ਨੇ ਆਪਣੇ ਨਾਲ ਵਧੀਕ ਪ੍ਰਮੁਖ ਸਕੱਤਰ ਲਗਾਇਆ ਹੈ ਤੇ ਪੀਸੀਐਸ ਅਫਸਰ ਮਨਕੰਵਲ ਸਿੰਘ ਚਹਿਲ ਨੂੰ ਉਪ ਪ੍ਰਮੁਖ ਸਕੱਤਰ ਦਾ ਕਾਰਜਭਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੀਸੀਐਸ ਅਨਿਲ ਗੁਪਤਾ ਨੂੰ ਮੁੱਖ ਮੰਤਰੀ ਦਾ ਉਪ ਸਕੱਤਰ ਪਰਸੋਨਲ ਲਗਾਇਆ ਗਿਆ ਹੈ।

ਸੁਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਵੀ ਫੇਰ ਬਦਲ

ਸਕੱਤਰੇਤ ਵਿੱਖੇ ਅਹਿਮ ਕੰਮਕਾਜ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਦਾ ਅਹੁਦਾ ਆਈਏਐਸ ਸੁਮਿਤ ਜਰਾਂਗਲ ਨੂੰ ਸੰਭਾਲਿਆ ਗਿਆ ਹੈ ਜਦੋਂਕਿ ਆਈਏਐਸ ਅਫਸਰ ਕੇ.ਕੇ.ਯਾਦਵ ਨੂੰ ਸਕੱਤਰ ਸੂਚਨਾ ਤੇ ਲੋਕ ਸੰਪਰਕ ਦੇ ਨਾਲ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ।

ਅਫਸਰਾਂ ਦੇ ਤਬਾਦਲੇ
ਅਫਸਰਾਂ ਦੇ ਤਬਾਦਲੇ
ਅਫਸਰਾਂ ਦੇ ਤਬਾਦਲੇ
ਅਫਸਰਾਂ ਦੇ ਤਬਾਦਲੇ

ਕੈਪਟਨ ਦੇ ਨਾਲ ਦੇ ਅਫਸਰ ਵੀ ਬਦਲੇ

ਸਕੱਤਰੇਤ ਵਿਖੇ ਖਾਸਕਰ ਮੁੱਖ ਮੰਤਰੀ ਦਫਤਰ ਦੇ ਅਫਸਰਾਂ ਵਿੱਚ ਕੀਤੇ ਇਸ ਪ੍ਰਸ਼ਾਸਨਕ ਫੇਰ ਬਦਲ ਲਈ ਕੀਤੀਆਂ ਗਈਆਂ ਅਫਸਰਾਂ ਦੀਆਂ ਬਦਲੀਆਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਦੇ ਵਿਸ਼ੇਸ਼ ਪ੍ਰਮੁਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਇਸ ਅਹੁਦੇ ਤੋਂ ਹਟਾ ਕੇ ਫੂਡ ਸਪਲਾਈ ਤੇ ਡੀਫੈਂਸ ਸਰਵਿਸ ਵੈਲਫੇਅਰ ਦੇ ਸਕੱਤਰ ਦਾ ਅਹੁਦਾ ਦਿੱਤਾ ਗਿਾ ਹੈ। ਜਿਕਰਯੋਗ ਹੈ ਕਿ ਗੁਰਕੀਰਤ ਕਿਰਪਾਲ ਦਾ ਤਬਾਦਲਾ ਚੰਨੀ ਸਰਕਾਰ ਨੇ ਅਹੁਦਾ ਸੰਭਾਲਦਿਆਂ ਹੀ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਹੀ ਕਰ ਦਿੱਤਾ ਸੀ।

ਮੁਲਾਜਮਾਂ ‘ਤੇ ਕਸਿਆ ਸ਼ਿਕੰਜਾ

ਜਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਐਕਸ਼ਨ ਮੋਡ ਵਿੱਚ ਆ ਗਏ ਤੇ ਉਨ੍ਹਾਂ ਜਿਥੇ ਹੜਤਾਲ ‘ਤੇ ਗਏ ਸਰਕਾਰੀ ਮੁਲਾਜਮਾਂ ਨੂੰ ਉਨ੍ਹਾਂ ਦੀਆਂ ਮੰਗਾਂ ‘ਤੇ ਹਾਂ ਪੱਖੀ ਗੌਰ ਕਰਨ ਦਾ ਭਰੋਸਾ ਦਿੰਦਿਆਂ ਕੰਮ ‘ਤੇ ਵਾਪਸ ਆਉਣ ਦੀ ਅਪੀਲ ਕੀਤੀ ਸੀ, ਉਥੇ ਹੀ ਮੁਲਾਜਮਾਂ ਨੂੰ ਸਮੇਂ ‘ਤੇ ਡਿਊਟੀ ਆਉਣ ਦੀ ਤਾੜਨਾ ਵੀ ਕਰ ਦਿੱਤੀ ਸੀ। ਇਸ ਦਾ ਅਸਰ ਇਹ ਰਿਹਾ ਕਿ ਮੰਗਲਵਾਰ 21 ਸਤੰਬਰ ਨੂੰ ਜਿਆਦਾਤਰ ਮੁਲਾਜਮ ਤੇ ਅਫਸਰ ਸਵੇਰੇ ਨੌ ਵਜੇ ਹੀ ਡਿਊਟੀ ‘ਤੇ ਮੌਜੂਦ ਸੀ।

ਇਹ ਵੀ ਪੜ੍ਹੋ:ਪੰਜਾਬ ਵਿੱਚ ਦਲਿਤ ਮੁੱਖ ਮੰਤਰੀ 2022 ਲਈ ਕਾਂਗਰਸ ਦਾ 'ਮਾਸਟਰਸਟ੍ਰੋਕ'? ਜਾਂ ਕਪਤਾਨ ਵਿਗਾੜਣਗੇ ਖੇਡ?

Last Updated : Sep 21, 2021, 2:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.