ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ (Musewala murder case) ਵਿੱਚ ਬੀਤੇ ਦਿਨ ਹਰਿਆਣਾ ਦੇ ਫਤਿਹਾਬਾਦ ਤੋਂ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਸੀ। ਇਹ ਸੀਸੀਟੀਵੀ ਉਸ ਬੋਲੈਰੋ ਕਾਰ ਦੀ ਸੀ ਜਿਸ ਨੂੰ ਕਤਲ ਸਮੇਂ ਵਰਤਿਆ ਗਿਆ ਸੀ ਤੇ ਇਸ ਸ਼ੱਕੀ ਬੋਲੈਰੋ ਗੱਡੀ ਵਿੱਚ 2 ਸ਼ੱਕੀ ਸਵਾਰ ਸਨ ਜਿਹਨਾਂ ਦੀ ਪਛਾਣ ਹੋ ਗਈ ਹੈ। ਇਹ ਸ਼ੱਕੀ ਸ਼ਾਰਪ ਸ਼ੂਟਰ ਹਨ ਜੋ ਕੀ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਹਨ। ਇਹਨਾਂ ਦੀ ਪਛਾਣ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਜਾਟੀ ਵਜੋਂ ਹੋਈ ਹੈ।
ਪੁਲਿਸ ਕਰ ਰਹੀ ਹੈ ਛਾਪੇਮਾਰੀ: ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੁਲਿਸ ਇਹਨਾਂ ਸ਼ੱਕੀ ਸ਼ਾਰਪ ਸ਼ੂਟਰਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਥੇ ਹੀ ਬੀਤੇ ਦਿਨ ਵੀ ਪੁਲਿਸ ਨੇ 2 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਸੂਤਰਾਂ ਦਾ ਹਵਾਲੇ ਤੋਂ ਖ਼ਬਰ ਕਿ ਇਹਨਾਂ ਸ਼ੱਕੀਆਂ ਦੀ ਪਛਾਣ ਸੂਤਰਾਂ ਮੁਤਾਬਕ ਇਨ੍ਹਾਂ ਦੀ ਪਛਾਣ ਪਵਨ ਬਿਸ਼ਨੋਈ ਅਤੇ ਨਸੀਬ ਖ਼ਾਨ ਵਜੋਂ ਹੋਈ ਹੈ, ਜਿਹਨਾਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜੋ: ਅੱਠਵੀਂ ਜਮਾਤ ਦੇ ਟੌਪਰ ਮਨਪ੍ਰੀਤ ਦੀ ਅਗਲੇਰੀ ਪੜ੍ਹਾਈ ਦਾ ਖਰਚਾ ਚੁੱਕੇਗੀ ਇਹ ਸੰਸਥਾ
ਸੀਸੀਟੀਵੀ ਆਈ ਸੀ ਸਾਹਮਣੇ: ਸਿੱਧੂ ਮੂਸੇਵਾਲਾ ਦੇ ਕਤਲ ਦੀਆਂ ਤਾਰਾਂ ਇੱਕ ਵਾਰ ਫਿਰ ਹਰਿਆਣਾ ਨਾਲ ਜੁੜ ਰਹੀਆਂ ਹਨ। ਫਤਿਹਾਬਾਦ (Sidhu Moose wala murder Haryana connection) ਤੋਂ ਬਾਅਦ ਗੈਂਗਸਟਰਾਂ ਦਾ ਇਹ ਗਠਜੋੜ ਸੋਨੀਪਤ ਤੱਕ ਪਹੁੰਚ ਗਿਆ ਹੈ। ਕਤਲ ਤੋਂ 4 ਦਿਨ ਪਹਿਲਾਂ ਭਾਵ 25 ਮਈ ਨੂੰ ਫਤਿਹਾਬਾਦ ਦੇ ਰਤੀਆ ਚੁੰਗੀ ਤੋਂ ਜਾਂਦੇ ਸਮੇਂ ਸੀਸੀਟੀਵੀ (sidhu moose wala bolero cctv) ਫੁਟੇਜ ਵਿੱਚ ਇੱਕ ਬੋਲੈਰੋ ਗੱਡੀ ਦੇਖੀ ਗਈ ਸੀ। ਫਿਰ ਉਹੀ ਬਲੈਰੋ ਕਾਰ ਹੰਸਪੁਰ ਰੋਡ ਰਾਹੀਂ ਹੰਸਪੁਰ ਲਈ ਰਵਾਨਾ ਹੋਈ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਬੋਲੈਰੋ ਹੈ ਜੋ ਸਿੱਧੂ ਮੂਸੇਵਾਲਾ ਦੇ ਕਤਲ ਤੋਂ 3-4 ਦਿਨ ਪਹਿਲਾਂ ਰੇਕੀ ਲਈ ਵਰਤੀ ਗਈ ਸੀ। ਹੁਣ ਇਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹਰਿਆਣਾ ਦੇ ਦੋ ਬਦਮਾਸ਼ਾਂ ਦੀ ਪਛਾਣ ਹੋ ਗਈ ਹੈ।
ਪੁਲਿਸ ਨੂੰ ਹੁਣ ਇਸ ਬੋਲੈਰੋ ਗੱਡੀ ਦਾ ਦੂਜਾ ਸੀ.ਸੀ.ਟੀ.ਵੀ. ਮਿਲਿਆ ਹੈ ਜਿਸ ਵਿਚ ਸ਼ੱਕੀ ਕਾਤਲ ਸਵਾਰ ਸਨ ਜੋ ਤੇਲ ਪਵਾਉਣ ਲਈ ਬਿਸਲਾ ਪੈਟਰੋਲ ਪੰਪ 'ਤੇ ਰੁਕੇ। ਇਸ ਵਿੱਚ ਬੈਠੇ ਦੋ ਨੌਜਵਾਨ ਉਤਰਦੇ ਹੋਏ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਬਲੈਰੋ ਤੋਂ ਹੇਠਾਂ ਉਤਰਦੇ ਹੀ ਸੀਸੀਟੀਵੀ ਸਾਹਮਣੇ ਉਸ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਸੀ। ਇਸ ਕਾਰਨ ਪੁਲਿਸ ਨੇ ਇਨ੍ਹਾਂ ਦੀ ਪਛਾਣ ਕਰ ਲਈ ਹੈ।
ਕਾਰ ਤੋਂ ਹੇਠਾਂ ਉਤਰ ਕੇ ਪੈਟਰੋਲ ਭਰ ਰਹੇ ਵਿਅਕਤੀ ਨਾਲ ਗੱਲ ਕੀਤੀ ਤਾਂ ਇਨ੍ਹਾਂ ਦੋਵਾਂ ਬਦਮਾਸ਼ਾਂ ਦੀ ਪਛਾਣ ਸੋਨੀਪਤ (Sonipat gangster in Sidhu Moose wala murder) ਦੇ ਬਦਨਾਮ ਗੈਂਗਸਟਰ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਜਾਟੀ ਵਜੋਂ ਹੋਈ ਹੈ। ਇਹ ਦੋਵੇਂ ਹਰਿਆਣਾ ਦੇ ਲੁਟੇਰੇ ਹਨ। ਜਿੰਨ੍ਹਾਂ ਦੇ ਖਿਲਾਫ ਕਈ ਗੰਭੀਰ ਮਾਮਲੇ ਦਰਜ ਹਨ।
ਪੁਲਿਸ ਸੂਤਰਾਂ ਅਨੁਸਾਰ ਫਤਿਹਾਬਾਦ ਤੋਂ ਗ੍ਰਿਫ਼ਤਾਰ ਕੀਤੇ ਗਏ ਪਵਨ ਨੇ ਇੰਨ੍ਹਾਂ ਬਦਮਾਸ਼ਾਂ ਨੂੰ ਬਲੈਰੋ ਗੱਡੀਆਂ ਮੁਹੱਈਆ ਕਰਵਾਈ ਸੀ ਜਦੋਂਕਿ ਗ੍ਰਿਫਤਾਰ ਕੀਤੇ ਗਏ ਦੂਜੇ ਸ਼ੱਕੀ ਨਸੀਬ, ਸੋਨੀਪਤ ਦੇ ਗੈਂਗਸਟਰ ਅੰਕਿਤ ਸੇਰਸਾ ਜਾਤੀ ਅਤੇ ਖਰਖੌਦਾ ਦੇ ਪ੍ਰਿਆਵਰਤ ਫੌਜੀ ਰਾਜਸਥਾਨ ਦੇ ਰਾਵਤਸਰ ਤੋਂ ਲੈਕੇ ਫਤਿਹਾਬਾਦ ਆਏ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਮੋਨੂੰ ਡਾਗਰ ਨੇ ਪੰਜਾਬ ਪੁਲਿਸ ਦੇ ਸਾਹਮਣੇ ਖੁਲਾਸਾ ਕੀਤਾ ਸੀ। ਜਿਸ 'ਤੇ ਪੰਜਾਬ ਪੁਲਿਸ ਇੱਥੇ ਪਹੁੰਚ ਗਈ। ਪੁਲਿਸ ਨੇ ਅਜੇ ਤੱਕ ਇਸ ਪੂਰੇ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਪੰਜਾਬ ਦੀ ਪੁਲਿਸ ਵੱਲੋਂ ਬਲੈਰੋ ਦੇ ਰਤੀਆ ਚੌਕ 'ਤੇ ਦਿਖਾਈ ਦੇਣ ਵਾਲੇ ਬਿਸਲਾ ਪੰਪ 'ਤੇ ਤੇਲ ਪਾਉਂਦੇ ਹੋਏ ਇੰਨ੍ਹਾਂ ਸੀਸੀਟੀਵੀ ਫੁਟੇਜਾਂ ਦੀ ਜਾਂਚ ਇਸ ਖ਼ਬਰ ਦੀ ਪੁਸ਼ਟੀ ਕਰ ਰਹੀ ਹੈ। ਪੰਪ ਆਪਰੇਟਰ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਉਸ ਕੋਲ ਸੀਸੀਟੀਵੀ ਫੁਟੇਜ ਲੈਣ ਆਈ ਸੀ।
ਸੂਤਰ ਇਹ ਵੀ ਦੱਸ ਰਹੇ ਹਨ ਕਿ ਬਲੈਰੋ ਗੱਡੀ ਜੋ ਸੀ.ਸੀ.ਟੀ.ਵੀ. ਇਸ ਵਿੱਚ ਬੈਠੇ ਬਦਮਾਸ਼ ਅੰਕਿਤ ਜਾਟੀ 25 ਮਈ ਦੀ ਰਾਤ ਨੂੰ ਫਤਿਹਾਬਾਦ ਵਿੱਚ ਰੁਕੇ ਸਨ। ਨਸੀਬ ਨੇ ਰਾਤ ਨੂੰ ਉਨ੍ਹਾਂ ਦੇ ਖਾਣੇ ਦਾ ਇੰਤਜ਼ਾਮ ਕੀਤਾ ਹੋਇਆ ਸੀ। ਅਗਲੇ ਦਿਨ ਬਦਮਾਸ਼ਾਂ ਨੂੰ ਰਤੀਆ ਚੁੰਗੀ ਤੇ ਛੱਡ ਕੇ ਚਲਾ ਗਿਆ ਸੀ। ਜਿੱਥੋਂ ਇਹ ਬਦਮਾਸ਼ ਪੰਜਾਬ ਵੱਲ ਰਵਾਨਾ ਹੋਏ ਸਨ। ਪੰਜਾਬ ਪੁਲਸ ਨੇ ਫਤਿਹਾਬਾਦ ਇਲਾਕੇ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦਾ ਇਸ ਕਤਲ ਨਾਲ ਸਬੰਧ ਹੋਣ ਦਾ ਸ਼ੱਕ ਹੈ।
ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਬਲੈਰੋ ਗੱਡੀ ਦੀ ਹਲਚਲ ਇਸ ਤੋਂ ਪਹਿਲਾਂ ਫਤਿਹਾਬਾਦ ਵਿੱਚ ਵੀ ਦੇਖਣ ਨੂੰ ਮਿਲੀ ਸੀ। ਜਿਸ ਦੀ ਸੀਸੀਟੀਵੀ ਫੁਟੇਜ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ। ਪੰਜਾਬ ਦੀ ਮੋਗਾ ਪੁਲਸ ਦੀਆਂ ਤਿੰਨ ਗੱਡੀਆਂ ਵੀਰਵਾਰ ਨੂੰ ਫਤਿਹਾਬਾਦ ਜਾਂਚ ਲਈ ਪਹੁੰਚੀਆਂ। ਕਤਲ ਵਿੱਚ ਸ਼ਾਮਲ ਬੋਲੈਰੋ ਗੱਡੀ ਦੇ ਸੀਸੀਟੀਵੀ ਮਿਲਣ ਤੋਂ ਬਾਅਦ ਹੁਣ ਹੌਲੀ-ਹੌਲੀ ਇਸ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਫਤਿਹਾਬਾਦ 'ਚ ਮਿਲੀ ਬੋਲੈਰੋ ਗੱਡੀ ਦੀ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਸ ਨੇ ਦੋ ਲੋਕਾਂ ਪਵਨ ਅਤੇ ਨਸੀਬ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਕੀਤੀ ਇਹ ਅਪੀਲ