ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਨੇ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ (Congress Joining) ਹੋਣ ਉਪਰੰਤ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਜਾ ਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਮੂਸੇਵਾਲਾ ਨੂੰ ਰਾਹੁਲ ਗਾਂਧੀ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਰਵਾਈ ਤੇ ਨਾਲ ਹੀ ਹਾਈਕਮਾਂਡ (Raja Waring entered Moosewala in Congress) ਨਾਲ ਜਾਣ-ਪਛਾਣ ਕਰਵਾਈ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਰਹੇ।
-
Bond is stronger than blood. The family grows stronger by bond@sherryontopp @RahulGandhi @Barmer_Harish @iSidhuMooseWala pic.twitter.com/XvCjqy7w9h
— Amarinder Singh Raja (@RajaBrar_INC) December 3, 2021 " class="align-text-top noRightClick twitterSection" data="
">Bond is stronger than blood. The family grows stronger by bond@sherryontopp @RahulGandhi @Barmer_Harish @iSidhuMooseWala pic.twitter.com/XvCjqy7w9h
— Amarinder Singh Raja (@RajaBrar_INC) December 3, 2021Bond is stronger than blood. The family grows stronger by bond@sherryontopp @RahulGandhi @Barmer_Harish @iSidhuMooseWala pic.twitter.com/XvCjqy7w9h
— Amarinder Singh Raja (@RajaBrar_INC) December 3, 2021
ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਣ ਪਿੱਛੇ ਰਾਜਾ ਵੜਿੰਗ ਦੀ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ ਤੇ ਇਸ ਪੰਜਾਬੀ ਗਾਇਕ ਦੇ ਮਾਨਸਾ ਜਿਲ੍ਹੇ ਵਿੱਚ ਕਿਸੇ ਸੀਟ ਤੋਂ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ 2022 (Assembly Election 2022) ਵਿੱਚ ਉਮੀਦਵਾਰ ਬਣਨ ਦੇ ਚਰਚੇ ਵੀ ਸ਼ੁਰੂ ਹੋ ਗਏ ਹਨ। ਸਿੱਧੂ ਮੂਸੇਵਾਲਾ ਪੰਜਾਬੀ ਗਾਇਕੀ ਵਿੱਚ ਵਿਸ਼ਵ ਪੱਧਰ ’ਤੇ ਨਾਮਣਾ ਖੱਟ ਚੁੱਕੇ ਹਨ ਤੇ ਉਨ੍ਹਾਂ ਦੀ ਸ਼ਮੂਲੀਅਤ ਨਾਲ ਪਾਰਟੀ ਨੂੰ ਚੰਗੀ ਮਜਬੂਤੀ ਮਿਲੀ ਹੈ।
-
Brothers in arms with Boss
— Navjot Singh Sidhu (@sherryontopp) December 3, 2021 " class="align-text-top noRightClick twitterSection" data="
@RajaBrar_INC
@Barmer_Harish
@RahulGandhi
@iSidhuMooseWala pic.twitter.com/MUvfGpAFW1
">Brothers in arms with Boss
— Navjot Singh Sidhu (@sherryontopp) December 3, 2021
@RajaBrar_INC
@Barmer_Harish
@RahulGandhi
@iSidhuMooseWala pic.twitter.com/MUvfGpAFW1Brothers in arms with Boss
— Navjot Singh Sidhu (@sherryontopp) December 3, 2021
@RajaBrar_INC
@Barmer_Harish
@RahulGandhi
@iSidhuMooseWala pic.twitter.com/MUvfGpAFW1
ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵੀ ਮਾਨਸਾ ਜਿਲ੍ਹੇ ਤੋਂ ਹੀ ਸਬੰਧਤ ਹਨ ਤੇ ਅਜਿਹੇ ਵਿੱਚ ਇਸ ਜਿਲ੍ਹੇ ਵਿੱਚ ਪ੍ਰਸਿੱਧ ਗਾਇਕ ਦੀ ਸ਼ਮੂਲੀਅਤ ਕਾਂਗਰਸ ਲਈ ਹੋਰ ਵੀ ਅਹਿਮ ਹੋ ਜਾਂਦੀ ਹੈ। ਜਿਕਰਯੋਗ ਹੈ ਕਿ ਪੰਜਾਬ ਗਾਇਕਾਂ ਤੇ ਪੰਜਾਬੀ ਫਿਲਮ ਇੰਡਸਟ੍ਰੀ ਦਾ ਗੜ੍ਹ ਹੈ ਤੇ ਅਜਿਹੇ ਵਿੱਚ ਪੰਜਾਬੀ ਸੈਲੇਬ੍ਰਿਟੀਜ਼ ਦਾ ਲਾਹਾ ਲੈਣ ਲਈ ਹਰੇਕ ਸਿਆਸੀ ਪਾਰਟੀ ਪੱਬਾਂ ਭਾਰ ਰਹਿੰਦੀ ਹੈ। ਖਾਸਕਰ ਚੋਣਾਂ ਤੋਂ ਪਹਿਲਾਂ ਮੁੱਖ ਕਲਾਕਾਰਾਂ ਤੇ ਗਾਇਕਾਂ ਨੂੰ ਰਾਜਨੀਤੀ ਵਿੱਚ ਉਤਾਰਿਆ ਜਾਂਦਾ ਹੈ।
ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਤੇ ਰਾਜਾ ਵੜਿੰਗ ਨੇ ਟਵੀਟਾਂ ਰਾਹੀਂ ਸਿੱਧੂ ਮੂਸੇਵਾਲਾ ਦੀਆਂ ਰਾਹੁਲ ਗਾਂਧੀ ਨਾਲ ਮਿਲਣੀ ਦੀਆਂ ਤਸਵੀਰਾਂ ਟਵੀਟ ਰਾਹੀਂ ਸਾਂਝੀਆਂ ਕੀਤੀਆਂ ਹਨ। ਨਵਜੋਤ ਸਿੱਧੂ ਨੇ ਉਥੇ ਮੌਜੂਦ ਆਗੂਆਂ ਨੂੰ ਭਰਾ ਦੱਸਦਿਆਂ ਕਿਹਾ ਕਿ ਸਾਰੇ ਭਰਾ ਬੌਸ ਦੇ ਕਲਾਵੇ ਵਿੱਚ ਖੜ੍ਹੇ ਹਨ।
ਇਹ ਵੀ ਪੜ੍ਹੋ: ਕਿਸਾਨਾਂ ਦੇ ਜ਼ਬਰਦਸਤ ਵਿਰੋਧ ਤੋਂ ਬਾਅਦ ਕੰਗਨਾ ਨੇ ਮੰਗੀ ਮੁਆਫ਼ੀ ?