ਪੰਚਕੂਲਾ: ਕਰੋਨਾ ਵਾਇਰਸ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਕਰਫਿਊ ਲਾਇਆ ਗਿਆ ਹੈ, ਉੱਥੇ ਹੀ ਇਸ ਦੌਰਾਨ ਰੋਜ਼ਾਨਾ ਕਮਾ ਕੇ ਖਾਣਾ ਖਾਣ ਵਾਲੇ ਮਜ਼ਦੂਰ ਵਰਗ ਦੇ ਲੋਕ ਬੇਹਦ ਪਰੇਸ਼ਾਨ ਹਨ। ਉਨ੍ਹਾਂ ਦੀ ਮਦਦ ਲਈ ਪੰਚਕੂਲਾ ਪ੍ਰਸ਼ਾਸਨ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ।
ਕਰਫਿਊ ਤੇ ਲੌਕਡਾਊਨ ਦੀ ਸਥਿਤੀ 'ਚ ਪ੍ਰਸ਼ਾਸਨ ਵੱਲੋਂ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਝੱਲਣੀ ਪਵੇ। ਪੰਚਕੂਲਾ 'ਚ ਪ੍ਰਸ਼ਾਸਨ ਵੱਲੋਂ ਨਿਰੰਕਾਰੀ ਚੈਰੀਟੇਬਲ ਟਰੱਸਟ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਜਾ ਕੇ ਰਾਸ਼ਨ ਦੇ 10 ਹਜ਼ਾਰ ਪੈਕੇਟ ਵੰਡੇ ਗਏ ਹਨ।
ਹੋਰ ਪੜ੍ਹੋ : ਰਾਮੋਜੀ ਰਾਓ ਵੱਲੋਂ ਕੋਵਿਡ-19 ਵਿਰੁੱਧ ਲੜਾਈ ਲਈ ਤੇਲਗੂ ਰਾਜਾਂ ਨੂੰ 20 ਕਰੋੜ ਦੀ ਮਦਦ
ਪ੍ਰਸ਼ਾਸਨ ਵੱਲੋਂ ਪਿੰਡ ਖੜਕ ਮੰਗੋਲੀ ਦੇ ਵਿੱਚ ਤਕਰੀਬਨ 700 ਪਰਿਵਾਰਾਂ ਨੂੰ ਵੀ ਰਾਸ਼ਨ ਵੰਡਿਆ ਗਿਆ। ਇਸ ਬਾਰੇ ਗੱਲ ਕਰਦਿਆਂ ਸਮਾਜ ਸੇਵੀ ਪ੍ਰਦੀਪ ਗੋਇਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਪ੍ਰੇਰਣਾ ਸਦਕਾ ਇਹ ਸਮਾਜ ਸੇਵਾ ਦਾ ਕੰਮ ਕੀਤਾ ਜਾ ਰਿਹਾ ਹੈ। ਨਿਰੰਕਾਰੀ ਸਮਾਜ ਦੇ ਖੇਤਰੀ ਸੰਚਾਲਕ ਨੇ ਲੋਕਾਂ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਪ੍ਰਸ਼ਾਸਨ ਦਾ ਸਾਥ ਦੇਣ ਦੀ ਗੱਲ ਆਖੀ।