ਚੰਡੀਗੜ੍ਹ : ਅੱਜ ਦੀ ਡਿਜੀਟਲ ਦੁਨੀਆਂ 'ਚ ਸਾਈਬਰ ਕ੍ਰਾਈਮ ਅਪਰਾਧੀਆਂ ਦਾ ਨਵਾਂ ਹਥਿਆਰ ਹੈ। ਮਹਿਲਾਵਾਂ ਤੇ ਬੱਚੇ ਹਮੇਸ਼ਾ ਤੋਂ ਹੀ ਆਸਾਨ ਟਾਰਗੇਟ ਰਹੇ ਹਨ। ਚੰਡੀਗੜ੍ਹ ਪੁਲਿਸ ਦੀ ਸਾਈਬਰ ਸੈਲ ਨੇ ਸੈਕਟਰ 36 ਦੇ ਐਮਸੀਐਮ ਕਾਲਜ ਫ਼ੌਰ ਵੂਮੈਨ ਨਾਲ ਮਿਲ ਕੇ ਇੱਕ ਸਰਵੇ ਕਰਵਾਇਆ ਹੈ। ਜਿਸ ਵਿੱਚ ਹੈਰਾਨਕੁੰਨ ਅੰਕੜੇ ਸਾਹਮਣੇ ਆਏ ਹਨ।
ਸਰਵੇ ਦੇ ਦੌਰਾਨ ਕਈ ਹੈਰਾਨੀਜਨਕ ਆਕੰੜੇ ਸਾਹਮਣੇ ਆਏ ਨੇ ਕਿ 10 ਜਮਾਤ ਦੀਆਂ ਵਿਦਿਆਰਥਣਾਂ ਤੋਂ ਲੈ ਕੇ ਗਰੈਜੂਏਸ਼ਨ ਕਰਨ ਵਾਲਿਆਂ ਕੁੜੀਆਂ ਸਭ ਤੋਂ ਵੱਧ ਆਨਲਾਈਨ ਸੈਕਸੁਅਲ ਹਰਾਸਮੈਂਟ ਦਾ ਸ਼ਿਕਾਰ ਹੋ ਰਹੀਆਂ ਨੇ। ਸਰਵੇ ਕਰਨ ਵਾਲੇ ਕਾਲਜ ਦੀ ਪ੍ਰੋਫੈਸਰ ਮਮਤਾ ਰੱਤੀ ਤੇ ਪ੍ਰੋ. ਡਾ. ਮੀਨਾਕਾਸ਼ੀ ਰਾਣਾ ਨੇ ਇਸ ਸਬੰਧੀ ਰਿਪੋਰਟ ਪੁਲਿਸ ਵਿਭਾਗ ਨੂੰ ਸੌਂਪ ਦਿੱਤੀ ਹੈ।
ਇਸ ਬਾਰੇ ਪ੍ਰੋਫੈਸਰ ਮਮਤਾ ਨੇ ਦੱਸਿਆ ਕਿ ਲੌਕਡਾਊਨ ਦੇ ਦੌਰਾਨ ਆਨਲਈਨ ਪੜ੍ਹਾਈ ਦਾ ਚਲਨ ਵੱਧ ਗਿਆ ਹੈ। ਸਭ ਤੋਂ ਜ਼ਿਆਦਾ ਫੇਸਬੁੱਕ, ਇੰਸਟਾਗ੍ਰਾਮ ਤੇ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਮਹਿਲਾਵਾਂ ਨੂੰ ਸੈਕਸੁਅਲ ਅਬਯੂਜ਼ ਤੇ ਭੱਦੀ ਸ਼ਬਦਾਵਲੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕੁੱਲ 82 % ਤੋਂ ਵੱਧ ਮਹਿਲਾਵਾਂ ਆਨਲਾਈਨ ਸੈਕਸੁਅਲ ਹਰਾਸਮੈਂਟ ਦਾ ਸ਼ਿਕਾਰ ਹੋਈਆਂ ਹਨ।
ਪ੍ਰੋਫੈਸਰ ਮੀਨਾਕਸ਼ੀ ਨੇ ਦੱਸਿਆ ਕਿ ਸਰਵੇ ਦੌਰਾਨ ਹੈਰਾਨੀਜਨ ਗੱਲ ਸਾਹਮਣੇ ਆਈ ਹੈ ਕਿ ਮਹਿਜ਼ ਮੁੰਡੇ ਹੀ ਨਹੀਂ, ਸਗੋਂ ਕੁੜੀਆਂ ਵੀ ਇੱਕ ਦੂਜੇ ਨੂੰ ਬਲੈਕਮੇਲ ਕਰਦਿਆਂ ਹਨ। ਜ਼ਿਆਦਾਤਰ ਮਹਿਲਾਵਾਂ ਜਨਤਕ ਵਾਈਫਾਈ ਤੇ ਇੱਕਲੇ ਵਿੱਚ ਇੰਟਰਨੈਟ ਇਸਤੇਮਾਲ ਕਰਨਾ ਪਸੰਦ ਕਰਦਿਆਂ ਹਨ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬਿਨਾਂ ਗਾਈਡੈਂਸ ਤੋਂ ਇੰਟਰਨੈਟ ਦੀ ਵਰਤੋਂ ਕਰਦਾ ਹੈ ਤਾਂ ਉਸ ਨਾਲ ਆਨਲਾਈਨ ਹਰਾਸਮੈਂਟ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਆਖਿਆ ਕਿ ਸਰਕਾਰਾਂ ਤੇ ਪੁਲਿਸ ਨੂੰ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਜਲਦ ਤੋਂ ਜਲਦ ਉਚੇਚੇ ਕਮਦ ਚੁੱਕਣੇ ਚਾਹੀਦੇ ਹਨ।