ETV Bharat / city

ਪਰਗਟ ਸਿੰਘ ਨੇ ਯੂਨਿਕ ਹੋਮ ਦੇ ਬੱਚਿਆਂ ਨਾਲ ਮਨਾਈ ਦੀਵਾਲੀ - Pargat Singh Celebrates 'Unique' Diwali

ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ (Pargat Singh) ਨੇ ਦੀਵਾਲੀ ਦਾ ਤਿਉਹਾਰ ਨਿਵੇਕਲੇ ਤਰੀਕੇ ਨਾਲ ਮਨਾਉਂਦਿਆਂ ਜਲੰਧਰ ਸਥਿਤ ਭਾਈ ਘਨੱਈਆ ਯੂਨਿਕ ਹੋਮ (Bhai Ghanya Unique Home) ਦੇ ਬੱਚਿਆਂ ਨਾਲ ਸਮਾਂ ਗੁਜ਼ਾਰਿਆ। ਇਹ ਯੂਨਿਕ ਹੋਮ ਭਾਈ ਘਨੱਈਆ ਜੀ ਚੈਰੀਟੇਬਲ ਸੰਸਥਾ (Bhai Ghanya Unique Home) ਵੱਲੋਂ ਅਨਾਥ ਤੇ ਬੇਸਹਾਰਾ ਬੱਚੀਆਂ ਲਈ ਚਲਾਇਆ ਜਾ ਰਿਹਾ ਹੈ।

ਪਰਗਟ ਸਿੰਘ ਨੇ ਯੂਨਿਕ ਹੋਮ ਦੇ ਬੱਚਿਆਂ ਨਾਲ ਮਨਾਈ ਦੀਵਾਲੀ

author img

By

Published : Nov 4, 2021, 5:51 PM IST

ਚੰਡੀਗੜ੍ਹ: ਜਿੱਥੇ ਪੂਰੇ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਇੱਕ ਵੱਖਰੀ ਦੀਵਾਲੀ ਮਨਾਉਣ ਦੀ ਮਿਸਾਲ ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ (Pargat Singh) ਨੇ ਦੀਵਾਲੀ ਦਾ ਤਿਉਹਾਰ ਨਿਵੇਕਲੇ ਤਰੀਕੇ ਨਾਲ ਮਨਾਉਂਦਿਆਂ ਜਲੰਧਰ ਸਥਿਤ ਭਾਈ ਘਨੱਈਆ ਯੂਨਿਕ ਹੋਮ (Bhai Ghanya Unique Home) ਦੇ ਬੱਚਿਆਂ ਨਾਲ ਸਮਾਂ ਗੁਜ਼ਾਰਿਆ। ਇਹ ਯੂਨਿਕ ਹੋਮ ਭਾਈ ਘਨੱਈਆ ਜੀ ਚੈਰੀਟੇਬਲ ਸੰਸਥਾ (Bhai Ghanya Unique Home) ਵੱਲੋਂ ਅਨਾਥ ਤੇ ਬੇਸਹਾਰਾ ਬੱਚੀਆਂ ਲਈ ਚਲਾਇਆ ਜਾ ਰਿਹਾ ਹੈ।

ਪਰਗਟ ਸਿੰਘ (Pargat Singh) ਤੇ ਉਨ੍ਹਾਂ ਦੀ ਪਤਨੀ ਬਰਿੰਦਰਪ੍ਰੀਤ ਕੌਰ ਨੂੰ ਆਪਣੇ ਸੰਗ ਦੇਖ ਕੇ ਯੂਨਿਕ ਘਰ ਦੇ ਬੱਚਿਆਂ ਦੇ ਚਿਹਰੇ ਖਿੜ ਗਏ। ਹਾਕੀ ਦੇ ਮੈਦਾਨ ਵਿੱਚ ਮੈਚ ਜਿੱਤਣ ਵਾਲੇ ਸਾਬਕਾ ਓਲੰਪੀਅਨ ਦੀ ਫੇਰੀ ਹਨ। ਇਸ ਘਰ ਵਿੱਚ ਰਹਿੰਦੇ ਬੇਸਹਾਰਾ ਬੱਚਿਆਂ ਦੇ ਦਿਲ ਵੀ ਜਿੱਤ ਲਏ। ਪਰਗਟ ਸਿੰਘ ਇਨ੍ਹਾਂ ਬੱਚਿਆਂ ਲਈ ਤੋਹਫ਼ੇ, ਫਲ, ਮਠਿਆਈਆਂ ਤੇ ਫੁੱਲਾਂ ਦੇ ਗੁਲਦਸਤੇ ਲੈ ਕੇ ਗਏ। ਪੰਘੂੜੇ ਵਿੱਚ ਕਿਲਕਾਰੀਆਂ ਮਾਰ ਰਹੇ ਬੱਚਿਆਂ ਨੂੰ ਪਰਗਟ ਸਿੰਘ (Pargat Singh) ਸਿੰਘ ਨੇ ਆਸ਼ੀਰਵਾਦ ਦਿੱਤਾ। ਇੱਕ ਛੋਟੀ ਬੱਚੀ ਜਿਸ ਨੂੰ ਜ਼ਹਿਰ ਦੇ ਕੇ ਸੁੱਟ ਦਿੱਤਾ ਗਿਆ ਸੀ, ਨੂੰ ਵੀ ਮਿਲੇ। ਪਰ ਉਹ ਬੱਚੀ ਅੱਜ ਸੁੱਖੀ ਸਾਂਦੀ ਇੱਥੇ ਜ਼ਿੰਦਗੀ ਬਸਰ ਕਰ ਰਹੀ ਹੈ।

ਪਰਗਟ ਸਿੰਘ ਨੇ ਯੂਨਿਕ ਹੋਮ ਦੇ ਬੱਚਿਆਂ ਨਾਲ ਮਨਾਈ ਦੀਵਾਲੀ

ਪਰਗਟ ਸਿੰਘ (Pargat Singh) ਨੇ ਇੱਥੇ ਵਿਜ਼ਟਰ ਬੁੱਕ ਵਿੱਚ ਸੰਦੇਸ਼ ਵੀ ਲਿਖਿਆ। ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਸੰਸਥਾ ਬਾਬਾ ਨਾਨਕ ਜੀ ਵੱਲੋਂ ਦਰਸਾਏ ਮਾਰਗ ਉੱਤੇ ਸਹੀ ਭਾਵਨਾ ਨਾਲ ਚਲਾਈ ਜਾ ਰਹੀ ਹੈ। ਜਿਸ ਲਈ ਇੱਥੋਂ ਦੇ ਮੁੱਖ ਪ੍ਰਬੰਧਕ ਬੀਬੀ ਪ੍ਰਕਾਸ਼ ਕੌਰ ਵੱਲੋਂ ਨਿਭਾਈ ਸੇਵਾ ਨੂੰ ਸਿਜਦਾ ਕੀਤਾ।

ਕੈਬਨਿਟ ਮੰਤਰੀ ਪਰਗਟ ਸਿੰਘ (Pargat Singh) ਨੇ ਕਿਹਾ ਕਿ ਰੌਸ਼ਨੀਆਂ ਦਾ ਇਹ ਤਿਉਹਾਰ ਸਾਰਾ ਦੇਸ਼ ਆਪਣੇ ਪਰਿਵਾਰਾਂ ਨਾਲ ਮਨਾਉਂਦਾ ਹੈ ਅਤੇ ਇਹ ਬੱਚੇ ਉਨ੍ਹਾਂ ਦਾ ਹੀ ਪਰਿਵਾਰ ਹੈ। ਜਿਸ ਲਈ ਇਨ੍ਹਾਂ ਸੰਗ ਸਮਾਂ ਬਿਤਾਉਣਾ ਸਭ ਤੋਂ ਖੁਸ਼ਨੁਮਾ ਅਹਿਸਾਸ ਸੀ। ਪਰਗਟ ਸਿੰਘ (Pargat Singh) ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਸਭ ਨੂੰ ਵਧਾਈ ਦਿੰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਇਹ ਤਿਉਹਾਰ ਸਭ ਲਈ ਖੁਸ਼ੀਆਂ-ਖੇੜੇ ਲੈ ਕੇ ਆਏ ਅਤੇ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਸਦਭਾਵਨਾ ਬਣੀ ਰਹੇ। ਤਿਉਹਾਰਾਂ ਦੀ ਖੁਸ਼ੀ ਸਭ ਨੂੰ ਮਿਲ ਕੇ ਮਨਾਉਣ ਨਾਲ ਹੋਰ ਵੀ ਵੱਧ ਹੁੰਦੀ ਹੈ।

ਇਹ ਵੀ ਪੜ੍ਹੋ:- ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ, ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

ETV Bharat Logo

Copyright © 2025 Ushodaya Enterprises Pvt. Ltd., All Rights Reserved.