ETV Bharat / city

panjab congress crises: ਪੰਜਾਬ ਕਾਂਗਰਸ ’ਚ ਤੂਫ਼ਾਨ ਆਉਣ ਤੋਂ ਪਹਿਲਾਂ ਸ਼ਾਂਤੀ ਗੰਭੀਰ ਸੰਕੇਤ !

Punjab Assembly Election 2022: ਪੰਜਾਬ ਕਾਂਗਰਸ (Punjab Congress) ਵਿੱਚ ਸ਼ਾਂਤੀ ਸ਼ਾਇਦ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਦਾ ਸੂਚਕ ਜਾਪ ਰਹੀ ਹੈ। ਕਾਂਗਰਸ ਦੇ ਆਗੂਆਂ ਨੂੰ ਵੀ ਸੂਬੇ ਵਿੱਚ ਕਿਸੇ ਪਾਰਟੀ ਦੀ ਸਰਕਾਰ ਬਣਨ ਦੀ ਆਸ ਨਹੀਂ ਹੈ। ਕਾਂਗਰਸ ਦੇ ਆਗੂ ਮੰਨਦੇ ਹਨ ਕਿ ਪਾਰਟੀ ਦਾ ਨੁਕਸਾਨ ਪਾਰਟੀ ਦੇ ਸੀਨੀਅਰ ਆਗੂਆਂ ਨੇ ਹੀ ਕੀਤਾ। ਵੇਖੋ ਇਹ ਖਾਸ ਰਿਪੋਰਟ...

ਪੰਜਾਬ ਕਾਂਗਰਸ ’ਚ ਤੂਫ਼ਾਨ
ਪੰਜਾਬ ਕਾਂਗਰਸ ’ਚ ਤੂਫ਼ਾਨ
author img

By

Published : Mar 5, 2022, 7:46 AM IST

Updated : Mar 5, 2022, 7:52 AM IST

ਚੰਡੀਗੜ੍ਹ: ਪੰਜਾਬ ਦੀ ਸੱਤਾਧਾਰੀ ਕਾਂਗਰਸ ਵਿਚ ਇਸ ਸਮੇ ਸਥਿਤੀ ਤੂਫ਼ਾਨ ਆਉਣ ਤੋਂ ਪਹਿਲਾਂ ਸ਼ਾਂਤੀ ਹੈ। ਕੁਛ ਕੁ ਆਗੂਆਂ ਤੋਂ ਇਲਾਵਾ ਬਾਕੀ 10 ਮਾਰਚ ਹੋਣ ਵਾਲੇ ਚੋਣ ਨਤੀਜਿਆਂ ਦੀ ਉਡੀਕ ਵਿੱਚ ਹਨ। ਫਿਰ ਵੀ ਲੈ ਦੇ ਕੇ ਲੁਧਿਆਣਾ ਦੇ ਐਮ ਪੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਕਾਰਗੁਜਾਰੀ ਵਿੱਚ ਕਾਂਗਰਸੀ ਆਗੂਆਂ ਦੀ ਨੀਅਤ ਅਤੇ ਨੀਤੀ ਵਿਰੁੱਧ ਭੜਾਸ ਕੱਢੀ ਹੈ, ਜਦਕਿ 3 ਮਾਰਚ ਨੂੰ ਕਾਂਗਰਸ ਦੇ ਇਕ ਹੋਰ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਯੂਕਰੇਨ ਦੇ ਬਹਾਨੇ ਪੰਜਾਬ ਕਾਂਗਰਸ ਦੇ ਆਗੂਆਂ ਦੇ ਲਾਪਤਾ ਹੋਣ ਬਾਰੇ ਤੀਰ ਛੱਡੇ ਹਨ।

ਕਾਂਗਰਸ ਵਿੱਚ ਵਿਰੋਧ ਵਾਲੀ ਸਥਿਤੀ

ਪੰਜਾਬ ਕਾਂਗਰਸ ਵਿੱਚ ਦਲਿਤ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਗੈਰ ਦਲਿਤ ਕਾਂਗਰਸੀ ਆਗੂ ਵਿਰੋਧ ਵਾਲੀ ਸਥਿਤੀ ਵਿੱਚ ਹਨ। ਕਾਂਗਰਸ ਦੇ ਸੰਭਾਵਿਤ ਜੇਤੂ ਉਮੀਦਵਾਰ ਇਸ ਸਮੇਂ ਗੁਪਤਵਾਸ ਵਿਚ ਹਨ। ਯੂਕਰੇਨ ਵਿਚ ਪੰਜਾਬੀ ਲੋਕ ਸੰਕਟ ਵਿਚ ਹਨ, ਜਦਕਿ ਕਾਂਗਰਸ ਦੇ ਆਗੂ ਪਰਿਵਾਰਾਂ ਸਮੇਤ ਕਾਂਗਰਸ ਸ਼ਾਸ਼ਿਤ ਸੂਬਿਆਂ ਵਿੱਚ ਘੁੰਮਣ ਗਏ ਹੋਏ ਹਨ। ਅਜਿਹਾ ਪ੍ਰਭਾਵ ਬਣਿਆ ਹੋਇਆ ਹੈ ਕਿ ਪੰਜਾਬ ਵਿਚ ਕਿਸੇ ਪਾਰਟੀ ਦੀ ਸਰਕਾਰ ਬਣਨ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜੋ: ਆਜ਼ਾਦ ਤੇ ਜ਼ਮਾਨਤ ਗਵਾਉਣ ਵਾਲੇ ਉਮੀਦਵਾਰਾਂ ਦੀ ਵੱਧ ਰਹੀ ਗਿਣਤੀ

ਇਸ ਲਈ ਆਮ ਆਦਮੀ ਪਾਰਟੀ ਨੂੰ ਵੀ ਅਤੇ ਕਾਂਗਰਸ ਨੂੰ ਵੀ ਇਹ ਖ਼ਤਰਾ ਹੈ ਕਿ ਭਾਜਪਾ ਆਪਣੀ ਸਰਕਾਰ ਬਣਾਉਣ ਲਈ ਉਨ੍ਹਾਂ ਦੇ ਵਿਧਾਇਕ ਤੋੜ ਸਕਦੀ ਹੈ, ਜਾਂ ਫਿਰ ਉਨ੍ਹਾਂ ਦੇ ਵਿਧਾਇਕ ਕਿਸੇ ਲਾਲਚ ਵਿਚ ਪਾਰਟੀ ਛੱਡ ਕੇ ਹੋਰ ਪਾਸੇ ਜਾ ਸਕਦੇ ਹਨ। ਕਾਂਗਰਸ ਦੇ ਵਿਧਾਇਕ ਕਾਂਗਰਸ ਸ਼ਾਸ਼ਿਤ ਸੂਬੇ ਰਾਜਸਥਾਨ ਵਿਚ ਨਜ਼ਰ ਆ ਰਹੇ ਹਨ।

ਪੰਜਾਬ ਕਾਂਗਰਸ ਵਿੱਚ ਨਾਰਾਜ਼ਗੀਆਂ

ਕਾਂਗਰਸ ਬਾਰੇ ਦਿਲਚਸਪ ਗੱਲ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹਟਾਏ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਇਸ ਆਧਾਰ 'ਤੇ ਮੁੱਖ ਮੰਤਰੀ ਨਾ ਬਣਾਇਆ ਜਾਣਾ ਕਿ ਉਹ ਹਿੰਦੂ ਹਨ, ਇਸ ਗੱਲ ਨੂੰ ਲੈ ਕੇ ਉਹ ਕਾਂਗਰਸ ਤੋਂ ਖ਼ਫ਼ਾ ਹਨ। ਉਹ ਮੁੱਖ ਮੰਤਰੀ ਚੰਨੀ ਤੋਂ ਵੀ ਖ਼ਫ਼ਾ ਹਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੋਂ ਵੀ ਖ਼ਫ਼ਾ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਆਪਣੇ ਹੀ ਮੁੱਖਮੰਤਰੀ ਚੰਨੀ ਤੋਂ ਖ਼ਫ਼ਾ ਹਨ। ਉਹ ਖੁਦ ਮੁੱਖ ਮੰਤਰੀ ਅਹੁਦੇ ਦੇ ਵੱਡੇ ਦਾਅਵੇਦਾਰ ਸਨ। ਮੁੱਖ ਮੰਤਰੀ ਚੰਨੀ ਇਸ ਗੱਲ ਤੋਂ ਖ਼ਫ਼ਾ ਹਨ ਕਿ ਨਵਜੋਤ ਸਿੱਧੂ ਅਤੇ ਜਾਖੜ ਦੀ ਬਿਆਨਬਾਜ਼ੀ ਨੇ ਕਾਂਗਰਸ ਦਾ ਕਾਫੀ ਨੁਕਸਾਨ ਕੀਤਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਕਾਂਗਰਸ ਵਿਚ ਤਾਲਮੇਲ ਦੀ ਵੱਡੀ ਘਾਟ ਰਹੀ।

ਪੰਜਾਬ ਕਾਂਗਰਸ ਵਿਚ ਇਸ ਸਮੇਂ ਅਜੀਬ ਜਿਹੀ ਸ਼ਾਂਤੀ ਦਾ ਮਾਹੌਲ ਹੈ। ਅਕਸਰ ਬਿਆਨਬਾਜ਼ੀ ਕਰਨ ਆਲੇ ਨਵਜੋਤ ਸਿੱਧੂ ਚੁੱਪ ਹਨ, ਮੁੱਖ ਮੰਤਰੀ ਪਤਾ ਨਹੀਂ ਕਿਸ ਰੁਝੇਵਿਆਂ ਵਿੱਚ ਹਨ। ਮੀਡੀਆ ਵੱਲੋ ਮੁੱਖ ਮੰਤਰੀ ਨੂੰ ਤਾਅਨੇ ਮਾਰਣ ਤੋਂ ਬਾਅਦ ਅੱਜ ਉਨ੍ਹਾਂ ਨੇ ਯੂਕਰੇਨ ਸਮੱਸਿਆ ਨੂੰ ਲੈ ਕੇ ਪਹਿਲੀ ਮੀਟਿੰਗ ਕੀਤੀ ਹੈ, ਪਰ ਕੁਲ ਮਿਲਾਕੇ ਪੰਜਾਬ ਕਾਂਗਰਸ ਵਿਚ ਸਭ ਕੁਛ ਅੱਛਾਂ ਨਹੀਂ ਹੈ।

ਆਗੂਆਂ ਦੀ ਰਾਏ

ਕਾਂਗਰਸ ਦੇ ਆਗੂ ਅਤੇ ਲੁਧਿਆਣਾ ਤੋਂ ਐਮ ਪੀ ਰਵਨੀਤ ਸਿੰਘ ਬਿੱਟੂ ਦਾ ਵਿਧਾਨ ਸਭਾ ਚੋਣਾਂ ਬਾਰੇ ਕਹਿਣਾ ਸੀ ਕਿ ਇਸ ਵਾਰ ਲੜਾਈ ਬਹੁਤ ਹੀ ਸਖ਼ਤ ਤੇ ਔਖੀ ਸੀ। ਕਿਸੇ ਲਈ ਸਕਰਾਰ ਬਣਾਉਣਾ ਸੌਖਾ ਨਹੀਂ, ਪੰਜ ਕੋਨੀ ਮੁਕਾਬਲੇ ਹਨ। ਕੋਈ ਵੀ ਪਾਰਟੀ ਇਕੱਲੇ ਸਰਕਾਰ ਨਹੀਂ ਬਣਾ ਸਕਦੀ। ਬਿੱਟੂ ਨੇ ਕਿਹਾ ਕਿ ਪਾਰਟੀ ਨੂੰ ਆਪਸੀ ਕਲੇਸ਼ ਦਾ ਵੱਡਾ ਖਾਮਿਆਜਾ ਭੁਗਤਣਾ ਪਵੇਗਾ। ਜਿੰਨ੍ਹਾ ਲੋਕਾਂ ਨੂੰ ਪਾਰਟੀ ਦਾ ਨੁਕਸਾਨ ਕੀਤਾ, ਪਰ ਕਿਸੇ ਨੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਇਸ ਮੁੱਦੇ 'ਤੇ ਖੁਲ ਕੇ ਗੱਲ ਕੀਤੀ ਜਾਵੇਗੀ , ਜਿਸ ਵਿਚ ਕੱਦਾਵਰ ਆਗੂਆਂ ਬਾਰੇ ਵੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਲੀਡਰਾਂ ਦਾ ਵਿਹਾਰ ਠੀਕ ਨਹੀਂ ਰਿਹਾ। ਜੇਕਰ ਜਿੱਤ ਨਾ ਹੋਈ ਤਾਂ ਹਾਲਾਤ ਖਰਾਬ ਹੋਣਗੇ। ਕਾਂਗਰਸ ਦੇ ਲੋਕ ਅਤੇ ਵਰਕਰ ਕਾਫੀ ਨਾਰਾਜ਼ ਹਨ। ਜੇ ਅਜਿਹਾ ਹੋਇਆ ਤਾ ਕਦੇ ਵੀ ਵਰਕਰ ਮਾਫ ਨਹੀਂ ਕਰੇਗਾ। ਜੋ ਹੱਦਾਂ ਟੱਪਿਆਂ, ਵਰਕਰ ਮਾਫ ਨਹੀਂ ਕਰੇਗਾ।

ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਪੰਜਾਬ ਕਾਂਗਰਸ ਦੀ ਕਾਰਗੁਜਾਰੀ 'ਤੇ ਵਾਰ ਵਾਰ ਖ਼ਫ਼ਾ ਹੋਏ ਹਨ। ਇਕ ਦਿਨ ਪਹਿਲਾ ਹੀ ਉਨ੍ਹਾਂ ਨੇ ਖਾ ਕਿ ਯੂਕਰੇਨ ਸੰਕਟ 'ਤੇ ਕਾਂਗਰਸ ਦੇ ਆਗੂ ਕਿੱਥੇ ਗੁੱਮ ਹੋ ਗਏ ਹਨ। ਸਿਰਫ ਸੰਸਦ ਮੈਬਰਾਂ ਦੀ ਇਹ ਡਿਊਟੀ ਨਹੀਂ ਹੈ, ਪਰ ਮੁੱਖ ਮੰਤਰੀ ਚੰਨੀ , ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਹੁਣ ਕਿੱਥੇ ਗਏ ਹਨ।

ਇਹ ਵੀ ਪੜੋ: ਦਿੱਗਜ ਸਪਿਨਰ ਸ਼ੇਨ ਵਾਰਨ ਦਾ ਦਿਹਾਂਤ, ਕ੍ਰਿਕਟ ਜਗਤ 'ਚ ਸੋਗ ਦੀ ਲਹਿਰ

ਇਸ ਬਾਰੇ ਭਾਜਪਾ ਦੇ ਆਗੂ ਅਤੇ ਬੁਲਾਰੇ ਜਨਾਰਧਨ ਸ਼ਰਮਾ ਦਾ ਕਹਿਣਾ ਸੀ ਕਿ ਹਮੇਸ਼ਾ ਹੀ ਜਦ ਦੇਸ਼ 'ਤੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਕਾਂਗਰਸ ਦੇ ਆਗੂ ਗਾਇਬ ਹੋ ਜਾਂਦੇ ਹਨ। ਅਸਲ ਗੱਲ ਇਹ ਵੀ ਹੈ ਕਿ ਕਾਂਗਰਸ ਇਸ ਸਮੇਂ ਅੰਦੂਰਨੀ ਬਗਾਵਤ ਦੇ ਰੂਬਰੂ ਹੋ ਰਹੀ ਹੈ, ਜਿਸਦਾ ਨਤੀਜਾ 10 ਮਾਰਚ ਨੂੰ ਚੋਣ ਨਤੀਜਿਆਂ ਤੋਂ ਬਾਅਦ ਸਪਸ਼ਟ ਰੂਪ ਵਿੱਚ ਨਜ਼ਰ ਆ ਜਾਵੇਗਾ।

ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਪੰਜਾਬ ਕਾਂਗਰਸ ਵਿਚ ਟਕਰਾਅ ਸਪਸ਼ਟ ਤੌਰ 'ਤੇ ਹੀ ਨਜ਼ਰ ਆ ਰਿਹਾ ਸੀ। ਜਿਹੜੀ ਪਾਰਟੀ ਦੇਸ਼ ਭਰ ਵਿਚ ਹੀ ਭੰਬਲਭੂਸੇ ਵਿਚ ਲੰਘ ਰਹੀ ਹੋਵੇ, ਉਹ ਪਾਰਟੀਕਿਸੇ ਸੂਬੇ ਨੂੰ ਦਿਸ਼ਾਂ ਦੇਣ ਦੀ ਸਥਿਤੀ ਵਿਚ ਕਿੱਥੇ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ (Punjab Assembly Election 2022) ਦੇ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਖੇਰੂੰ ਖੇਰੂੰ ਹੋ ਜਾਵੇਗੀ।

Last Updated : Mar 5, 2022, 7:52 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.