ETV Bharat / city

ਚੱਲਦੀ ਫਿਰਦੀ ਲਾਇਬ੍ਰੇਰੀ ਲੋੜਵੰਦਾਂ ਨੂੰ ਮੁਹੱਈਆ ਕਰਵਾਉਂਦੀ ਕਿਤਾਬਾਂ - ਚੱਲਦੀ ਫਿਰਦੀ ਲਾਇਬ੍ਰੇਰੀ

ਸੰਦੀਪ ਕੁਮਾਰ ਨਾਂਅ ਦੇ ਇੱਕ ਨੌਜਵਾਨ ਵੱਲੋਂ ਇੱਕ ਚੱਲਦੀ ਫਿਰਦੀ ਲਾਇਬ੍ਰੇਰੀ ਬਣਾਈ ਗਈ ਹੈ ਜਿਸ ਵਿੱਚ ਉਹ ਹਰ ਤਰ੍ਹਾਂ ਦੀਆਂ ਕਿਤਾਬਾਂ ਰੱਖਦੇ ਹਨ। ਉਹ ਹਰ ਇੱਕ ਸੈਕਟਰ ਵਿੱਚ ਜਾਂਦੇ ਹਨ ਅਤੇ ਕਿਤਾਬਾਂ ਦੇ ਚਾਹਵਾਨ ਉਨ੍ਹਾਂ ਕੋਲ ਆ ਕੇ ਕਿਤਾਬਾਂ ਲੈ ਸਕਦੇ ਹਨ।

ਫ਼ੋਟੋ।
ਫ਼ੋਟੋ।
author img

By

Published : Jul 25, 2020, 9:28 AM IST

ਚੰਡੀਗੜ੍ਹ: ਕੋਰੋਨਾ ਕਾਲ ਵਿੱਚ ਜਿੱਥੇ ਵਿਦਿਆਰਥੀਆਂ ਦੇ ਲਈ ਆਨਲਾਈਨ ਪੜ੍ਹਾਈ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ ਉਥੇ ਹੀ ਕੁਝ ਅਜਿਹੇ ਵਿਦਿਆਰਥੀ ਵੀ ਹਨ ਜੋ ਆਪਣੀਆਂ ਕਿਤਾਬਾਂ ਅਤੇ ਜ਼ਰੂਰਤ ਦੀਆਂ ਚੀਜ਼ਾਂ ਦੀ ਪੂਰਤੀ ਨਹੀਂ ਕਰ ਪਾ ਰਹੇ। ਉਨ੍ਹਾਂ ਲਈ ਮਸੀਹਾ ਬਣੇ ਹਨ ਸੰਦੀਪ ਕੁਮਾਰ ਜੋ ਕਿ ਓਪਨ ਆਈਜ਼ ਫਾਊਂਡੇਸ਼ਨ ਨਾਂਅ ਦੀ ਸੰਸਥਾ ਚਲਾ ਰਹੇ ਹਨ।

ਵੇਖੋ ਵੀਡੀਓ

ਸੰਦੀਪ ਵੱਲੋਂ ਇੱਕ ਚੱਲਦੀ ਫਿਰਦੀ ਲਾਇਬ੍ਰੇਰੀ ਬਣਾਈ ਗਈ ਹੈ ਜਿਸ ਵਿੱਚ ਉਹ ਹਰ ਤਰ੍ਹਾਂ ਦੀਆਂ ਕਿਤਾਬਾਂ ਰੱਖਦੇ ਹਨ। ਸੰਦੀਪ ਨੇ ਦੱਸਿਆ ਕਿ ਉਹ ਪਹਿਲਾਂ ਸਕੂਟਰ ਉੱਤੇ ਘਰ-ਘਰ ਜਾ ਕੇ ਕਾਪੀਆਂ, ਕਿਤਾਬਾਂ ਇਕੱਠੀਆਂ ਕਰਦੇ ਸੀ ਤੇ ਬਾਅਦ ਵਿੱਚ ਉਨ੍ਹਾਂ ਨੂੰ ਲੋੜਵੰਦਾਂ ਵਿੱਚ ਵੰਡ ਦਿੰਦੇ ਸੀ। ਹੌਲੀ-ਹੌਲੀ ਉਨ੍ਹਾਂ ਨਾਲ ਲੋਕ ਜੁੜੇ ਅਤੇ ਉਨ੍ਹਾਂ ਨੇ ਹੁਣ ਕਰਜ਼ਾ ਲੈ ਕੇ ਇੱਕ ਫੋਰ ਵ੍ਹੀਲਰ ਖਰੀਦਿਆ ਜਿਸ ਨੂੰ ਇਕ ਚੱਲਦੀ ਫਿਰਦੀ ਲਾਇਬ੍ਰੇਰੀ ਵਿੱਚ ਤਬਦੀਲ ਕੀਤਾ।

ਇਸ ਵਿੱਚ ਬੱਚਿਆਂ ਅਤੇ ਵੱਡਿਆਂ ਦੇ ਲਈ ਕਹਾਣੀਆਂ ਤੇ ਉਪਨਿਆਸ ਮੌਜੂਦ ਹਨ। ਇਸ ਤੋਂ ਇਲਾਵਾ ਇੱਕ ਡਿਜ਼ੀਟਲ ਪਲੇਟਫਾਰਮ ਵੀ ਹੈ ਜਿਸ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਚੱਲਦੀ ਫਿਰਦੀ ਲਾਇਬ੍ਰੇਰੀ ਵਜੋਂ ਕੰਮ ਕਰਦੀ ਹੈ। ਉਹ ਹਰ ਇੱਕ ਸੈਕਟਰ ਵਿੱਚ ਜਾਂਦੇ ਹਨ ਅਤੇ ਕਿਤਾਬਾਂ ਦੇ ਚਾਹਵਾਨ ਉਨ੍ਹਾਂ ਕੋਲ ਆ ਕੇ ਕਿਤਾਬਾਂ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 4 ਹਜ਼ਾਰ ਕਿਤਾਬਾਂ ਹਨ ਜਦ ਕਿ ਸਿਲੇਬਸ ਕੋਚਿੰਗ ਤੇ ਹੋਰ ਕਲਾਸਾਂ ਦੇ ਨਾਲ ਸਬੰਧਿਤ 35 ਹਜ਼ਾਰ ਕਿਤਾਬਾਂ ਹਨ ਜੋ ਕਿ ਲੋੜਵੰਦਾਂ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਟੇਸ਼ਨਰੀ ਦਾ ਸਾਮਾਨ ਵੀ ਲੋੜਵੰਦਾਂ ਨੂੰ ਨੂੰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਉਹ ਮਾਸਕ ਅਤੇ ਸੈਨੇਟਰੀ ਪੈਡ ਵੀ ਉਪਲੱਬਧ ਕਰਵਾਉਂਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.