ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਵਜੋਤ ਸਿੰਘ ਸਿੱਧੂ ਨੇ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਨਿਕਲਦੇ ਸਮੇਂ ਟਵੀਟ ਕੀਤਾ ਹੈ। ਇਸ ਤੋਂ ਬਾਅਦ ਮੁੜ ਸਿਆਸੀ ਗਲੀਆਂ ਵਿੱਚ ਚਰਚਾਵਾਂ ਚੱਲ ਰਹੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ।
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਲਿਖਿਆ ' "ਵਿਚਾਰਾਂ ਤੋਂ ਮੁਕਤ ਰਹੋ ਪਰ ਕਦਰਾਂ ਕੀਮਤਾਂ ਨਾਲ ਬੱਝੇ ਰਹੋ...ਤਾਂ ਕਿ ਆਸ ਅਤੇ ਵਿਸ਼ਵਾਸ ਰਹੇ ਕਿਰਦਾਰਾਂ 'ਤੇ"।
ਖ਼ਬਰਾਂ ਇਹ ਵੀ ਹਨ ਕਿ ਕਿਸੇ ਦਲਿਤ ਲੀਡਰ ਨੂੰ ਬਦਲ ਕੇ ਕਿਸੇ ਹੋਰ ਅਹੁਦੇ 'ਤੇ ਲਗਾਇਆ ਜਾ ਸਕਦਾ ਹੈ ਤਾਂ ਹੁਣ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਕੈਬਿਨੇਟ ਰੀਸ ਸਫ਼ਲ ਹੋਵੇਗੀ ਜਾਂ ਨਹੀਂ। ਨਵਜੋਤ ਸਿੰਘ ਸਿੱਧੂ ਦੇ ਲਗਾਤਾਰ ਕੀਤੇ ਜਾ ਰਹੇ ਟਵੀਟ ਦੇ ਕੀ ਮਾਇਨੇ ਹਨ ਜਾਂ ਫਿਰ ਹਰੀਸ਼ ਰਾਵਤ ਦੀ ਮੌਜੂਦਗੀ ਵਿੱਚ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਸਾਹਮਣੇ ਗੱਲਬਾਤ ਕਰਨਗੇ।