ETV Bharat / city

ਪੰਜਾਬ 'ਚ ਆਪ ਦੀ ਚੋਣ ਰਣਨੀਤੀ 'ਤੇ ਵਿਰੋਧੀਆਂ ਦੇ ਤੰਜ਼ - ਦਿੱਲੀ ਦੇ ਉਦਯੋਗ

ਅਰਵਿੰਦਰ ਕੇਜਰੀਵਾਲ ਵਲੋਂ ਪੰਜਾਬ ਤੋਂ ਬਾਅਦ ਉੱਤਰਾਖੰਡ 'ਚ ਮੁਫ਼ਤ ਬਿਜਲੀ ਦੇਣ ਦੇ ਬਿਆਨ ਤੋਂ ਸਿਆਸਤ ਭੱਖ ਗਈ ਹੈ। ਜਿਸ ਤੋਂ ਬਾਅਦ ਵਿਰੋਧੀਆਂ ਵਲੋਂ ਆਮ ਆਦਮੀ ਪਾਰਟੀ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਪੰਜਾਬ 'ਚ ਕਿਹੜੇ ਮੁੱਦੇ ਚੁੱਕ ਰਹੀ 'ਆਪ', ਕੀ ਹੈ ਸਥਿਤੀ ਦੇਖੋ ਰਿਪੋਰਟ

author img

By

Published : Jul 22, 2021, 9:54 AM IST

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਅਤੇ ਉੱਤਰਾਖੰਡ ਚੋਣਾਂ ਦੇ ਸਬੰਧ ਵਿੱਚ ਬਿਜਲੀ ਦੇ ਮੁੱਦੇ ਨੂੰ ਤੂਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੋਵਾਂ ਸੂਬਿਆਂ ਵਿੱਚ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਦਿੱਤੀ ਹੈ। ਇਸ ਲਈ ਵਿਰੋਧੀ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਹਿ ਰਹੇ ਹਨ ਕਿ ਦਿੱਲੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਕਿਸੇ ਵੀ ਸੂਬੇ ਵਿੱਚ ਕੋਈ ਅਧਾਰ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੈ।

ਪੰਜਾਬ 'ਚ ਆਪ ਦੀ ਚੋਣ ਰਣਨੀਤੀ 'ਤੇ ਵਿਰੋਧੀਆਂ ਦੇ ਤੰਜ਼

ਜ਼ਮੀਨੀ ਹਕੀਕਤ 'ਤੇ ਕੁਝ ਹੋਰ:ਭਾਜਪਾ

ਇਸ ਦੌਰਾਨ ਭਾਜਪਾ ਦੇ ਬੁਲਾਰੇ ਰਾਜੇਸ਼ ਬੱਗਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਵਿੱਚ ਮੁੱਖ ਮੰਤਰੀ ਬਹੁਤ ਵੱਡੇ ਹਸਪਤਾਲਾਂ ਬਾਰੇ ਦਾਅਵੇ ਕਰਦੇ ਸਨ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਬਹੁਤੇ ਲੋਕਾਂ ਨੂੰ ਇਲਾਜ਼ ਲਈ ਹਰਿਆਣਾ ਅਤੇ ਪੰਜਾਬ ਆਉਣਾ ਪਿਆ। ਜਿਸ ਨਾਲ ਦਿੱਲੀ 'ਚ ਸਿਹਤ ਸਮੱਸਿਆਵਾਂ ਪੈਦਾ ਹੋ ਗਈਆਂ। ਉਨ੍ਹਾਂ ਕਿਹਾ ਕਿ ਵਿਭਾਗ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਗਈ, ਜਦੋਂ ਕਿ ਉਨ੍ਹਾਂ ਦੀ ਜ਼ਮੀਨੀ ਪੱਧਰ 'ਤੇ ਕੋਈ ਅਧਾਰ ਨਹੀਂ ਹੈ,। ਉਨ੍ਹਾਂ ਕਿਹਾ ਕਿ ਸੂਬੇ 'ਚ ਭਾਜਪਾ ਸਰਕਾਰ ਬਣਨ 'ਤੇ ਕੇਂਦਰ ਸਰਕਾਰ ਦੀ ਹਰ ਨੀਤੀ ਅਤੇ ਸਕੀਮ ਪੰਜਾਬ ਦੇ ਹਰ ਘਰ 'ਚ ਪਹੁੰਚਾਈ ਜਾਏਗੀ।

ਦਿੱਲੀ 'ਚ ਵਾਅਦੇ ਨਹੀਂ ਕੀਤੇ ਵਫ਼ਾ:ਕਾਂਗਰਸ

ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਨੇ 'ਆਪ' 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਹੋਰ ਸੂਬਿਆਂ 'ਚ 24 ਘੰਟੇ ਬਿਜਲੀ ਅਤੇ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕਰ ਰਹੇ ਹਨ, ਤਾਂ ਉਹ ਦਿੱਲੀ 'ਚ ਅਜਿਹਾ ਕਿਉਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਕਿਉਂ ਨਹੀਂ ਦਿੱਲੀ ਦੇ ਉਦਯੋਗ ਦੇ ਬਿਜਲੀ ਯੂਨਿਟ ਘੱਟ ਕੀਤੇ ਗਏ, ਕਿਉਂ ਨਹੀਂ ਦਿੱਲੀ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ, ਉਦਯੋਗਾਂ ਅਤੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਕਿਉਂ ਨਾ ਦਿੱਤੀ। ਅਜਿਹੇ ਸਾਰੇ ਵਾਅਦੇ ਆਮ ਆਦਮੀ ਪਾਰਟੀ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਰ ਰਹੀ ਹੈ, ਜਦੋਂ ਕਿ ਦਿੱਲੀ 'ਚ ਉਹ ਆਮ ਲੋਕਾਂ ਨੂੰ ਅਜਿਹਾ ਲਾਭ ਨਹੀਂ ਦੇ ਰਹੀ।

ਪੰਜਾਬ 'ਚ ਹਾਸ਼ੀਏ 'ਤੇ 'ਆਪ': ਅਕਾਲੀ ਦਲ

ਅਕਾਲੀ ਦਲ ਆਮ ਦੇ ਬੁਲਾਰੇ ਨਵਜੋਤ ਸਿੰਘ ਧਾਲੀਵਾਲ ਨੇ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਇਹ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ਤੋਂ ਮਦਦ ਮਿਲੀ ਸੀ, ਪਰ ਮੁੱਖ ਵਿਰੋਧੀ ਧਿਰ ਹੋਣ ਕਾਰਨ ਉਨ੍ਹਾਂ ਨੇ ਕੋਈ ਕੰਮ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 'ਆਪ' ਦੇ ਕੁਝ ਵਿਧਾਇਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਕੁਝ ਆਪ ਪਾਰਟੀ ਨੂੰ ਛੱਡ ਗਏ ਹਨ। ਉਨ੍ਹਾਂ ਕਿਹਾ ਕਿ 'ਆਪ' ਪੰਜਾਬ 'ਚ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਕਾਲੀ ਦਲ ਆਗੂ ਨੇ ਕਿਹਾ ਕਿ ਜਦੋਂ ਉਹ ਚੋਣਾਂ ਦੌਰਾਨ ਵੋਟਾਂ ਮੰਗਣ ਜਾਣਗੇ ਤਾਂ ਲੋਕ ਉਨ੍ਹਾਂ ਤੋਂ ਪੈਸਿਆਂ ਦਾ ਹਿਸਾਬ ਮੰਗਣਗੇ ਅਤੇ ਆਮ ਆਦਮੀ ਪਾਰਟੀ ਹਾਸ਼ੀਏ 'ਤੇ ਪੈ ਗਈ ਹੈ।

ਅਕਾਲੀ ਕਾਂਗਰਸ ਮਿਲ ਕੇ ਲੁੱਟ ਰਹੇ: 'ਆਪ'

ਜਦੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਨਵਿੰਦਰ ਗਿਆਸਪੁਰ ਨੂੰ ਇਹ ਪੁੱਛਿਆ ਗਿਆ ਕਿ ਕੀ ਆਮ ਆਦਮੀ ਪਾਰਟੀ ਹਾਸ਼ੀਏ ‘ਤੇ ਰਹਿ ਗਈ ਹੈ ਤਾਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਜਲੀ ਸਮਝੌਤੇ ਨੂੰ ਰੱਦ ਕਰਨ ਦੀ ਗੱਲ ਕਰਦੇ ਸਨ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪੰਜਾਬ ਨੂੰ ਲੁੱਟਣ 'ਚ ਇਕੱਠੇ ਹਨ ਅਤੇ ਉਹ ਪੈਸਾ ਜੋ ਅਕਾਲੀ ਦਲ ਦੀ ਸਰਕਾਰ ਸਮੇਂ ਸੁਖਬੀਰ ਬਾਦਲ ਦੇ ਘਰ ਜਾਂਦਾ ਸੀ, ਅੱਜ ਕੈਪਟਨ ਅਮਰਿੰਦਰ ਸਿੰਘ ਦੇ ਘਰ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੈਬਨਿਟ ਦੀ ਪਹਿਲੀ ਬੈਠਕ 'ਚ ਹੀ ਸਾਰੇ ਭ੍ਰਿਸ਼ਟ ਲੋਕਾਂ ‘ਤੇ ਲਗਾਮ ਲਗਾਈ ਜਾਵੇਗੀ ਅਤੇ ਜਨਤਕ ਪੈਸਾ ਜੋ ਲੁੱਟਿਆ ਗਿਆ ਹੈ, ਉਸ ਨੂੰ ਵੀ ਵਾਪਸ ਲਿਆਇਆ ਜਾਵੇਗਾ।

ਇਹ ਵੀ ਪੜ੍ਹੋ:ਛਾਅ ਗਏ 'ਗੁਰੂ'... ਸਿੱਧੂ ਦੀ 'ਧਰਮ ਵਾਲੀ ਸਿਆਸਤ' ਸ਼ੁਰੂ

ETV Bharat Logo

Copyright © 2025 Ushodaya Enterprises Pvt. Ltd., All Rights Reserved.