ਚੰਡੀਗੜ੍ਹ: ਪੰਜਾਬ ਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਕਾਰਨ ਹਾਲਾਤ ਵਿਗੜ ਸਕਦੇ ਹਨ। ਦੱਸ ਦਈਏ ਕਿ ਪੰਜਾਬ ’ਚ ਪਿਛਲੇ ਤਿੰਨ ਮਹੀਨਿਆਂ ਚ ਪਹਿਲੀ ਵਾਰ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 202 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਿਕ ਇੱਕ ਕੋਰੋਨਾ ਮਰੀਜ਼ ਦੀ ਮੌਤ ਵੀ ਹੋ ਗਈ ਹੈ। ਇਸ ਦੇ ਨਾਲ ਹੀ 35 ਲੋਕ ਲਾਈਫ ਸੇਵਿੰਗ ਸਪੋਰਟ 'ਤੇ ਪਹੁੰਚ ਗਏ ਹਨ।
ਦੱਸ ਦਈਏ ਕਿ ਪੰਜਾਬ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 984 ਹੋ ਗਈ ਹੈ। ਬੀਤੇ ਦਿਨ ਮੰਗਲਵਾਰ ਨੂੰ 10,992 ਨਮੂਨੇ ਲੈ ਕੇ 11,182 ਕੋਵਿਡ ਟੈਸਟ ਕੀਤੇ ਗਏ ਸੀ। ਸੂਬੇ ਚ ਕੋਰੋਨਾ ਪਾਜੀਟਿਵ ਦੀ ਦਰ 1.81% ਤੱਕ ਪਹੁੰਚ ਗਈ ਹੈ।
ਬੀਤੇ ਦਿਨ ਕੋਰੋਨਾ ਮਰੀਜ਼ਾ ਦੀ ਗਿਣਤੀ: ਪੰਜਾਬ ਚ ਬੀਤੇ 24 ਘੰਟਿਆਂ ਚ ਸਭ ਤੋਂ ਜਿਆਦਾ ਮਾਮਲੇ ਮੁਹਾਲੀ ਤੋਂ ਸਾਹਮਣੇ ਆਏ ਹਨ। ਇੱਥੇ ਮਰੀਜ਼ਾਂ ਦੀ ਗਿਣਤੀ 64 ਹੈ। ਇੱਥੇ ਪਾਜ਼ੀਟਿਵੀਟੀ ਦਰ 9.25 ਫੀਸਦ ਹੈ। ਇਸ ਤੋਂ ਬਾਅਦ ਲੁਧਿਆਣਾ ਜਿੱਥੇ 24 ਮਾਮਲੇ ਸਾਹਮਣੇ ਆਏ ਹਨ ਫਿਰ ਬਠਿੰਡਾ ’ਚ 21, ਜਲੰਧਰ ’ਚ 18 ਅਤੇ ਪਟਿਆਲਾ ’ਚ 17 ਮਾਮਲੇ ਸਾਹਮਣੇ ਆਏ ਹਨ।
ਇਨ੍ਹਾਂ ਜਿਲ੍ਹਿਆ ’ਚ ਘੱਟ ਮਾਮਲੇ: ਦੂਜੇ ਪਾਸੇ ਸੂਬੇ ਦੇ ਕਈ ਜਿਲ੍ਹਿਆ ਚ ਕੋਰੋਨਾ ਦੇ ਘੱਟ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਚ ਅੰਮ੍ਰਿਤਸਰ ’ਚ 8, ਫਰੀਦਕੋਟ 7, ਸ੍ਰੀ ਫਤਿਹਗੜ੍ਹ ਸਾਹਿਬ ਚ 6, ਕਪੂਰਥਲਾ ਚ 5, ਪਠਾਨਕੋਟ ਚ 5, ਸੰਗਰੂਰ ਚ 5, ਫਿਰੋਜ਼ਪੁਰ ਚ 4, ਗੁਰਦਾਸਪੁਰ ਚ 3, ਮੋਗਾ ਚ 3, ਹੁਸ਼ਿਆਰਪੁਰ ਚ 2 , ਸ੍ਰੀ ਮੁਕਤਸਰ ਸਾਹਿਬ ਚ 2, ਐਸਬੀਐਸ ਨਗਰ ਚ 2, ਤਰਨਤਾਰਨ ਚ 2, ਫਾਜ਼ਿਲਕਾ ਚ 1 ,ਮਲੇਰਕੋਟਲਾ ਚ 1 ਮਾਨਸਾ ਚ 1, ਅਤੇ ਰੋਪੜ ’ਚ 1 ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਬਰਨਾਲਾ ਚ ਇੱਕ ਵੀ ਕੋਰੋਨਾ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।
24 ਮਰੀਜ਼ ਆਕਸੀਜਨ ਸਪੋਰਟ 'ਤੇ: ਦੱਸ ਦਈਏ ਕਿ ਸੂਬੇ ’ਚ ਕੋਰੋਨਾ ਦੇ 24 ਮਰੀਜ਼ਾਂ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਹੈ। ਜਦਕਿ 10 ਮਰੀਜ਼ਾਂ ਨੂੰ ਆਈਸੀਯੂ ਚ ਸ਼ਿਫਟ ਕੀਤਾ ਗਿਆ ਹੈ। ਬਠਿੰਡਾ ਜਿਲ੍ਹੇ ਚ ਇੱਕ ਮਰੀਜ਼ ਵੈਂਟੀਲੇਟਰ ’ਤੇ ਹੈ।
ਇਹ ਵੀ ਪੜੋੇ: ਬਿਜਲੀ ਨਾ ਆਉਣ 'ਤੇ ਭੜਕੇ ਲੋਕਾਂ ਨੇ ਲਗਾਇਆ ਜ਼ਾਮ
ਪੰਜਾਬ 'ਚ ਨਹੀਂ ਕੋਈ ਸਿਹਤ ਮੰਤਰੀ: ਕਾਬਿਲੇਗੌਰ ਹੈ ਕਿ ਕੋਰੋਨਾ ਦੇ ਮਾਮਲੇ ਜਿੱਥੇ ਲਗਾਤਾਰ ਵਧ ਰਹੇ ਹਨ, ਉੱਥੇ ਹੀ ਪੰਜਾਬ ਦੇ ਵਿੱਚ ਕੋਈ ਵੀ ਸਿਹਤ ਮੰਤਰੀ ਹੀ ਨਹੀਂ ਹੈ। ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੰਤਰੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ, ਹਾਲਾਂਕਿ ਉਨ੍ਹਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਕਰਕੇ ਫ਼ਿਲਹਾਲ ਪੰਜਾਬ ਵਿੱਚ ਕੋਈ ਸਿਹਤ ਮੰਤਰੀ ਹੀ ਨਹੀਂ ਹੈ। ਅਜਿਹੇ ਚ ਸਿਹਤ ਸੁਵਿਧਾਵਾਂ ਨੂੰ ਬਿਹਤਰ ਢੰਗ ਨਾਲ ਲੋਕਾਂ ਤੱਕ ਪਹੁੰਚਾਉਣਾ ਸਰਕਾਰ ਲਈ ਅਤੇ ਸਿਹਤ ਮਹਿਕਮੇ ਲਈ ਇੱਕ ਵੱਡੀ ਚੁਣੌਤੀ ਬਣ ਸਕਦਾ ਹੈ।