ਚੰਡੀਗੜ੍ਹ: ਕਾਂਗਰਸੀ ਉਮੀਦਵਾਰ ਪਵਨ ਬੰਸਲ ਨੇ ਆਪਣਾ ਚੋਣ ਮੈਨੀਫ਼ੈਸਟੋ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਵਲੋਂ 22 ਵਾਅਦੇ ਕੀਤੇ ਗਏ ਹਨ। ਇਸ ਚੋਣ ਪੱਤਰ ਵਿੱਚ ਉਨ੍ਹਾਂ ਨਾਅਰਾ ਦਿੱਤਾ ਹੈ ਕਿ ਮੇਰੀ ਪਹਿਲ ਚੰਡੀਗੜ੍ਹ ਦਾ ਉਹ ਰੁਤਬਾ ਬਹਾਲ ਕਰਨ ਹੈ ਜੋ ਪਹਿਲਾਂ ਸੀ।
ਬੰਸਲ ਨੇ ਆਪਣੇ ਚੋਣ ਮੈਨੀਫ਼ੈਸਟੋ 'ਚ ਕੀਤੇ ਇਹ ਵਾਅਦੇ:-
- ਗਰੁਪ ਹਾਊਸਿੰਗ ਸਕੀਮ ਬਣਾ ਕੇ ਉਸ ਨੂੰ ਪੁਰਾ ਕੀਤਾ ਜਾਵੇਗਾ।
- ਚੰਡੀਗੜ੍ਹ ਵਿੱਚ ਆਰਟ ਮਾਰਕੀਟ ਦਿੱਲੀ ਦੀ ਹਾਰਟ ਮਾਰਕੀਟ ਦੀ ਤਰ੍ਹਾਂ ਬਣਾਈ ਜਾਵੇਗੀ।
- ਏਅਰਪੋਰਟ ਦਾ ਰਸਤਾ ਵੀ ਖ਼ਾਸ ਤੌਰ 'ਤੇ ਬਣਾਇਆ ਜਾਵੇਗਾ।
- ਚੰਡੀਗੜ ਦੇ ਪਾਰਕ ਦਾ ਨਾਂਅ ਕਿਸੇ ਸਖ਼ਸ਼ੀਅਤ ਦੇ ਨਾਮ 'ਤੇ ਨਹੀਂ ਰੱਖਿਆ ਜਾਵੇਗਾ।
- ਬਿਜਲੀ ਪਾਣੀ ਅਤੇ ਕਰਮਚਾਰੀਆਂ ਲਈ ਨੀਤੀਆਂ ਬਣਾਈਆਂ ਜਾਣਗੀਆਂ ਤੇ 3 ਸਾਲ ਬਾਅਦ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ।
- ਚੰਡੀਗੜ੍ਹ ਨੂੰ ਸੋਹਣਾ ਅਤੇ ਸਾਫ਼ ਬਣਾਏ ਰੱਖਣ ਲਈ ਜੇ ਐਕਟ ਬਣਾਉਣਾ ਪਿਆ ਤਾਂ ਬਣਾਵਾਂਗੇ।
- ਦਰਖ਼ਤਾਂ ਦੇ ਪਲਾਂਟੇਸ਼ਨ ਲਈ ਸਿਸਟਮ ਵੀ ਬਣਾਇਆ ਜਾਵੇਗਾ।
- ਝੋਪੜੀਆਂ ਨੂੰ ਖ਼ਤਮ ਕਰਨ ਦੀ ਨੀਤੀ ਬਣਾਈ ਜਾਵੇਗੀ।
- ਪਾਰਕਿੰਗ ਲਈ ਥਾਂ ਵਧਾਈ ਜਾਵੇਗੀ।
- ਪੰਜਾਬੀ ਨੂੰ ਰਾਜਭਾਸ਼ਾ ਦਾ ਦਰਜਾ ਦਿਵਾਉਣ ਦੀ ਕਵਾਇਦ ਕੀਤੀ ਜਾਵੇਗੀ।
- ਵੀਆਈਪੀ ਕਲਚਰ ਨੂੰ ਖ਼ਤਮ ਕੀਤਾ ਜਾਵੇਗਾ।