ETV Bharat / city

ਚੌਪਰ 'ਚ ਦਿੱਲੀ ਜਾਕੇ ਕਸੂਤੇ ਫਸੇ ਚੰਨੀ, ਵਿਰੋਧੀਆਂ ਨੇ ਕੀਤੇ ਤਿੱਖੇ ਵਾਰ

ਬੀਤੇ ਦਿਨੀਂ ਚਰਨਜੀਤ ਸਿੰਘ ਚੰਨੀ (CM Charanjit Singh Channi), ਦੋਵੇਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu), ਤੇ ਸਿੱਧੂ ਦਾ ਭਤੀਜਾ ਦਿੱਲੀ ਲਈ ਰਵਾਨਾ ਹੋਏ ਸਨ ਇਸ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਇਸ ਦੌਰਾਨ ਦਿੱਲੀ ਰਵਾਨਾ ਹੋਣ ਸਮੇਂ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਸੀ , ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ 'ਓਨ ਡਿਊਟੀ'। ਤਸਵੀਰ ਵਿੱਚ ਦਿਖ ਰਿਹਾ ਕਿ ਸਿੱਧੂ, ਚੰਨੀ ਤੇ ਦੋਵੇਂ ਡਿਪਟੀ ਸੀਐੱਮ ਚੋਪਰ ਦੇ ਕੋਲ ਖੜ੍ਹੇ ਹਨ। ਇਹ ਤਸਵੀਰ ਸ਼ਾਇਦ ਵਿਰੋਧੀਆਂ ਨੂੰ ਚੰਗੀ ਨਹੀਂ ਲੱਗੀ ਜਿਸਤੋਂ ਬਾਅਦ ਸ਼ੁਰੂ ਹੋ ਗਏ ਚੋਤਰਫ਼ੇ ਸ਼ਬਦੀ ਵਾਰ।

ਤਸਵੀਰ
ਤਸਵੀਰ
author img

By

Published : Sep 22, 2021, 11:21 AM IST

Updated : Sep 22, 2021, 1:32 PM IST

ਚੰਡੀਗੜ੍ਹ: ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਿਆਸਤ ਚ ਭੂਚਾਲ ਆ ਗਿਆ ਹੈ ਜੇਕਰ ਭੂਚਾਲ ਦੀ ਜਗ੍ਹਾ ਤੂਫ਼ਾਨ ਸ਼ਬਦ ਦੀ ਵਰਤੋਂ ਕਰੀਏ ਤਾਂ ਕੋਈ ਗਲਤ ਨਹੀਂ ਹੋਵੇਗਾ। ਜਿਸ ਤੇਜ਼ੀ ਨਾਲ ਚੰਨੀ ਤੇ ਓਹਨਾਂ ਦੀ ਟੀਮ ਐਕਸ਼ਨ 'ਚ ਹੈ ਉਸਤੋਂ ਵੱਧ ਹੁਣ ਵਿਰੋਧੀ ਪਾਰਟੀਆਂ ਵੀ ਕਾਂਗਰਸ ਦੇ ਨਵੇਂ ਮੰਤਰੀ ਸਾਬ੍ਹ 'ਤੇ ਨਿਸ਼ਾਨੇ ਲਗਾਉਣ ਚ 2 ਕਦਮ ਅੱਗੇ ਚੱਲ ਰਹੇ ਹਨ।

ਬੀਤੇ ਦਿਨੀਂ ਚਰਨਜੀਤ ਸਿੰਘ ਚੰਨੀ (CM Charanjit Singh Channi), ਦੋਵੇਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ(Punjab Congress President Navjot Singh Sidhu), ਤੇ ਨਵਜੋਤ ਸਿੱਧੂ ਦਾ ਭਤੀਜਾ ਦਿੱਲੀ ਲਈ ਰਵਾਨਾ ਹੋਏ ਸਨ ਇਸ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਇਸ ਦੌਰਾਨ ਦਿੱਲੀ ਰਵਾਨਾ ਹੋਣ ਸਮੇਂ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਸੀ , ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ 'ਓਨ ਡਿਊਟੀ'।

ਤਸਵੀਰ 'ਚ ਕੌਣ-ਕੌਣ ?

ਤਸਵੀਰ ਵਿੱਚ ਦਿਖ ਰਿਹਾ ਕਿ ਸਿੱਧੂ, ਸਿੱਧੂ ਦਾ ਭਤੀਜਾ, ਚੰਨੀ ਤੇ ਦੋਵੇਂ ਡਿਪਟੀ ਸੀਐੱਮ ਚੋਪਰ ਦੇ ਕੋਲ ਖੜ੍ਹੇ ਹਨ। ਇਹ ਤਸਵੀਰ ਸ਼ਾਇਦ ਵਿਰੋਧੀਆਂ ਨੂੰ ਚੰਗੀ ਨਹੀਂ ਲੱਗੀ ਜਿਸਤੋਂ ਬਾਅਦ ਸ਼ੁਰੂ ਹੋ ਗਏ ਚੋਤਰਫ਼ੇ ਸ਼ਬਦੀ ਵਾਰ।

ਹਰਪਾਲ ਚੀਮਾ ਨੇ ਕੀਤੇ ਸ਼ਬਦੀ ਵਾਰ

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਜਿੱਥੇ ਸਮਾਜ ਸੁਧਾਰਨ ਦੀ ਗੱਲ ਆਖਦੇ ਹਨ ਉੱਥੇ ਹੀ ਦੂਜੇ ਪਾਸੇ ਉਹ ਹਾਈਕਮਾਂਡ ਨੂੰ ਮਿਲਣ ਦੇ ਲਈ ਪ੍ਰਾਈਵੇਟ ਜੈਟ ਦਾ ਇਸਤੇਮਾਲ ਕਰ ਰਹੇ ਹਨ। ਇਸ ਨਾਲ ਕਾਂਗਰਸ ਦੀ ਮੰਸ਼ਾ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।

ਵਿਰੋਧੀਆਂ ਨੇ ਕੀਤੇ ਤਿੱਖੇ ਵਾਰ

ਲਕਸ਼ਮੀ ਕਾਂਤਾ ਚਾਵਲਾ ਨੇ ਕੱਸੇ ਤੰਜ

ਭਾਜਪਾ ਦੀ ਸੀਨੀਅਰ ਆਗੂ (Laxmi Kanta Chawla) ਵੀ ਨਿਸ਼ਾਨੇ ਸਾਧਣ ਚ ਪਿੱਛੇ ਕਿਵੇਂ ਰਹਿ ਸਕਦੇ ਸੀ। ਚਾਵਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਨਾਂ ਸਮੇਤ 16 ਸੀਟਰ ਵਾਲੇ ਚਾਰਟੇਡ ਜਹਾਜ 'ਚ ਸਿਰਫ 4 ਬੰਦੇ ਹੀ ਗਏ। ਨਾਲ ਹੀ ਤੰਜ ਕਸਦਿਆਂ ਕਿਹਾ, ਜਨਤਾ ਦਾ ਪੈਸਾ ਮੰਤਰੀਆਂ ਲਈ ਹੀ ਹੁੰਦਾ ਹੈ। ਨਾਲ ਹੀ ਕਿਹਾ ਕਿ 'ਮਾਲ ਜੰਨਤਾ ਦਾ ਦਿਲ ਬੇਰਹਿਮ' ਇਹ ਕੋਈ ਨਵੀਂ ਗੱਲ ਤਾਂ ਨਹੀਂ। ਚਾਵਲਾ ਨੇ ਕਿਹਾ 108 ਐਂਬੂਲੈਂਸ ਦੇ 15 ਮੁਲਾਜ਼ਮਾਂ ਦੀ ਇਕ ਸਾਲ ਦੀ ਤਨਖਾਹ ਤੋਂ ਵੱਧ ਪੈਸੇ ਮੁੱਖ ਮੰਤਰੀ ਨੇ ਦਿੱਲੀ ਫੇਰੀ 'ਤੇ ਖਰਚੇ ਹਨ।

ਚੌਪਰ 'ਚ ਦਿੱਲੀ ਜਾਕੇ ਕਸੂਤੇ ਫਸੇ ਚੰਨੀ

ਸ਼੍ਰੋਮਣੀ ਅਕਾਲੀ ਦਲ ਨੇ ਕੀ ਕਿਹਾ?

ਉਧਰ ਅਕਾਲੀ ਦਲ ਵੱਲੋਂ ਵੀ ਇਸ ਫੇਰੀ 'ਤੇ ਤਿੱਖੀ ਸ਼ਬਦੀ ਵਾਰ ਕੀਤੇ ਗਏ। ਅਕਾਲੀ ਦਲ ਵੱਲੋਂ ਕਿਹਾ ਕਿ ਕੋਈ ਸਧਾਰਨ ਉਡਾਣਾਂ ਜਾਂ ਕਾਰਾਂ ਨਹੀਂ ਹਨ ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ?

  • After saying that they stand with the common man, INC leaders take private jets to travel just 250 KMs from Chandigarh to Delhi. Are there no normal flights or cars that can be used? Or is this chest thumping aimed at propagation of Gandhi family’s Delhi Darbar culture? https://t.co/tw8kglW5K1

    — Shiromani Akali Dal (@Akali_Dal_) September 21, 2021 " class="align-text-top noRightClick twitterSection" data=" ">

ਰਵੀਨ ਠੁਕਰਾਲ ਨੇ ਸਾਧੇ ਨਿਸ਼ਾਨੇ

ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ (Media Advisor Ravin Thukral) ਨੇ ਨਵਜੋਤ ਸਿੰਘ ਸਿੱਧੂ ਦੇ ਟਵੀਟ (Tweet) 'ਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਗਰੀਬਾਂ ਦੀ ਸਰਕਾਰ (Government) ਹੈ, ਜੋ 5 ਸੀਟਰ ਰਸਮੀ ਚਾਲਕ ਹੋਣ ਦੇ ਬਾਵਜੂਦ 16 ਸੀਟਰ ਜੈੱਟ ਵਿੱਚ ਦਿੱਲੀ ਗਈ ਸੀ ਜਿਸ ਵਿੱਚ ਸਿਰਫ 4 ਲੋਕ ਸਨ। ਪਿਛਲੇ ਸਾਢੇ ਚਾਰ ਸਾਲਾਂ ਤੋਂ ਮੈਂ ਇਹ ਮੰਨਦਾ ਰਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਰਵੀਨ ਠੁਕਰਾਲ ਨੇ ਅੱਗੇ ਲਿਖਿਆ ਕਿ ਹੈਰਾਨੀ ਕਿ ਅਜਿਹੀ ਲਗਜ਼ਰੀ ਲਈ ਕਿਸ ਨੂੰ ਖਤਰਾ ਹੈ, ਕੀ ਸਰਕਾਰ ਦੇ ਖਜ਼ਾਨੇ ਵਿੱਚੋਂ ਪੈਸਾ ਜਾ ਰਿਹਾ ਹੈ ਜਾਂ ਪੰਜਾਬ ਕਾਂਗਰਸ ਇਸ ਨੂੰ ਖਰਚ ਕਰ ਰਹੀ ਹੈ?

ਰਵੀਨ ਠੁਕਰਾਲ ਨੇ ਸਾਧੇ ਨਿਸ਼ਾਨੇ
ਰਵੀਨ ਠੁਕਰਾਲ ਨੇ ਸਾਧੇ ਨਿਸ਼ਾਨੇ

ਚੌਪਰ 'ਤੇ ਚੰਨੀ ਦੀ ਦਿੱਲੀ ਫੇਰੀ 'ਤੇ ਵਿਰੋਧੀ ਪਾਰਟੀ ਵੱਲੋਂ ਖੂਬ ਤੰਜ ਕਸੇ ਜਾ ਰਹੇ ਹਨ। ਦੇਖਣ ਵਾਲੀ ਗੱਲ ਰਹੇਗੀ ਕਿ ਆਖਿਰ ਮੁੱਖ ਮੰਤਰੀ ਸਾਬ੍ਹ ਇਹਨਾਂ ਨਿਸ਼ਾਨਿਆਂ ਦਾ ਕਿਵੇਂ ਜਵਾਬ ਦਿੰਦੇ ਨੇ, ਚੁੱਪ ਬੈਠਦੇ ਨੇ ਜਾਂ ਚੁੱਪੀ ਤੋੜਕੇ ਕੋਈ ਵੱਡਾ ਧਮਾਕਾ ਕਰਨਗੇ।
ਇਹ ਵੀ ਪੜ੍ਹੋ: ਬਲਬੀਰ ਸਿੰਘ ਰਾਜੇਵਾਲ ਕਿਸਾਨ ਅੰਦੋਲਨ ਨੂੰ ਰਾਜਨੀਤੀ ਤੋਂ ਉਤੇ ਰੱਖਣ:ਅਕਾਲੀ ਦਲ

Last Updated : Sep 22, 2021, 1:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.