ETV Bharat / city

ਪੰਜਾਬ ਮਾਡਲ ਨੂੰ ਲੈਕੇ ਭੜਕੇ ਸਿੱਧੂ ਕਿਹਾ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਜਾਂ ਕਿਸੇ ਗਲੀ ਦਾ ਪ੍ਰਧਾਨ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੰਜਾਬ ਮਾਡਲ ਨੂੰ ਲੈਕੇ ਅਹਿਮ ਪ੍ਰੈਸ ਕਾਨਫਰੰਸ (Navjot Sidhu on Punjab model) ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਪੰਜਾਬ ਮਾਡਲ ਨੂੰ ਲੈਕੇ ਆਮ ਆਦਮੀ ਪਾਰਟੀ ’ਤੇ ਨਿਸ਼ਾਨੇ ਸਾਧੇ ਹਨ ਇਸਦੇ ਨਾਲ ਹੀ ਮਾਈਨਿੰਗ ਦੇ ਮਸਲੇ ’ਤੇ ਅਕਾਲੀ ਦਲ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।

ਪੰਜਾਬ ਮਾਡਲ ਤੇ ਨਵਜੋਤ ਸਿੱਧੂ ਦੀ ਅਹਿਮ ਪ੍ਰੈਸ ਕਾਨਫਰੰਸ

author img

By

Published : Jan 22, 2022, 5:10 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਸਿੱਧੂ ਵੱਲੋਂ ਇੱਕ ਵਾਰ ਫਿਰ ਪੰਜਾਬ ਮਾਡਲ ਦੀ ਗੱਲ ਕੀਤੀ ਗਈ ਹੈ। ਇਸ ਦੌਰਾਨ ਸਿੱਧੂ ਵੱਲੋਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਰੇ ਬੇਬੁਨਿਆਦ ਗੱਲਾਂ ਕਰਦੇ ਹਨ ਪਰ ਕਿਸੇ ਕੋਲ ਕੋਈ ਰੋਡ ਮੈਪ ਨਹੀਂ ਹੈ ਜਿਸ ਨਾਲ ਸੂਬੇ ਦਾ ਭਲਾ ਹੋ ਸਕੇ।

ਮੀਡੀਆ ਦੇ ਸਵਾਲ ’ਤੇ ਭੜਕੇ ਸਿੱਧੂ

ਪੰਜਾਬ ਮਾਡਲ ਨੂੰ ਲੈਕੇ ਇੱਕ ਸਵਾਲ ’ਤੇ ਭੜਕਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕਿ ਇਹ ਮਾਡਲ ਮੈਨੀਫੈਸਟੋ ਦਾ ਹਿੱਸਾ ਹੋਣ ਵਾਲਾ ਹੈ। ਨਾਲ ਹੀ ਕਿਹਾ ਕਿ ਉਨ੍ਹਾਂ ਪੁੱਛਿਆ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਜਾਂ ਫਿਰ ਕਿਸੇ ਗਲੀ ਦੇ ਪ੍ਰਧਾਨ। ਇਸ ਦੌਰਾਨ ਉਨ੍ਹਾਂ ਨਾਲ ਪ੍ਰੈਸ ਕਾਨਫਰੰਸ ਵਿੱਚ ਬੈਠੇ ਅਲਕਾ ਲਾਂਬਾ ਵੱਲੋਂ ਮਸਲੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ।

ਪੰਜਾਬ ਮਾਡਲ ਨੂੰ ਲੈਕੇ ਭੜਕੇ ਸਿੱਧੂ ਕਿਹਾ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਜਾਂ ਕਿਸੇ ਗਲੀ ਦਾ ਪ੍ਰਧਾਨ

ਪੰਜਾਬ ਮਾਡਲ ਨੂੰ ਨੌਜਵਾਨਾਂ ਲਈ ਦੱਸਿਆ ਅਹਿਮ

ਇਸ ਮੌਕੇ ਨਵਜੋਤ ਸਿੱਧੂ ਵੱਲੋਂ ਆਪਣੇ ਪੰਜਾਬ ਮਾਡਲ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਵਿਦੇਸ਼ ਵੱਲ ਨੂੰ ਜਾ ਰਹੇ ਹਨ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਦੇ ਲਈ ਰਿਸਰਚ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਅਗਲੀ ਪੀੜ੍ਹੀ ਲਈ ਲੜ ਰਹੇ ਹਾਂ। ਉਨ੍ਹਾਂ ਦੱਸਿਆ ਕਿ ਯੂਥ ਦਾ ਪਲਾਨ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਕਸ਼ੇ ਕਦਮ ’ਤੇ ਚੱਲ ਕੇ ਨੌਜਵਾਨਾਂ ਨੂੰ ਆਪਣੇ ਬਲਬੂਤੇ ਖੜ੍ਹਾ ਕੀਤਾ ਜਾਵੇਗਾ।

'ਮੁਹਾਲੀ ਹੋਵੇਗਾ ਪੰਜਾਬ ਦਾ ਭਵਿੱਖ'

ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹਾ ਪੰਜਾਬ ਦਾ ਭਵਿੱਖ ਹੋਵੇਗਾ। ਸਿੱਧੂ ਨੇ ਕਿਹਾ ਕਿ ਮੁਹਾਲੀ ਦਾ ਨੌਜਵਾਨ ਪੂਣੇ, ਬੰਗਲੌਰ ਅਤੇ ਗੁਰੂਗ੍ਰਾਮ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਆਈਟੀ ਹੱਬ ਬਣਾਇਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਮੁਹਾਲੀ ਭਾਰਤ ਦੀ ਸਿਲੀਕਾਨ ਵੈੱਲੀ ਬਣੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਨੂੰ ਇਲੈਕਟਰੀਕਲ ਵਹੀਕਲ ਦਾ ਹੱਬ ਬਣਾਇਆ ਜਾਵੇਗਾ ਅਤੇ ਸਾਇਕਲ ਇੰਡਸਟਰੀ ਦੇ ਨਾਲ ਬੈਟਰੀ ਇੰਡਸਟਰੀ ਵੀ ਲਿਆਂਦੀ ਜਾਵੇਗੀ।

'ਸਕੂਲ-ਕਾਲਜ ਜਾਣ ਵਾਲੀਆਂ ਧੀਆਂ ਨੂੰ ਦਿੱਤੀਆਂ ਜਾਣਗੀਆਂ ਸਕੂਟੀਆਂ'

ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਨੂੰ ਧੀਆਂ ਦੇ ਸਕੂਲ-ਕਾਲਜ ਜਾਣ- ਆਉਣ ਦੀ ਚਿੰਤਾ ਲੱਗੀ ਰਹਿੰਦੀ ਇਸ ਲਈ ਪੰਜਾਬ ਦੀਆਂ ਧੀਆਂ ਨੂੰ ਸਕੂਟੀ ਦਿੱਤੀ ਜਾਵੇਗੀ। ਸਿੱਧੂ ਨੇ ਦੱਸਿਆ ਕਿ ਪਟਿਆਲਾ ਵਿੱਚ ਫੁਲਕਾਰੀ ਗਹਿਣਿਆਂ ਦਾ ਕਲਸਟਰ ਬਣਾਇਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿੱਚ ਸਟੀਲ ਫੈਕਟਰੀ ਦੇ ਨਾਲ ਹੀ ਆਟੋਮੋਬਾਇਲ ਉਦਯੋਗ ਵੀ ਖੋਲ੍ਹਿਆ ਜਾਵੇਗਾ।

ਪੰਜਾਬ ਮਾਡਲ ਨੂੰ ਲੈਕੇ ਆਪ ’ਤੇ ਨਿਸ਼ਾਨੇ

ਇਸ ਦੌਰਾਨ ਉਨ੍ਹਾਂ ਪੰਜਾਬ ਮਾਡਲ ਨੂੰ ਲੈਕੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧੇ ਹਨ। ਸਿੱਧੂ ਨੇ ਕਿਹਾ ਕਿ ਆਪ ਪੰਜਾਬ ਮਾਡਲ ਦੀ ਕਾਪੀ ਕਰੇਗੀ ਅਤੇ ਉਹ ਕਾਪੀ ਕੈਟ ਬਣਨਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਸਭਦਾ ਹੈ। ਭਾਵੇਂ ਉਹ ਆਮ ਆਦਮੀ ਪਾਰਟੀ ਲੈ ਲਵੇ ਪਰ ਲਾਗੂ ਕਰਨਾ ਜ਼ਰੂਰੀ ਹੈ। ਇਸ ਮੌਕੇ ਸਿੱਧੂ ਨੇ ਇਹ ਵੀ ਕਿਹਾ ਕਿ ਪੰਜਾਬ ਮਾਡਲ ਮੈਨੀਫੈਸਟੋ ਵਿੱਚ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਪਾਰਟੀ ਪ੍ਰਧਾਨ ਹੈ ਇਸ ਲਈ ਉਨ੍ਹਾਂ ਦਾ ਪੰਜਾਬ ਮਾਡਲ ਲਾਗੂ ਹੋਵੇਗਾ।

ਮਾਈਨਿੰਗ ਨੂੰ ਲੈਕੇ ਅਕਾਲੀ ਦਲ ’ਤੇ ਚੁੱਕੇ ਸਵਾਲ

ਇਸ ਮੌਕੇ ਮਜੀਠੀਆ ਵੱਲੋਂ ਮਾਈਨਿੰਗ ਨੂੰ ਲੈਕੇ ਚਰਨਜੀਤ ਚੰਨੀ ਅਤੇ ਕਾਂਗਰਸ ’ਤੇ ਚੁੱਕੇ ਸਵਾਲਾਂ ਦਾ ਜਵਾਬ ਦਿੰਦਿਆ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਪੰਜਾਬ ਨੂੰ ਨਸ਼ੇ ’ਤੇ ਲਗਾ ਕੇ ਅੱਜ ਉਹ ਮਾਈਨਿੰਗ ਉੱਪਰ ਸਵਾਲ ਚੁੱਕ ਰਹੇ ਹਨ। ਇਸਦੇ ਨਾਲ ਕੈਪਟਨ ਅਮਰਿੰਦਰ ਨੂੰ ਵੀ ਨਿਸ਼ਾਨੇ ’ਤੇ ਲਿਆ ਗਿਆ ਹੈ।

ਇਹ ਵੀ ਪੜ੍ਹੋ: ED ਰੇਡ 'ਤੇ ਬਿਕਰਮ ਮਜੀਠੀਆਂ ਦਾ ਸਿਆਸੀ ਸੰਗ੍ਰਾਮ, CM ਚੰਨੀ 'ਤੇ ਕੀਤਾ 'ਵੀਡੀਓ ਧਮਾਕਾ'

ETV Bharat Logo

Copyright © 2024 Ushodaya Enterprises Pvt. Ltd., All Rights Reserved.