ETV Bharat / city

ਆਨਲਾਈਨ ਕਲਾਸਾਂ ਨੇ ਵਧਾਈ ਗੈਜੇਟਸ ਦੀ ਡਿਮਾਂਡ - Chandigarh Administration news in punjabi

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੌਕਡਾਊਨ 'ਚ ਦਿੱਤੀ ਖੁੱਲ੍ਹ ਤੋਂ ਬਾਅਦ ਸੈਕਟਰ-20 ਸਥਿਤ ਕੰਪਿਊਟਰ ਮਾਰਕੀਟ ਦੇ ਵਿੱਚ ਭੀੜ ਦੇਖਣ ਨੂੰ ਮਿਲ ਰਹੀ ਹੈ। ਜੋ ਲੋਕ ਘਰਾਂ ਤੋਂ ਕੰਮ ਕਰ ਰਹੇ ਸਨ ਉਨ੍ਹਾਂ ਨੂੰ ਤਕਨੀਕੀ ਤੌਰ 'ਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਆਨਲਾਈਨ ਕਲਾਸਾਂ ਨੇ ਵਧਾਈ ਗੈਜੇਟਸ ਦੀ ਡਿਮਾਂਡ
ਆਨਲਾਈਨ ਕਲਾਸਾਂ ਨੇ ਵਧਾਈ ਗੈਜੇਟਸ ਦੀ ਡਿਮਾਂਡ
author img

By

Published : May 23, 2020, 7:32 AM IST

ਚੰਡੀਗੜ੍ਹ: ਲੌਕਡਾਊਨ ਵਿੱਚ ਘਰ ਤੋਂ ਕੰਮ ਕਰਨ ਵਾਲਿਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਖੁੱਲ੍ਹ ਤੋਂ ਬਾਅਦ ਸੈਕਟਰ-20 ਸਥਿਤ ਕੰਪਿਊਟਰ ਮਾਰਕੀਟ ਦੇ ਵਿੱਚ ਭੀੜ ਦੇਖਣ ਨੂੰ ਮਿਲ ਰਹੀ ਹੈ।

ਦਰਅਸਲ ਮਹਾਂਮਾਰੀ ਦੇ ਚੱਲਦਿਆਂ ਜੋ ਲੋਕ ਘਰਾਂ ਤੋਂ ਕੰਮ ਕਰ ਰਹੇ ਸਨ ਉਨ੍ਹਾਂ ਨੂੰ ਤਕਨੀਕੀ ਤੌਰ 'ਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚੋਂ ਕੰਪਿਊਟਰ ਸਣੇ ਹੋਰ ਗੈਜੇਟਸ ਖ਼ਰਾਬ ਹੋਣ ਦੀ ਮੁਸ਼ਕਿਲਾਂ ਕਾਰਨ ਆਪਣਾ ਕੰਮਕਾਰ ਨਹੀਂ ਕਰ ਸਕੇ। ਦੁਕਾਨ ਮਾਲਕ ਨੇ ਦੱਸਿਆ ਕਿ ਬੱਚਿਆਂ ਦੀ ਆਨਲਾਈਨ ਕਲਾਸਾਂ ਦੇ ਲਈ ਨਵੇਂ ਲੈਪਟਾਪ, ਹੈੱਡਫੋਨ, ਮਾਈਕ, ਪ੍ਰੋਜੈਕਟਰ ਸਣੇ ਤਮਾਮ ਗੈਜੇਟਸ ਦੀ ਡਿਮਾਂਡ ਵੀ ਵਧਣ ਲੱਗ ਗਈ ਹੈ।

ਆਨਲਾਈਨ ਕਲਾਸਾਂ ਨੇ ਵਧਾਈ ਗੈਜੇਟਸ ਦੀ ਡਿਮਾਂਡ

ਇਸ ਦੌਰਾਨ ਈਟੀਵੀ ਨੂੰ ਜਾਣਕਾਰੀ ਦਿੰਦਿਆਂ ਸੈਕਟਰ-20 ਸਥਿਤ ਰਿਪੇਅਰ ਦਾ ਕੰਮ ਕਰਨ ਵਾਲੇ ਤਰੁਣ ਬੋਰਾ ਨੇ ਦੱਸਿਆ ਕਿ ਉਨ੍ਹਾਂ ਕੋਲ ਲੌਕਡਾਊਨ ਦੇ ਵਿੱਚ ਬਹੁਤ ਰਿਪੇਅਰਿੰਗ ਦਾ ਕੰਮ ਆਇਆ ਪਰ ਦੁਕਾਨ ਨਾ ਖੁੱਲ੍ਹਣ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਝਲਣਾ ਪਿਆ। ਪਰ ਅੱਜ ਦੁਕਾਨ ਖੁੱਲ੍ਹਣ ਤੋਂ ਬਾਅਦ ਉਨ੍ਹਾਂ ਕੋਲ ਸਵੇਰ ਤੋਂ ਹੀ ਲੈਪਟਾਪ ਸਣੇ ਤਮਾਮ ਗੈਜੇਟਸ ਰਿਪੇਅਰਿੰਗ ਦੇ ਲਈ ਆ ਰਹੇ ਹਨ।

ਲੌਕਡਾਊਨ ਵਿੱਚ ਜਿੱਥੇ ਗੈਜੇਟਸ ਨੂੰ ਰਿਪੇਅਰ ਕਰਵਾਉਣ ਦੀ ਮੁਸ਼ਕਿਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ, ਉਥੇ ਹੀ ਹੁਣ ਬੱਚਿਆਂ ਦੀ ਆਨਲਾਈਨ ਕਲਾਸਾਂ ਦੇ ਲਈ ਨਵੇਂ ਲੈਪਟਾਪ,ਹੈੱਡਫੋਨ, ਮਾਈਕ, ਪ੍ਰੋਜੈਕਟਰ ਸਣੇ ਤਮਾਮ ਗੈਜੇਟਸ ਦੀ ਡਿਮਾਂਡ ਵੀ ਵਧਣ ਲੱਗ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.