ਚੰਡੀਗੜ੍ਹ: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਬਹੁਤ ਹੀ ਅਹਿਮ ਹੈ। ਸਿੱਧੂ ਨੇ ਅੱਗੇ ਕਿਹਾ ਕਿ ਉਹ ਢੰਕੇ ਦੀ ਚੋਟ ’ਤੇ ਕਹਿੰਦੇ ਹਨ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਦੀ ਨੀਂਹ ਬਾਦਲ ਪਰਿਵਾਰ ਨੇ ਰੱਖੀ ਹੈ। ਇਨ੍ਹਾਂ ਤਿੰਨ ਕਾਨੂੰਨਾਂ ਦਾ ਨੀਤਿਕਾਰ ਬਾਦਲ ਪਰਿਵਾਰ ਹਨ।
ਤਿੰਨ ਖੇਤੀਬਾੜੀ ਕਾਨੂੰਨਾਂ ਦੀ ਨੀਂਹ ਬਾਦਲ ਪਰਿਵਾਰ ਨੇ ਰੱਖੀ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਅਕਾਲੀਆਂ ਦੀ ਹੀ ਯੋਜਨਾ ਸੀ, ਪਹਿਲਾਂ ਇਹ ਕਾਨੂੰਨ ਪੰਜਾਬ ’ਚ ਲਾਗੂ ਕੀਤਾ ਜਾਵੇ ਫਿਰ ਪੂਰੇ ਦੇਸ਼ ਚ ਲਾਗੂ ਕਰਵਾਇਆ ਜਾਵੇ। ਸਾਲ 2017 ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੰਨਟਰੈਕਟ ਬਿੱਲ ਪੇਸ਼ ਕੀਤਾ ਗਿਆ ਸੀ। ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਬਿੱਲ ਨੂੰ ਵਿਧਾਨਸਭਾ ਚ ਰੱਖਿਆ ਸੀ। ਇਸ ਬਿੱਲ ਚ ਐਮਐਸਪੀ ਦਾ ਕੋਈ ਵੀ ਜ਼ਿਕਰ ਨਹੀਂ ਸੀ। ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਉਦਯੋਗਾਂ ਨੂੰ ਐਮਐਸਪੀ ਤੋਂ ਘੱਟ ਖਰੀਦਣ ਦਾ ਲਾਈਸੈਂਸ ਹੈ। 108 ਫਸਲਾਂ ਨੂੰ ਇਸ ਕਾਨੂੰਨ ਦੇ ਨਾਲ ਜੋੜਿਆ ਗਿਆ ਸੀ। ਇਨ੍ਹਾਂ ਫਸਲਾਂ ’ਚ ਕਣਕ ਅਤੇ ਜ਼ੀਰੀ ਦੀ ਫਸਲ ਵੀ ਸ਼ਾਮਲ ਸੀ।
ਇਹ ਵੀ ਪੜੋ: ਪਰਮਰਾਜ ਉਮਰਾਨੰਗਲ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਤੇ ਇਹ ਆਦੇਸ਼
ਕੇਂਦਰ ਅਤੇ ਬਾਦਲ ਇੱਕ ਦੂਜੇ ਦੀ ਫੋਟੋ ਕਾਪੀ
ਨਵੋਜਤ ਸਿੰਘ ਨੇ ਅੱਗੇ ਕਿਹਾ ਕਿ ਕਿਸਾਨਾਂ ਕੋਲੋਂ ਅਦਾਲਤ ਚ ਜਾਣ ਦਾ ਹੱਕ ਖੋਹਿਆ ਗਿਆ ਹੈ ਜੋ ਹੱਕ ਸੰਵਿਧਾਨ ਨੇ ਦਿੱਤਾ ਸੀ। ਕਿਸਾਨਾਂ ਦੇ ਡਿਫਾਲਟਰ ਹੋਣ ’ਤੇ ਸਜ਼ਾ ਅਤੇ ਜੁਰਮਾਨੇ ਦਾ ਕਾਨੂੰਨ ਬਣਾਇਆ ਗਿਆ। ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਅਕਾਲੀਆਂ ਤੋਂ ਸਿੱਖਿਆ ਲੈ ਕੇ ਬਣਾਇਆ ਗਿਆ ਹੈ। ਕੇਂਦਰ ਅਤੇ ਬਾਦਲ ਇੱਕ ਦੂਜੇ ਦੀ ਫੋਟੋ ਕਾਪੀ ਹਨ।
ਨਵਜੋਤ ਸਿੰਘ ਸਿੱਧੂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਸਾਲ 2017 ਚ ਸ਼੍ਰੋਮਣੀ ਅਕਾਲੀ ਦਲ ਕਰਜ਼ੇ ਦੀ ਸੇਟਲਮੇਂਟ ਦੇ ਲਈ ਐਕਟ ਲੈਕੇ ਆਉਂਦੇ ਹਨ ਜੋ ਕਿ ਸਾਲ 2016 ਚ ਪਾਸ ਹੁੰਦਾ ਹੈ। ਇਸ ਐਕਟ ਮੁਤਾਬਿਕ ਜਿਲ੍ਹਾ ਪੱਧਰੀ ਫਾਰਮ ਅਤੇ ਇੱਕ ਸੂਬਾ ਪੱਧਰੀ ਫਾਰਮ ਹੋਵੇਗਾ ਅਤੇ ਤਿੰਨ ਮਹੀਨਿਆਂ ’ਚ ਮਾਮਲਿਆਂ ਦਾ ਨਿਪਟਾਰਾ ਕਰਨ ਦੀ ਵੀ ਗੱਲ ਕੀਤੀ ਗਈ। ਪਰ ਇੱਕ ਦਾ ਵੀ ਸੇਟਲਮੈਂਟ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਕਰਜਾ ਮੁਆਫ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 1 ਕਰੋੜ 17 ਲੱਖ ਦੇ ਇਸ਼ਤਿਹਾਰਾਂ ’ਤੇ ਖਰਚੇ ਗਏ ਜੋ ਕਿ ਕਿਸਾਨਾਂ ਦੇ ਲਈ ਸੀ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 78000 ਕਰੋੜ ਦਾ ਕਰਜਾ ਮਨਮੋਹਨ ਸਿੰਘ ਵੱਲੋਂ ਮੁਆਫ ਕੀਤਾ ਗਿਆ ਸੀ। ਏਪੀਐਮਸੀ ਮੰਡੀਆ ਅਤੇ ਐਮਐਸਪੀ, ਫੁੱਡ ਸਿਕੀਉਰਿਟੀ ਐਕਟ ਕਾਂਗਰਸ ਲੈ ਕੇ ਆਈ ਸੀ। ਪੀਡੀਐਸ ਸਿਸਟਮ ਕਾਂਗਰਸ ਨੇ ਬਣਾਇਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੋਟਾਂ ਨੂੰ ਇੱਕਠੇ ਕਰਕੇ ਵਾਪਸ ਨਰਿੰਦਰ ਮੋਦੀ ਕੋਲ ਚਲੇ ਜਾਣਗੇ। ਇਹ ਫਿਲਹਾਲ ਲੋਕਾਂ ਦੀਆਂ ਅੱਖਾਂ ਚ ਧੁੜ ਪਾਉਣ ਦਾ ਕੰਮ ਕਰ ਰਹੇ ਹਨ।