ETV Bharat / city

ਸਸਤਾ ਹੋਇਆ ਪਿਆਜ਼, ਮੰਡੀ 'ਚ ਲੱਗੀ ਪਿਆਜ਼ ਖ਼ਰੀਦਣ ਵਾਲਿਆਂ ਦੀ ਝੜੀ - ਪਿਆਜ਼ ਦੀਆਂ ਕੀਮਤਾਂ

ਪਿਛਲੇ ਕੁਝ ਦਿਨਾਂ ਤੋਂ ਪਿਆਜ਼ ਦੀਆਂ ਕੀਮਤਾਂ ਵੱਧਣ ਕਰਕੇ ਰਸੋਈ ਦਾ ਜ਼ਾਇਕਾ ਵਿਗੜਿਆ ਪਿਆ ਸੀ, ਤਾਂ ਉੱਥੇ ਹੀ ਪਿਆਜ਼ਾਂ ਦੀਆਂ ਕੀਮਤਾਂ ਘੱਟ ਗਈਆਂ ਹਨ। ਉੱਥੇ ਹੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਪਿਆਜ਼ ਦੀਆਂ ਕੀਮਤਾਂ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ।

ਸਸਤਾ ਹੋਇਆ ਪਿਆਜ਼
ਫ਼ੋਟੋ
author img

By

Published : Jan 15, 2020, 8:36 PM IST

ਚੰਡੀਗੜ੍ਹ: ਪਿਛਲੇ ਦਿਨੀਂ ਪਿਆਜ਼ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਸਨ, ਕਿ ਲੋਕਾਂ ਦੇ ਹੰਝੂ ਕੱਢਾ ਦਿੱਤੇ ਸਨ, ਪਰ ਹੁਣ ਪਿਆਜ਼ ਦੀਆਂ ਕੀਮਤਾਂ ਘੱਟ ਗਈਆਂ ਹਨ। ਇਸ ਬਾਰੇ ਲੋਕਾਂ ਦਾ ਕੀ ਕਹਿਣਾ ਹੈ, ਕੀ ਉਨ੍ਹਾਂ ਨੂੰ ਪਿਆਜ਼ ਦੀਆਂ ਕੀਮਤਾਂ ਘੱਟਣ ਨਾਲ ਕਿੰਨਾ ਕੁ ਫ਼ਰਕ ਪਿਆ ਹੈ। ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ।

ਵੀਡੀਓ

ਦੱਸ ਦਈਏ, ਜਦੋਂ ਈਟੀਵੀ ਭਾਰਤ ਨਾਲ ਲੋਕਾਂ ਨੇ ਗੱਲ ਕੀਤੀ ਤਾਂ ਲੋਕਾਂ ਦੇ ਵੱਖ-ਵੱਖ ਵਿਚਾਰ ਸਨ। ਕਿਸੇ ਦਾ ਕਹਿਣਾ ਸੀ ਕਿ ਬਜਟ ਹਿੱਲ ਜਾਂਦਾ ਹੈ, ਤਾਂ ਕੋਈ ਕਹਿ ਰਿਹਾ ਸੀ ਕਿ 100 ਰੁਪਏ ਤੱਕ ਦੇ ਪਿਆਜ਼ ਕੋਈ ਵੀ ਖ਼ਰੀਦ ਸਕਦਾ ਹੈ। ਪਿਆਜ਼ ਖ਼ਰੀਦਣ ਵਾਲੇ ਇੱਕ ਖ਼ਰੀਦਦਾਰ ਦਾ ਕਹਿਣਾ ਸੀ ਕਿ ਉਹ ਪਾਸਪੋਰਟ ਦਾ ਬਿਜ਼ਨੈਸ ਕਰਦੇ ਹਨ ਤੇ ਪਿਆਜ਼ ਦਾ ਜੋ ਵੀ ਰੇਟ ਹੋ ਜਾਂਦਾ, ਉਨ੍ਹਾਂ ਨੂੰ ਲੈਣਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ 100 ਰੁਪਏ ਕਿੱਲੋ ਤੱਕ ਦਾ ਪਿਆਜ਼ ਕੋਈ ਵੀ ਬੰਦਾ ਖ਼ਰੀਦ ਸਕਦਾ।

ਉੱਥੇ ਹੀ ਖੜ੍ਹੇ ਇੱਕ ਖ਼ਰੀਦਦਾਰ ਨੇ ਕਿਹਾ ਕਿ ਪਿਆਜ਼ ਦੀ ਕੀਮਤ 50 ਰੁਪਏ ਵੀ ਜ਼ਿਆਦਾ ਹੈ, ਜਿਸ ਕਰਕੇ ਪਿਆਜ਼ ਘੱਟ ਤੋਂ ਘੱਟ 20 ਰੁਪਏ ਕਿੱਲੋ ਵਿਕਣਾ ਚਾਹੀਦਾ ਹੈ, ਤਾਂ ਕਿ ਆਮ ਆਦਮੀ ਦੀ ਪਹੁੰਚ ਹੋ ਸਕੇ। ਕਾਬਿਲੇਗੌਰ ਹੈ, ਕਿ ਪਿਛਲੇ ਕੁਝ ਸਮੇਂ ਤੋਂ ਮੰਡੀ ਵਿੱਚ ਪਿਆਜ਼ ਰੇਟ ਵਧਣ ਦੇ ਕਰਕੇ ਤੁਰਕੀ ਤੇ ਅਫ਼ਗ਼ਾਨਿਸਤਾਨ ਦਾ ਪਿਆਜ਼ ਆ ਰਿਹਾ ਸੀ, ਪਰ ਲੋਕ ਉਸ ਤੋਂ ਨਾਖ਼ੁਸ਼ ਨਹੀਂ ਸਨ। ਹੁਣ ਨਾਸਿਕ ਤੋਂ ਆਉਣ ਵਾਲੇ ਪਿਆਜ਼ ਦੀ ਸਪਲਾਈ ਜ਼ੋਰਾਂ 'ਤੇ ਹੈ, ਤੇ ਲੋਕ ਵੱਧ ਚੜ੍ਹ ਕੇ ਪਿਆਜ਼ ਖ਼ਰੀਦ ਰਹੇ ਹਨ।

Intro:ਪਿਛਲੇ ਕੁਝ ਦਿਨਾਂ ਤੋਂ ਪਿਆਜ ਦੇ ਰੇਟ ਵਧਣ ਕਰ ਕੇ ਰਸੋਈ ਦਾ ਜਾਇਕਾ ਖਰਾਬ ਹੋਇਆ ਪਿਆ ਸੀ ਪਰ ਹੁਣ ਪਿਆਜ਼ਾਂ ਦੇ ਰੇਟ ਘੱਟ ਗਏ ਨੇ ਦੱਸਿਆ ਜਾ ਰਿਹਾ ਸੀ ਕਿ ਬਾਰਿਸ਼ ਦੇ ਕਰਕੇ ਅਤੇ ਕੁਝ ਉਸ ਵੇਲੇ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਾਢੇ ਪੰਜ ਸੌ ਸਾਲਾ ਮਨਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਪਿਆਜ਼ ਓਧਰ ਵੀ ਭੇਜਿਆ ਜਾ ਰਿਹਾ ਸੀ ਇਸ ਕਰਕੇ ਪਿਆਜ਼ ਦੇ ਰੇਟ ਅੱਛੇ ਖਾਸੇ ਵੱਧ ਗਏ ਸੀ ਵੀਹ ਤੋਂ ਚਾਲੀ ਰੁਪਏ ਵਿਕਣ ਵਾਲਾ ਪਿਆਜ਼ ਡੇਢ ਸੌ ਰੁਪਏ ਕਿਲੋ ਤੱਕ ਵਿਕ ਰਿਹਾ ਸੀ ਉੱਥੇ ਹੀ ਪਿਆਜ਼ ਦੇ ਕਾਲਾਬਾਜ਼ਾਰੀ ਕਰਨ ਅਤੇ ਮੌਸਮ ਕਰਕੇ ਵੀ ਰੇਟ ਵਧਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਸਾਰੇ ਪਾਸੇ ਹਾਏ ਤੌਬਾ ਮਚੀ ਹੋਈ ਸੀ ਪਰ ਹੁਣ ਇੱਕ ਸੁੱਖ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਿਆਜ਼ ਦੇ ਰੇਟ ਡਾਊਨ ਹੋ ਗਏ ਨੇ ਅਤੇ ਹੁਣ ਪਿਆਜ਼ ਮੰਡੀ ਦੇ ਵਿੱਚ ਹੋਲਸੇਲ ਤੇ ਤੀਹ ਰੁਪਏ ਤੋਂ ਲੈ ਕੇ ਪੰਜਾਹ ਰੁਪਏ ਤੱਕ ਵਿਕਿਆ

Body:ਉੱਥੇ ਹੀ ਪਿਆਜ਼ ਖਰੀਦ ਦੇ ਕੁਝ ਖਰੀਦਦਾਰਾਂ ਨੇ ਕਿਹਾ ਕਿ ਉਹ ਪਾਸਪੋਰਟ ਦਾ ਬਿਜ਼ਨੈੱਸ ਕਰਦੇ ਨੇ ਅਤੇ ਪਿਆਜ਼ ਦਾ ਜੋ ਵੀ ਰੇਟ ਹੋ ਜਾਂਦਾ ਉਨ੍ਹਾਂ ਨੂੰ ਲੈਣਾ ਹੀ ਪੈਂਦਾ ਉਨ੍ਹਾਂ ਨੇ ਕਿਹਾ ਕਿ ਸੌ ਰੁਪਏ ਕਿਲੋ ਤੱਕ ਦਾ ਪਿਆਜ਼ ਦਾ ਕੋਈ ਵੀ ਬੰਦਾ ਖਰੀਦ ਸਕਦਾ ਇਸ ਕਰਕੇ ਇਸ ਤੇ ਜ਼ਿਆਦਾ ਸੁਨੇਹੀ ਬਣਾਉਣਾ ਚਾਹੀਦਾ ਉੱਥੇ ਹੀ ਖੜ੍ਹੇ ਇੱਕ ਹੋਰ ਸੱਜਣ ਨੇ ਕਿਹਾ ਕਿ ਪਿਆਜ਼ ਦੇ ਰੇਟ ਪੰਜਾਹ ਰੁਪਏ ਵੀ ਅਜੇ ਜ਼ਿਆਦਾ ਨਹੀਂ ਅਜੇ ਹਾਲੇ ਵੀ ਪਿਆਜ਼ ਬਜਟ ਵਿਚ ਨਹੀਂ ਹੈ ਉਨ੍ਹਾਂ ਦੇ ਹੀ ਸਮਰਥਨ ਕਾਰ ਦੇ ਇੱਕ ਦੋ ਹੋਰ ਲੋਕਾਂ ਨੇ ਹਾਮੀ ਭਰੀ ਕਿ ਪਿਆਜ਼ ਘੱਟੋ ਘੱਟ ਵੀਰ ਕਿੱਲੋ ਵਿਕਣਾ ਚਾਹੀਦਾ ਹੈ ਤਾਂ ਜਾ ਕੇ ਆਮ ਆਦਮੀ ਦੀ ਪਹੁੰਚ ਵਿੱਚ ਹੋਵੇਗਾ

Conclusion:ਕਾਬਿਲੇਗੌਰ ਹੈ ਕਿ ਮੰਡੀ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਪਿਆਜ਼ ਰੇਟ ਵਧਣ ਦੇ ਕਰਕੇ ਤੁਰਕੀ ਅਤੇ ਅਫ਼ਗਾਨਿਸਤਾਨ ਦਾ ਪਿਆਜ਼ ਆ ਰਿਹਾ ਸੀ ਪਰ ਲੋਕ ਉਸ ਤੋਂ ਨਾ ਖੁਸ਼ ਨਹੀਂ ਸੀ ਹੁਣ ਨਾਸਿਕ ਵੱਲੋਂ ਆਉਣ ਵਾਲੇ ਪਿਆਜ਼ ਦੀ ਸਪਲਾਈ ਜ਼ੋਰਾਂ ਤੇ ਹੈ ਅਤੇ ਲੋਕ ਵੱਧ ਚੜ੍ਹ ਕੇ ਪਿਆਜ਼ ਖਰੀਦ ਰਹੇ ਨੇ
ETV Bharat Logo

Copyright © 2024 Ushodaya Enterprises Pvt. Ltd., All Rights Reserved.