ਚੰਡੀਗੜ੍ਹ: ਪੰਜਾਬ ਸਰਕਾਰ ਨੇ ਮੋਟਰ ਵਹੀਕਲ ਐਕਟ ਨੂੰ ਕੇਂਦਰ ਸਰਕਾਰ ਵੱਲੋਂ ਸੋਧ ਕੀਤੇ ਮੁਤਾਬਕ ਲਾਗੂ ਕਰ ਦਿੱਤਾ ਹੈ। ਇਹ ਹੁੰਕਮ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਿੱਤੇ ਹਨ। ਨਵੇਂ ਮੋਟਰ ਵ੍ਹੀਕਲ ਐਕਟ ਦੇ ਲਾਗੂ ਹੋਣ ਸਾਰ ਹੀ ਸੂਬੇ 'ਚ ਚਾਲਾਨ ਮੰਹਿਗੇ ਕਰ ਦਿੱਤੇ ਗਏ ਹਨ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਦੇਣਾ ਪਵੇਗਾ।
ਨੋਟੀਫਿਕੇਸ਼ਨ ਮੁਤਾਬਕ ਹੁਣ ਮੋਟਰ ਵ੍ਹੀਕਲ 'ਤੇ ਟ੍ਰਿਪਲਿੰਗ ਕਰਨ ਵਾਲੇ, ਸੀਟ ਬੈਲਟ ਨਾ ਲਗਾਣ ਵਾਲੇ, ਰੈੱਡ ਲਾਈਟ ਜੰਪ ਕਰਨ ਅਤੇ ਬਿਨ੍ਹਾਂ ਹੈਲਮੈੱਟ ਵਾਲਿਆਂ ਤੋਂ 1000 ਰੁਪਏ ਜ਼ੁਰਮਾਨਾ ਵਸੂਲ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਬਿਨ੍ਹਾਂ ਲਾਈਸੈਂਸ ਦੇ 5000 ਰੁਪਏ ਤੇ ਪਹਿਲੀ ਵਾਰ ਇੰਸ਼ੋਰੈਂਸ ਨਾ ਹੋਣ 'ਤੇ 2000, ਦੂਜੀ ਵਾਰ 4000 ਰੁਪਏ ਚਾਲਾਨ ਭਰਣਾ ਪਵੇਗਾ।
ਬਿਨ੍ਹਾਂ ਮਤਲਬ ਹਾਰਨ ਵਜਾਉਣ 'ਤੇ 2000 ਰੁਪਏ, ਸ਼ਰਾਬ ਪੀ ਕੇ ਗੱਡੀ ਚਲਾਉਣਾ ਤੇ ਗੱਡੀ ਚਲਾਉਣਾ ਵੇਲੇ ਮੋਬਾਇਲ ਦਾ ਇਸਤੇਮਾਲ 'ਤੇ 10,000 ਰੁਪਏ ਚਾਲਾਨ ਭਰਨਾ ਪਵੇਗਾ।
ਇਸ ਤੋਂ ਇਲਾਵਾ ਆਰ.ਸੀ. ਨਾ ਹੋਣ 'ਤੇ 5000 ਰੁਪਏ ਤੇ ਓਵਰ ਲੋਡਿਡ ਵਾਹਨਾਂ 'ਤੇ 40,000 ਰੁਪਏ ਚਾਲਾਨ ਭਰਨਾ ਪਵੇਗਾ।