ਚੰਡੀਗੜ੍ਹ: ਕਰਤਾਰਪੁਰ ਲਾਂਘਾ ਖੁਲ੍ਹਣ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਮੁੜ ਤੋਂ ਨਵਜੋਤ ਸਿੰਘ ਸਿੱਧੂ ਦੀ ਚਰਚਾ ਹੋ ਰਹੀ ਹੈ। ਸਿੱਧੂ ਦੇ ਪਾਕਿਸਤਾਨ ਦੌਰੇ ਤੋਂ ਬਾਅਦ ਉਨ੍ਹਾਂ ਵਿਰੁੱਧ ਸਿਆਸੀ ਬਿਆਨਬਾਜ਼ੀਆਂ ਵੇਖਣ ਨੂੰ ਮਿਲ ਰਹੀਆਂ ਹਨ।
ਸਿੱਧੂ ਦੇ ਪਾਕਿ 'ਚ ਦਿੱਤੇ ਬਿਆਨਾਂ ਤੋਂ ਬਾਅਦ ਭਾਜਪਾ ਨੇ ਦਿੱਲੀ ਵਿੱਚ ਪ੍ਰੈੱਸ ਵਾਰਤਾ ਕਰ ਉਨ੍ਹਾਂ ਖੂਬ ਖਰੀਆਂ ਖਰੀਆਂ ਸੁਣਾਇਆ। ਅਕਾਲੀ ਦਲ ਵਿਧਾਇਕ ਐਨਕੇ ਸ਼ਰਮਾ ਨੇ ਵੀ ਨਵਜੋਤ ਸਿੰਘ ਸਿੱਧੂ 'ਤੇ ਕਈ ਨਿਸ਼ਾਨੇ ਵਿੰਨ੍ਹੇ। ਐਨਕੇ ਸ਼ਰਮਾ ਨੇ ਕਿਹਾ ਹੈ ਕਿ ਸਿੱਧੂ ਤਾਂ ਕਲਾਕਾਰ ਹਨ ਅਤੇ ਕਲਾਕਾਰੀ ਵਧੀਆ ਕਰਦੇ ਹਨ।
ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਕੈਪਟਨ ਨੂੰ ਕਦੇ ਆਪਣਾ ਬਾਪ ਦੱਸਦੇ ਸਨ ਤੇ ਹੁਣ ਫੇਰ ਕੈਪਟਨ ਮਾਸੜ ਹੋ ਗਿਆ। ਸ਼ਰਮਾ ਨੇ ਕਿਹਾ ਕਿ ਇਹ ਸਭ ਤਾਂ ਅਹੁਦੇ ਦੀ ਲੜਾਈ ਹੈ ਜਦ ਤੱਕ ਸਿੱਧੂ ਕੋਲ ਵਧੀਆ ਮੰਤਰਾਲਾ ਸੀ ਤਾਂ ਸਿੱਧੂ ਖੁਸ਼ ਸੀ, ਅੱਜ ਜਦ ਮੰਤਰਾਲਾ ਨਹੀਂ ਹੈ ਤਾਂ ਸਿੱਧੂ ਰੁੱਖੇ ਹੋ ਗਏ। ਜੇਕਰ ਸਿੱਧੂ ਨੂੰ ਅੱਜ ਦੇ ਦਿਨ ਵੀ ਪੰਜਾਬ ਦਾ ਉਪ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਤਾਂ ਮੁੜ ਕੈਪਟਨ ਨਾਲ ਸਿੱਧੂ ਦੀ ਸੁਲਾਹ ਹੋ ਜਾਵੇਗੀ
ਐਨਕੇ ਸ਼ਰਮਾ ਨੇ ਕਿਹਾ ਕਿ ਮੋਦੀ ਲਈ ਦਿੱਤੇ ਸਿੱਧੂ ਦੇ ਬਿਆਨ ਤੋਂ ਲੱਗਦਾ ਹੈ ਕਿ ਸਿੱਧੂ ਮੁੜ ਭਾਜਪਾ ਵਿੱਚ ਜਾਣਾ ਚਾਹੁੰਦੇ ਹਨ। ਸਿੱਧੂ ਦੀ ਗੱਲਾਂ ਦਾ ਕੀ ਕਰੀਏ ਕਦੇ ਮੋਦੀ ਦੀ ਤਾਰੀਫਾਂ ਦੇ ਪੁੱਲ ਬੰਨਦੇ ਸੀ ਤੇ ਫਿਰ ਕਾਂਗਰਸ ਵਿੱਚ ਆ ਕੇ ਸੋਨੀਆ ਗਾਂਧੀ ਨੂੰ ਆਪਣੀ ਮਾਂ ਤੱਕ ਦੱਸਣ ਲੱਗ ਪਏ। ਸ਼ਰਮਾ ਨੇ ਕਿਹਾ ਕਿ ਸਿੱਧੂ ਨੇ ਤਾਂ ਪੈਰੀ ਹੱਥ ਤੱਕ ਲਗਾ ਦਿੱਤੇ ਸੀ, ਇਸ ਤੋਂ ਪਤਾ ਲਗਦਾ ਹੈ ਕਿ ਸਿੱਧੂ ਇੱਕ ਕਲਾਕਾਰ ਵਿਅਕਤਿੱਤਵ ਦੇ ਹਨ ਜੋ ਕਿ ਆਪਣੀ ਕਵਿਤਾਵਾਂ ਰਾਹੀਂ ਬੱਸ ਲੋਕਾਂ ਨੂੰ ਹਸਾ ਹੀ ਸਕਦੇ ਹਨ।
ਮਾਂ ਬੋਲੀ ਨਾਲ ਮੁੜ ਵਿਤਕਰਾ, ਲਾਂਘੇ ਦੇ ਉਦਘਾਟਨ ਵਿੱਚ ਅਲੋਪ ਰਹੀ ਪੰਜਾਬੀ
ਸਿੱਧੂ 'ਤੇ ਟਿੱਪਣੀਆਂ ਕਰਦਿਆਂ ਐਨਕੇ ਸ਼ਰਮਾ ਨੇ ਕਿਹਾ ਕਿ ਇਹ ਤਾਂ ਦੋਹਾਂ ਸਰਕਾਰਾਂ ਅਤੇ ਬਾਬੇ ਨਾਨਕ ਦੀ ਕਿਰਪਾ ਹੈ ਜੋ ਕਿ ਲਾਂਘਾ ਖੁੱਲ੍ਹਿਆ। ਸਿੱਧੂ ਦਾ ਇਸ ਵਿੱਚ ਕੋਈ ਰੋਲ ਨਹੀਂ, ਨਾ ਹੀ ਇਕਲੌਤਾ ਇਨਸਾਨ ਇਹੋ ਜਿਹਾ ਕੁਝ ਕਰ ਸਕਦਾ ਹੈ। ਸ਼ਰਮਾ ਨੇ ਕਿਹਾ ਕਿ ਜੇਕਰ ਮੋਦੀ ਚਾਹੁੰਦੇ ਕਿ ਲਾਂਘਾ ਨਹੀਂ ਖੋਲ੍ਹਣ ਤਾਂ ਕਿ ਲਾਂਘਾ ਖੁੱਲ੍ਹ ਜਾਂਦਾ ??