ETV Bharat / city

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਾਲੀ ‘ਬਬੀਤਾ ਜੀ’ ਪਹੁੰਚੀ ਹਾਈਕੋਰਟ, ਜਾਣੋ ਕੀ ਹੈ ਮਾਮਲਾ... - ਐਸਸੀ ਐਸਟੀ ਐਕਟ

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਾਲੀ ਬਬੀਤਾ ਉਰਫ਼ ਮੁਨਮੁਨ ਦੱਤਾ ਆਪਣੀ ਅਗਾਊਂ ਜ਼ਮਾਨਤ ਦੀ ਮੰਗ ਨੂੰ ਲੈ ਕੇ ਮੁੜ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਈ ਹੈ। ਪੜੋ ਪੂਰੀ ਖ਼ਬਰ...

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਾਲੀ ਬਬੀਤਾ ਉਰਫ਼ ਮੁਨਮੁਨ ਦੱਤਾ

author img

By

Published : Feb 4, 2022, 7:50 AM IST

ਚੰਡੀਗੜ੍ਹ: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਫੇਮ ਬਬੀਤਾ ਜੀ ਉਰਫ਼ ਮੁਨਮੁਨ ਦੱਤਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦਰਾਅਸਰ ਟੀਵੀ ਅਦਾਕਾਰਾ ਮੁਨਮੁਨ ਦੱਤਾ ਖ਼ਿਲਾਫ਼ ਐਸਸੀ ਐਸਟੀ ਐਕਟ ਤਹਿਤ ਐਫ.ਆਈ.ਆਰ. ਹੈ, ਜਿਸ ਲਈ ਉਸ ਨੇ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਹਾਲਾਂਕਿ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮੁਨਮੁਨ ਦੱਤਾ ਨੇ ਹਿਸਾਰ ਦੀ ਵਿਸ਼ੇਸ਼ ਅਦਾਲਤ 'ਚ ਅਗਾਊਂ ਜ਼ਮਾਨਤ ਦੀ ਮੰਗ ਕੀਤੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਮੁੜ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ।

ਇਹ ਵੀ ਪੜੋ: Birthday Special Urmila Matondkar: 10 ਸਾਲ ਛੋਟੇ ਪਤੀ ਤੋਂ ਵੀ ਵੱਧ ਅਮੀਰ ਹੈ ਉਰਮਿਲਾ ਮਾਤੋਂਡਕਰ ਜਾਣੋ ਕੁਝ ਹੋਰ ਖ਼ਾਸ ਗੱਲਾਂ

ਹਾਈਕੋਰਟ ਨੇ ਦਿੱਤੇ ਸਨ ਇਹ ਹੁਕਮ

ਦੱਸ ਦੇਈਏ ਕਿ 18 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁਨਮੁਨ ਦੱਤਾ ਨੂੰ ਆਪਣੀ ਅਗਾਊਂ ਜ਼ਮਾਨਤ ਪਟੀਸ਼ਨ ਵਾਪਸ ਲੈਣ ਦੀ ਖੁੱਲ੍ਹ ਦਿੰਦੇ ਹੋਏ ਕਿਹਾ ਸੀ ਕਿ ਹੇਠਲੀ ਅਦਾਲਤ ਯਾਨੀ ਜਿੱਥੇ ਮਾਮਲਾ ਸਬੰਧਤ ਹੈ, ਉਸ ਨੂੰ ਹਿਸਾਰ ਦੀ ਅਦਾਲਤ ਵਿੱਚ ਦਾਇਰ ਕੀਤਾ ਜਾਵੇ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਉਸ ਨੇ ਹਿਸਾਰ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ।

ਇਤਰਾਜ਼ਯੋਗ ਟਿੱਪਣੀ ਕਰਨ ਦੇ ਇਲਜਾਮ

ਦਰਅਸਲ, ਯੂਟਿਊਬ 'ਤੇ ਇਕ ਵੀਡੀਓ 'ਚ ਮੁਨਮੁਨ ਦੱਤਾ ਨੇ ਇਕ ਵਿਸ਼ੇਸ਼ ਜਾਤੀ ਦਾ ਨਾਂ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੇ ਵਿਰੋਧ ਕੀਤਾ ਅਤੇ ਹਿਸਾਰ ਦੇ ਹਾਸੀ 'ਚ ਉਨ੍ਹਾਂ ਖਿਲਾਫ ਐੱਸਸੀ ਐੱਸਟੀ ਐਕਟ ਤਹਿਤ ਐੱਫ.ਆਈ.ਆਰ. ਦਰਜ ਹਨ।

ਇਹ ਵੀ ਪੜੋ: ਵਿਸ਼ਵ ਕੈਂਸਰ ਦਿਵਸ 2022: ਕੈਂਸਰ ਦੇ ਸ਼ੁਰੂਆਤੀ ਲੱਛਣ ਕੀ ਹਨ, ਕੈਂਸਰ ਕਿਵੇਂ ਹੁੰਦਾ ਹੈ?

ਮੁਨਮੁਨ ਦੱਤਾ ਦੇ ਵਕੀਲ ਦੀ ਤਰਫੋਂ ਕਿਹਾ ਗਿਆ ਕਿ ਮੁਨਮੁਨ ਦੱਤਾ ਨੇ ਜੋ ਕਿਹਾ ਉਹ ਆਮ ਤੌਰ 'ਤੇ ਬੰਗਾਲੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ ਇਸ ਲਈ ਇਹ ਜਾਤੀਵਾਦ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.