ਚੰਡੀਗੜ੍ਹ : ਪੰਜਾਬ ਕਾਂਗਰਸ ਵੱਲੋਂ ਮਿਸ਼ਨ 2022 ਦੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਗਰਾਊਂਡ ਫਿਲਡਿੰਗ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਕਿਉਂਕਿ ਲੰਬੇ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਚੱਲ ਰਹੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਅੱਜ ਸ਼ਾਮ 4 ਵਜੇ ਮੁੱਖ ਮੰਤਰੀ ਨਾਲ ਸਿਸਵਾਂ ਫ਼ਾਰਮ ਹਾਊਸ ਉਤੇ ਚਾਹ 'ਤੇ ਚਰਚਾ ਕਰਨ ਜਾ ਰਹੇ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਤੋਂ ਬਾਅਦ ਨਵਜੋਤ ਸਿੱਧੂ ਨੂੰ ਦੁਬਾਰਾ ਕਾਂਗਰਸ ਵਿੱਚ ਐਕਟਿਵ ਕਰਨ ਦੀ ਸ਼ਰਤ ਵੀ ਪ੍ਰਸ਼ਾਂਤ ਕਿਸ਼ੋਰ ਨੇ ਰੱਖੀ ਹੈ ਅਤੇ ਕਾਂਗਰਸ ਹਾਈਕਮਾਨ ਵੀ ਚਾਹੁੰਦੀ ਹੈ ਕਿ ਕਿ ਬੰਗਾਲ ਦੇ ਮਾਸਟਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਨਵਜੋਤ ਸਿੱਧੂ ਦੀ ਤਸਵੀਰ ਕਾਂਗਰਸ ਵਿੱਚ ਸਾਫ਼ ਕਰ ਦਿੱਤੀ ਜਾਵੇ ਜਿਸ ਨੂੰ ਲੈ ਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਅੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵੀ ਲਗਾਤਾਰ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਦੇ ਨਾਲ ਬੈਠਕਾਂ ਕਰ ਰਹੇ ਸਨ।
ਨਵਜੋਤ ਸਿੱਧੂ ਨੇ 2019 ਵਿੱਚ ਦਿੱਤਾ ਕੈਬਿਨੇਟ ਤੋਂ ਅਸਤੀਫ਼ਾ
2019 ਲੋਕ ਸਭਾ ਚੋਣਾਂ ਦੋੇ ਨਤੀਜੇ ਆਉਣ ਤੋਂ ਬਾਅਦ ਮੁੱਖ ਮੰਤਰੀ ਨਾਲ ਮਨਮੁਟਾਉ ਹੋਣ ਦੇ ਕਾਰਨ ਸਿੱਧੂ ਨੇ 10 ਜੂਨ 2019 ਨੂੰ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੀ। ਇਸ ਦੀ ਜਾਣਕਾਰੀ ਸਿੱਧੂ ਨੇ 14 ਜੁਲਾਈ ਨੂੰ ਟਵੀਟ ਦੇ ਮਾਧਿਅਮ ਨਾਲ ਦਿੱਤਾ ਸੀ। 15 ਜੁਲਾਈ ਨੂੰ ਸਿੱਧੂ ਨੇ ਮੁੱਖ ਮੰਤਰੀ ਨੂੰ ਅਸਤੀਫ਼ਾ ਭੇਜਿਆ ਸੀ ਜਿਸ ਨੂੰ ਮੁੱਖ ਮੰਤਰੀ ਨੇ ਉਸੇ ਦਿਨ ਮਨਜ਼ੂਰ ਕਰ ਲਿਆ। ਉਸ ਦਿਨ ਤੋਂ ਸਿੱਧੂ ਸਰਕਾਰ ਤੋਂ ਦੂਰੀ ਬਣਾ ਕੇ ਚਲ ਰਹੇ ਸਨ ਅਤੇ ਆਪਣਾ ਯੂ-ਟਿਊਬ ਚੈਨਲ ਬਣਾ ਕੇ ਲਗਾਤਾਰ ਕੇਂਦਰ ਸਰਕਾਰ ਸਮੇਤ ਆਪਣੀ ਸਰਕਾਰ ਨੂੰ ਝੰਜੋੜਦੇ ਨਜ਼ਰ ਆਉਂਦੇ ਸਨ। ਅਕਤੂਬਰ 2020 ਵਿੱਚ ਜਦੋਂ ਰਾਹੁਲ ਗਾਂਧੀ ਨੇ ਮੋਗਾ ਟਰੈਕਟਰ ਰੈਲੀ ਕੀਤੀ ਤਾਂ ਸਿੱਧੂ ਫਿਰ ਤੋਂ ਕਾਂਗਰਸ ਦੇ ਮੰਚ ਤੇ ਆਏ ਸਨ। 25 ਨਵੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਬੁਲਾ ਕੇ ਲੰਚ ਕਰਵਾਇਆ ਸੀ ਅਤੇ ਅੱਜ 17 ਮਾਰਚ ਨੂੰ ਦੂਜੀ ਵਾਰ ਮੁੱਖਮੰਤਰੀ ਦੇ ਨਾਲ ਨਵਜੋਤ ਸਿੱਧੂ ਚਾਹ ਉਤੇ ਚਰਚਾ ਤਰਨ ਜਾ ਰਹੇ ਹਨ। ਇਹੀ ਕਾਰਨ ਹੈ ਕਿ 9 ਮਾਰਚ ਨੂੰ ਮੁੱਖ ਮੰਤਰੀ ਨਾਲ ਹਰੀਸ਼ ਰਾਵਤ ਦੀ ਮੁਲਾਕਾਤ ਤੋਂ ਬਾਅਦ ਹੀ 12 ਮਾਰਚ ਨੂੰ ਕਾਂਗਰਸ ਨੇ ਸਿੱਧੂ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਹੈ।
ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਵੱਡੀ ਚੁਣੌਤੀ ਚਾਹਮਣੇ ਆ ਚੁੱਕੀ ਹੈ। ਨਵਤੋਜ ਸਿੱਧੂ ਨੂੰ ਬਿਜਲੀ ਮੰਤਰਾਲਾ ਦੇਣ ਦੀ ਕਈ ਵਾਰ ਕੋਸ਼ਿਸ਼ ਕਰ ਚੁੱਕੇ ਕੈਪਟਨ ਜਦੋ ਸਿੱਧੂ ਨਾਲ ਚਾਹ ਪੀਣਗੇ ਤਾਂ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸਾਬਕਾ ਮੰਤਰੀ ਦੀ ਜ਼ਿੱਦ ਤੁੜਵਾਉਣ ਦੀ ਹੋਵੇਗੀ, ਕਿਉਂਕਿ ਵਰਤਮਾਨ 'ਚ ਸਥਾਨਕ ਸਰਕਾਰਾਂ ਦਾ ਮੰਤਰਾਲਾ ਬ੍ਰਹਮ ਮਹਿੰਦਰਾ ਦੇ ਕੋਲ ਹੈ। ਬ੍ਰਹਮ ਮਹਿੰਦਰਾ ਨਾ ਸਿਰਫ਼ ਕੈਬਿਨੇਟ ਦੇ ਸਭ ਤੋਂ ਤਜਰਬੇਕਾਰ ਮੰਤਰੀ ਹਨ ਬਲਕਿ ਕੈਪਟਨ ਦੇ ਵੀ ਸਭ ਤੋਂ ਕਰੀਬੀ ਮੰਨੇ ਜਾਂਦੇ ਹਨ। 74 ਸਾਲਾ ਬ੍ਰਹਮ ਮਹਿੰਦਰਾ 6 ਵਾਰ ਵਿਧਾਇਕ ਰਹਿ ਚੁੱਕੇ ਹਨ। ਜੇਕਰ ਸਿੱਧੂ ਆਪਣੇ ਪੁਰਾਣੇ ਸਥਾਨਕ ਸਰਕਾਰਾਂ ਵਾਲੇ ਮੰਤਰਾਲੇ ਤੇ ਅਰੇ ਰਹੇ ਤਾਂ ਬ੍ਰਹਮ ਮਹਿੰਦਰਾ ਦਾ ਵਿਭਾਗ ਬਦਲਣਾ ਪਵੇਗਾ।
ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕੱਲ੍ਹ ਟਵੀਟ ਵਿੱਚ ਲਿਖਿਆ, 'ਮਤ ਬਨ ਬੜਾ ਆਦਮੀ, ਛੋਟੇਪਨ ਕਾ ਮਜ਼ਾ ਅਨੂਠਾ ਹੈ, ਸਮੁੰਦਰ ਮੇ ਮਿਲਨੇ ਸੇ ਪਹਿਲੇ ਹੀ ਨਦੀ ਕਾ ਪਾਨੀ ਮੀਠਾ ਹੈ'। ਇਸ ਤੋਂ ਅੱਧੇ ਘੰਟੇ ਤੋਂ ਬਾਅਦ ਉਨ੍ਹਾਂ ਲਿਖਿਆ, 'ਕੈਸੇ ਕਹਿ ਦੂ ਮੈਂ, ਨਾ ਜਾਨੇ ਮੈਂ ਨਾ ਜਾਨੇ ਕਿਸ-ਕਿਸ ਕਾ ਹੌਸਲਾ ਹੂੰ ਮੈਂ...' । ਆਖ਼ਰੀ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਕਿ 'ਅੱਛਾ ਇੰਸਾਨ ਮਤਲਬੀ ਨਹੀਂ ਹੋਤਾ ਬਸ ਦੂਰ ਹੋ ਜਾਤਾ ਹੈ ਉਨ ਲੋਗੋ ਸੇ ਜਿਨ੍ਹੇ ਉਸ ਕੀ ਕਦਰ ਨਹੀਂ ਹੋਤੀ...' । ਇਨ੍ਹਾਂ ਟਵੀਟਾਂ ਦੇ ਸਭ ਆਪਣੇ ਆਪਣੇ ਹਿਸਾਬ ਨਾਲ ਮਤਲਬ ਕੱਢ ਰਹੇ ਹਨ ਤਾਂ ਉਥੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਆਲ ਇੰਡੀਆ ਜਾਟ ਮਹਾਂ ਸਭਾ ਪੰਜਾਬ ਮਹਿਲਾ ਵਿੰਗ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ।
ਨਵਜੋਤ ਸਿੱਧੂ ਦਾ ਪਾਕਿਸਤਾਨ ਦੇ ਜਨਰਲ ਬਾਜਵਾ ਨਾਲ ਜੱਫੀ 'ਤੇ ਹੋਇਆ ਸੀ ਵਿਵਾਦ
ਨਵਜੋਤ ਸਿੱਧੂ ਆਪਣੇ ਪਾਕਿਸਤਾਨੀ ਦੋਸਤ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਜਦੋਂ ਪਕਿਸਤਾਨ ਪਹੁੰਚੇ ਤਾ ਉਥੇ ਜਨਰਲ ਬਾਜਵਾ ਦੇ ਨਾਲ ਜੱਫ਼ੀ ਪਾਉਣ ਦਾ ਵਿਵਾਦ ਭਾਰਤ ਵਿੱਚ ਸੁਰਖੀਆ ਬਣਿਆ ਅਤੇ ਇੰਨਾ ਹੀ ਨਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੀ ਜੱਫੀ ਤੇ ਨਿਸ਼ਾਨੇ ਸਾਧੇ ਸਨ। ਜਿਸ ਤੋਂ ਬਾਅਦ ਲਗਾਤਾਰ ਨਵਜੋਤ ਸਿੱਧੂ ਅਤੇ ਕੈਪਟਨ ਵਿਚਾਲੇ ਦੂਰੀਆਂ ਵਧਦੀਆਂ ਗਈਆਂ ਤਾਂ ਉਥੇ ਹੀ ਇਕ ਦੂਜੇ ਉਤੇ ਸਮੇਂ ਸਮੇਂ ਨਿਸ਼ਾਨੇ ਸਾਧਣ ਦਾ ਕੋਈ ਮੌਕਾ ਨਾ ਜਾਣ ਦਿੰਦੇ। ਅੱਜ ਨਵਜੋਤ ਸਿੱਧੂ ਨਾਲ ਬੈਠ ਕਰ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਖੇ ਰਣਨੀਤੀ ਤਹਿ ਕੀਤੀ ਜਾਵੇਗੀ ਤਾਂ ਉਸ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਦੁਬਾਰ ਕੈਬਿਨੇਟ ਵਿੱਚ ਸ਼ਾਮਲ ਕਰ ਪੁਰਾਣਾ ਮੰਤਰਾਲਾ ਦਿੱਤਾ ਜਾਵੇਗਾ ਜਾਂ ਕੋਈ ਹੋਰ ਅਹੁਦਾ ? ਇਹ ਤਾਂ ਸਮਾਂ ਹੀ ਦੱਸੇਗਾ।