ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਕਲੇਸ਼ ਦੌਰਾਨ ਸਿਆਸੀ ਆਗੂਆਂ ਦੀਆਂ ਮੀਟਿੰਗਾਂ ਦਾ ਦੌਰਾ ਜਾਰੀ ਹੈ। ਇੱਕ ਪਾਸੇ ਜਿੱਥੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪਹੁੰਚ ਰਹੇ ਹਨ ਉੱਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹਾਈਕਮਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਮਿਲੇ ਹਨ। ਸਿੱਧੂ ਵੱਲੋਂ ਇਹ ਮੁਲਾਕਾਤ ਜਾਖੜ ਦੀ ਪੰਚਕੂਲਾ ਰਿਹਾਇਸ਼ ਵਿਖੇ ਕੀਤੀ ਗਈ ਹੈ। ਇਸ ਮੁਲਕਾਤ ਦੌਰਾਨ ਸਿੱਧੂ ਵੱਲੋਂ ਜਾਖੜ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਜਾਖੜ ਉਨ੍ਹਾਂ ਦੇ ਮਾਰਗ ਦਰਸ਼ਨ ਰਹੇ ਹਨ।
ਸਿੱਧੂ ਵੱਲੋ ਜਾਖੜ ਨਾਲ ਕੀਤੀ ਇਸ ਮੁਲਾਕਾਤ ਨੂੰ ਲੈਕੇ ਸਿਆਸੀ ਹਲਕਿਆਂ ਦੇ ਵਿੱਚ ਨਵੀਂ ਚਰਚਾ ਛਿੜ ਗਈ ਹੈ। ਸਿਆਸੀ ਪੰਡਿਤਾਂ ਵੱਲੋਂ ਸਿੱਧੂ-ਜਾਖੜ ਦੀ ਹੋਈ ਇਸ ਮੁਲਕਾਤ ਦੇ ਵੱਖ ਵੱਖ ਤਰ੍ਹਾਂ ਮਾਇਨੇ ਕੱਢੇ ਜਾ ਰਹੇ ਹਨ। ਸਿਆਸੀ ਮਾਹਿਰਾਂ ਦਾ ਕਹਿਣੈ ਕਿ ਸਿੱਧੂ ਦਾ ਅਜੇ ਕਾਂਗਰਸ ਦੇ ਸੂਬਾ ਪ੍ਰਧਾਨ ਬਣਨ ਨੂੰ ਲੈਕੇ ਸਸਪੈਂਸ ਬਰਕਰਾਰ ਹੈ ਤਾਂ ਸਿੱਧੂ ਵੱਲੋਂ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਮੁਲਕਾਤ ਦੇ ਦੌਰਾਨ ਦੋਵਾਂ ਆਗੂਆਂ ਵੱਲੋਂ ਇੱਕ ਦੂਜੇ ਨੂੰ ਗਲਵੱਕੜੀ ਵੀ ਪਾਈ ਗਈ ਹੈ।
ਦੋਵਾਂ ਆਗੂਆਂ ਵੱਲੋਂ ਪਾਈ ਇਸ ਸਿਆਸੀ ਗਲਵੱਕੜੀ ਦੇ ਕੀ ਨਤੀਜੇ ਸਾਹਮਣੇ ਆਉਂਦੇ ਹਨ ਇਹ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਤਸਵੀਰ ਸਾਫ ਹੋਵੇਗੀ। ਫਿਲਹਾਲ ਇਸ ਦੋਵਾਂ ਇਸ ਦੀ ਇਸ ਮੁਲਕਾਤ ਨੇ ਸਿਆਸੀ ਹਲਕਿਆਂ ਦੇ ਵਿੱਚ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਕਲੇਸ਼ Live Update: ਹਰੀਸ਼ ਰਾਵਤ ਪਹੁੰਚੇ ਚੰਡੀਗੜ੍ਹ