ETV Bharat / city

ਪ੍ਰਿਯੰਕਾ ਦੀ ਗ੍ਰਿਫਤਾਰੀ ਨੂੰ ਲੈ ਕੇ ਸਿੱਧੂ ਦੀ ਭਾਜਪਾ ਤੇ ਯੂਪੀ ਪੁਲਿਸ ਨੂੰ ਮੁੜ ਲਲਕਾਰ, ਕਿਹਾ... - ਪੰਜਾਬ ਕਾਂਗਰਸ

ਨਵਜੋਤ ਸਿੰਘ ਸਿੱਧੂ (Navjot Singh Sidhu) ਵਲੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਯੂਪੀ ਪੁਲਿਸ ਅਤੇ ਭਾਜਪਾ ਨੂੰ ਘੇਰਿਆ ਹੈ।

ਪ੍ਰਿਯੰਕਾ ਦੀ ਗ੍ਰਿਫਤਾਰੀ ਨੂੰ ਲੈ ਸਿੱਧੂ ਦਾ ਯੂਪੀ ਪੁਲਿਸ ਤੇ ਭਾਜਪਾ ’ਤੇ ਵਾਰ

author img

By

Published : Oct 6, 2021, 10:35 AM IST

Updated : Oct 6, 2021, 11:02 AM IST

ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵਲੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਗ੍ਰਿਫਤਾਰੀ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ (Social Media) ਅਕਾਉਂਟ 'ਤੇ ਟਵੀਟ (Tweet) ਕੀਤਾ ਗਿਆ ਹੈ।

  • 54 hours passed !! @priyankagandhi Ji has not been produced before any Court … unlawful detention beyond 24 hours is a clear violation of the fundamental rights.
    BJP & UP Police :- You are violating the spirit of the Constitution, impinging on our basic human rights !!

    — Navjot Singh Sidhu (@sherryontopp) October 6, 2021 " class="align-text-top noRightClick twitterSection" data=" ">

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ 54 ਘੰਟੇ ਲੰਘ ਚੁੱਕੇ ਹਨ, ਪ੍ਰਿਯੰਕਾ ਗਾਂਧੀ ਨੂੰ ਕਿਸੇ ਵੀ ਅਦਾਲਤ ਚ ਪੇਸ਼ ਨਹੀਂ ਕੀਤਾ ਗਿਆ ਹੈ। 24 ਘੰਟੇ ਤੋਂ ਜਿਆਦਾ ਸਮੇਂ ਤੱਕ ਨਾਜਾਇਜ਼ ਤੌਰ ’ਤੇ ਹਿਰਾਸਤ ’ਚ ਰੱਖਣਾ ਮਨੁੱਖੀ ਅਧਿਕਾਰਾਂ ਦੀ ਸਪਸ਼ਟ ਤੌਰ ’ਤੇ ਉਲੰਘਣਾ ਹੈ। ਬੀਜੇਪੀ ਅਤੇ ਯੂਪੀ ਪੁਲਿਸ ਤੁਸੀਂ ਸੰਵਿਧਾਨ ਦੀ ਭਾਵਨਾ ਦੀ ਉਲੰਘਣਾ ਕਰ ਰਹੇ ਹੋ, ਸਾਡੇ ਬੁਨੀਆਦੀ ਮਨੁੱਖੀ ਅਧਿਕਾਰਾਂ ’ਤੇ ਹਮਲਾ ਕਰ ਰਹੇ ਹੋ।

ਸਿੱਧੂ ਨੇ ਦਿੱਤੀ ਸੀ ਚਿਤਾਵਨੀ

ਕਾਬਿਲੇਗੌਰ ਹੈ ਕਿ ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਲਖੀਮਪੁਰ ਖੇੜੀ ਦੀ ਘਟਨਾ ਨੂੰ ਲੈਕੇ ਟਵੀਟ ਕੀਤਾ ਸੀ ਜਿਸ ਚ ਉਨ੍ਹਾਂ ਨੇ ਭਾਜਪਾ ਆਗੂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਪ੍ਰਿਯੰਕਾ ਗਾਂਧੀ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਸਵਾਲ ਕੀਤਾ ਸੀ। ਜਿਸ ਚ ਉਨ੍ਹਾਂ ਨੇ ਕਿਹਾ ਸੀ ਕਿ "ਜੇ, ਕੱਲ੍ਹ ਤੱਕ, ਕਿਸਾਨਾਂ (Farmers) ਦਾ ਬੇਰਹਿਮੀ ਨਾਲ ਕਤਲ ਪਿੱਛੇ ਕੇਂਦਰੀ ਮੰਤਰੀ ਦੇ ਬੇਟੇ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਅਤੇ ਗੈਰਕਾਨੂੰਨੀ ਢੰਗ ਨਾਲ ਗ੍ਰਿਫਤਾਰ ਸਾਡੇ ਨੇਤਾ ਪ੍ਰਿਯੰਕਾ ਗਾਂਧੀ, ਨੂੰ ਰਿਹਾਅ ਨਾ ਕੀਤਾ ਗਿਆ ਤਾਂ ਪੰਜਾਬ ਕਾਂਗਰਸ ਲਖੀਮਪੁਰ ਖੇੜੀ ਵੱਲ ਮਾਰਚ ਕਰੇਗੀ!"

ਇਹ ਵੀ ਪੜੋ: ਲਖੀਮਪੁਰ ਖੇੜੀ ਮਾਮਲੇ 'ਚ ਸਿੱਧੂ ਦੀ ਚਿਤਾਵਨੀ, ਹਰੀਸ਼ ਰਾਵਤ ਨੇ ਕੀਤੀ ਹਮਾਇਤ

ਰਾਵਤ ਨੇ ਵੀ ਕੀਤਾ ਸੀ ਟਵੀਟ

ਦੱਸ ਦਈਏ ਕਿ ਨਵਜੋਤ ਸਿੱਧੂ ਦੇ ਟਵੀਟ ਤੋਂ ਬਾਅਦ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵਲੋਂ ਸਿੱਧੂ ਦੀ ਆਖੀ ਗੱਲ ਦੀ ਸ਼ਲਾਘਾ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਸਿੱਧੂ ਵਲੋਂ ਵਧੀਆ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਹੈ, ਜੋ ਅਸੀਂ ਚਾਹੁੰਦੇ ਹਾਂ। ਰਾਵਤ ਨੇ ਕਿਹਾ ਕਿ ਲਖੀਮਪੁਰ ਖੇੜੀ ਵੱਲ ਕੀਤੇ ਜਾ ਰਹੇ ਇਸ ਮਾਰਚ 'ਚ ਉਹ ਖੁਦ ਸ਼ਾਮਲ ਹੋਣਗੇ।

ਮਾਮਲੇ ’ਚ ਹੁਣ ਤੱਕ ਹੋਇਆ ਕੀ ?

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ (UP) ਦੇ ਲਖੀਮਪੁਰ ਖੇੜੀ ਵਿਖੇ ਭਾਜਪਾ ਨੇਤਾ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਵਲੋਂ ਬੇਰਹਿਮੀ ਨਾਲ ਕਿਸਾਨਾਂ 'ਤੇ ਗੱਡੀ ਚੜ੍ਹਾ ਦਿੱਤੀ ਗਈ ਸੀ, ਜਿਸ ਕਾਰਣ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਵਿਚ 4 ਕਿਸਾਨ ਵੀ ਮੌਜੂਦ ਸਨ। ਫਿਲਹਾਲ ਇਸ ਮਾਮਲੇ ਵਿਚ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਜ਼ਖਮੀਆਂ ਨੂੰ ਢੁੱਕਵਾਂ ਮੁਆਵਜ਼ਾ ਦਿੱਤੇ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਮਾਮਲੇ ਵਿਚ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਸੀਤਾਪੁਰ ’ਚ ਪ੍ਰਿਯੰਕਾ ਗਾਂਧੀ ਗ੍ਰਿਫਤਾਰ

ਉੱਥੇ ਹੀ ਦੂਜੇ ਪਾਸੇ ਸੀਤਾਪੁਰ ਪੁਲਿਸ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਸ਼ਾਂਤੀ ਭੰਗ ਕਰਨ ਦੀਆਂ ਧਾਰਾਵਾਂ ਤਹਿਤ ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਵਾਡਰਾ ਸੀਤਾਪੁਰ ’ਚ ਪੁਲਿਸ ਹਿਰਾਸਤ ਚ ਸੀ। ਉਨ੍ਹਾਂ ਨੂੰ 24 ਘੰਟੇ ਤੋਂ ਜਿਆਦਾ ਸਮੇਂ ਤੱਕ ਹਿਰਾਸਤ ਚ ਰੱਖਣ ’ਤੇ ਕਾਂਗਰਸ ਪਾਰਟੀ ਲਗਾਤਾਰ ਸਵਾਲ ਚੁੱਕ ਰਹੀ ਸੀ। ਪਰ ਹੁਣ ਯੂਪੀ ਪੁਲਿਸ ਨੇ ਮਾਮਲਾ ਦਰਜ ਕਰ ਉਨ੍ਹਾਂ ਗ੍ਰਿਫਤਾਰ ਕਰ ਲਿਆ ਹੈ। ਪ੍ਰਿਯੰਕਾ ਨੂੰ 4 ਅਕਤੂਬਰ ਸਵੇਰ 4:30 ਵਜੇ ਗ੍ਰਿਫਤਾਰ ਕਰ ਲਿਆ ਗਿਆ ਸੀ। ਦੱਸ ਦਈਏ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਪੀੜਤ ਕਿਸਾਨਾਂ ਨੂੰ ਮਿਲਣ ਲਈ ਲਖੀਮਪੁਰ ਲਈ ਰਵਾਨਾ ਹੋਈ ਸੀ, ਪਰ ਯੂਪੀ ਪੁਲਿਸ ਨੇ ਉਨ੍ਹਾਂ ਨੂੰ ਸੀਤਾਪੁਰ ਦੇ ਹਰਗਾਂਵ ਵਿਖੇ ਹਿਰਾਸਤ ਵਿੱਚ ਲੈ ਲਿਆ ਸੀ।

Last Updated : Oct 6, 2021, 11:02 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.