ETV Bharat / city

ਕੋਰੋਨਾ ਸੰਕਟ ਉਪਰੰਤ ਸੂਬੇ ਨੂੰ ਉਭਾਰਨ ਲਈ ਮੌਂਟੇਕ ਆਹਲੂਵਾਲੀਆ ਨੂੰ ਸੌਂਪੀ ਜ਼ਿੰਮੇਵਾਰੀ

ਪੰਜਾਬ ਨੂੰ ਕੋਵਿਡ-19 ਤੋਂ ਬਾਅਦ ਉਭਾਰਨ ਲਈ ਰਣਨੀਤੀ ਘੜਨ ਵਾਸਤੇ ਮਾਹਿਰਾਂ ਦਾ ਗਰੁੱਪ ਬਣਾਇਆ ਗਿਆ ਹੈ ਜਿਸ ਦੇ ਮੁਖੀ ਪ੍ਰਸਿੱਧ ਅਰਥ ਸ਼ਾਸਤਰੀ ਤੇ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਹੋਣਗੇ।

ਮੌਂਟੇਕ ਸਿੰਘ ਆਹਲੂਵਾਲੀਆ
ਮੌਂਟੇਕ ਸਿੰਘ ਆਹਲੂਵਾਲੀਆ
author img

By

Published : Apr 26, 2020, 4:24 PM IST

ਚੰਡੀਗੜ੍ਹ: ਕੈਪਟਨ ਸਰਕਾਰ ਨੇ ਪੰਜਾਬ ਨੂੰ ਕੋਵਿਡ-19 ਤੋਂ ਬਾਅਦ ਉਭਾਰਨ ਲਈ ਰਣਨੀਤੀ ਘੜਨ ਵਾਸਤੇ ਮਾਹਿਰਾਂ ਦਾ ਗਰੁੱਪ ਬਣਾਇਆ ਗਿਆ ਹੈ ਜਿਸ ਦੇ ਮੁਖੀ ਪ੍ਰਸਿੱਧ ਅਰਥ ਸ਼ਾਸਤਰੀ ਤੇ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਹੋਣਗੇ।

  • I have constituted a Group of Experts under the chairmanship of former Deputy Chairman, Planning Commission Montek Singh Ahluwalia to help devise a medium-term and long-term post-#Covid19 economic strategy for Punjab. Looking forward to my first meeting with the Group on Monday.

    — Capt.Amarinder Singh (@capt_amarinder) April 26, 2020 " class="align-text-top noRightClick twitterSection" data=" ">

ਮਾਹਿਰਾਂ ਦਾ ਇਹ ਗਰੁੱਪ ਜਿਸ ਵਿੱਚ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਤੇ ਵੱਡੇ ਉਦਯੋਗਪਤੀ ਵੀ ਹਨ, ਪੰਜਾਬ ਸਰਕਾਰ ਨੂੰ ਛੋਟੇ ਸਮੇਂ (ਇਕ ਸਾਲ) ਅਤੇ ਦਰਮਿਆਨੇ ਸਮੇਂ ਦੇ ਐਕਸ਼ਨ ਪਲਾਨ ਲਈ ਸਿਫਾਰਸ਼ਾਂ ਕਰੇਗਾ। ਇਨ੍ਹਾਂ ਸਿਫਾਰਸ਼ਾਂ ਵਿੱਚ ਕੋਵਿਡ-19 ਸੰਕਟ ਤੋਂ ਬਾਅਦ ਸੂਬੇ ਦੀ ਆਰਥਿਕਤਾ ਨੂੰ ਮੁੜ ਬਹਾਲ ਕਰਨ ਲਈ ਵਿੱਤੀ ਨੀਤੀਗਤ ਪ੍ਰਬੰਧਨ ਅਤੇ ਹੋਰ ਨੀਤੀਗਤ ਉਪਾਅ ਸ਼ਾਮਲ ਹੋਣਗੇ।

ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਮੌਂਟੇਕ ਸਿੰਘ ਆਹਲੂਵਾਲੀਆ ਦੀ ਧੰਨਵਾਦੀ ਹੈ ਜਿਨ੍ਹਾਂ ਨੇ ਸੂਬੇ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਤਰੀਕੇ ਲੱਭਣ ਦੇ ਔਖੇ ਕੰਮ ਦਾ ਜ਼ਿੰਮਾ ਸੌਂਪਣ ਦੀ ਹਾਮੀ ਭਰੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਕੋਰੋਨਾ ਉਪਰੰਤ ਸਮੇਂ ਵਿੱਚ ਸੂਬੇ ਦੀ ਅਰਥ ਵਿਵਸਥਾ ਅਤੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਲਈ ਵਿਆਪਕ ਨੀਤੀ ਘੜਨ ਵਾਸਤੇ ਇਕ ਮਹਿਰਾਂ ਦਾ ਗਰੁੱਪ ਬਣਾਇਆ ਜਾ ਰਿਹਾ ਹੈ।

ਇਹ 20-ਮੈਂਬਰੀ ਗਰੁੱਪ ਆਪਣੀਆਂ ਸਿਫਾਰਸ਼ਾਂ ਦੀ ਮੁੱਢਲੀ ਰਿਪੋਰਟ 31 ਜੁਲਾਈ 2020 ਤੱਕ ਸੌਂਪੇਗਾ ਅਤੇ ਇਸ ਤੋਂ ਬਾਅਦ 30 ਸਤੰਬਰ ਅਤੇ 31 ਦਸੰਬਰ 2020 ਤੱਕ ਦੋ ਹੋਰ ਰਿਪੋਰਟਾਂ ਸੌਂਪੇਗਾ। ਪਹਿਲੀਆਂ ਦੋ ਰਿਪੋਰਟਾਂ ਵਿੱਚ ਤਿੰਨ ਮਹੀਨਿਆਂ ਦਾ ਪਾੜਾ ਗਰੁੱਪ ਨੂੰ ਵਧੇਰੇ ਪ੍ਰਭਾਵ ਨੂੰ ਮੁੜ ਘੋਖਣ ਦੀ ਆਗਿਆ ਮਿਲੇਗੀ, ਜੇਕਰ ਕੋਵਿਡ ਗਰਮੀਆਂ ਵਿੱਚ ਭਾਰਤ ਭਰ ‘ਚ ਫੈਲ ਜਾਂਦਾ ਹੈ।

ਗਰੁੱਪ ਨੂੰ ਮੁੱਖ ਕਾਰਜਾਂ ਦੀ ਸ਼ਨਾਖਤ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਜਿਸ ਦੀ ਪੰਜਾਬ ਨੂੰ ਨਵੀਂ ਸਧਾਰਨ ਵਿਕਾਸ ਦਰ ਅਤੇ ਇਸ ਨੂੰ ਦੇਸ਼ ਅਤੇ ਵਿਸ਼ਵ ਵਿੱਚ ਉਸ ਦੀ ਪਹਿਲੇ ਸਥਾਨ ਦੀ ਬਹਾਲੀ ਲਈ ਪੰਜਾਬ ਦੀ ਸਹਾਇਤਾ ਦੀ ਲੋੜ ਹੈ। ਗਰੁੱਪ ਨੂੰ ਕਿਸੇ ਵੀ ਹੋਰ ਮਾਹਿਰ ਦੀ ਚੋਣ ਲਈ ਅਧਿਕਾਰਤ ਕੀਤਾ ਗਿਆ ਹੈ ਜਿਸ ਦੀ ਵੀ ਉਹ ਜ਼ਰੂਰਤ ਸਮਝਦਾ ਹੋਵੇ।

ਕੌਣ-ਕੌਣ ਹਨ ਸ਼ਾਮਲ?

ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਤੋਂ ਇਲਾਵਾ ਗਰੁੱਪ ਵਿੱਚ ਸ਼ਾਮਲ ਹੋਰ ਮੈਂਬਰਾਂ ਵਿੱਚ ਐਮ. ਗੋਵਿੰਦ ਰਾਓ (ਅਰਥ ਸ਼ਾਸਤਰੀ), ਰਥੀਨ ਰਾਏ (ਐਨ.ਆਈ.ਪੀ.ਐਫ.ਪੀ. ਦੇ ਡਾਇਰੈਕਟਰ), ਅਸ਼ੋਕ ਗੁਲਾਟੀ (ਇਨਫੋਸਿਸ ਚੇਅਰ ਆਈ.ਸੀ.ਆਰ.ਆਈ.ਈ.ਆਰ), ਦਵੇਸ਼ ਕਪੂਰ (ਜੌਹਨ ਹੌਪਕਿਨਜ਼, ਅਮਰੀਕਾ), ਨਿਰਵਿਕਾਰ ਸਿੰਘ (ਯੂਨੀਵਰਸਿਟੀ ਆਫ ਕੈਲੇਫੋਰਨੀਆ, ਯੂ.ਐਸ.ਏ.), ਯਾਮਿਨੀ ਆਇਰ (ਸੈਂਟਰ ਫਾਰ ਪਾਲਿਸੀ ਰਿਸਚਰਚ), ਰਵੀ ਵੈਂਕਟੇਸ਼ਨ (ਸਾਬਕਾ ਚੇਅਰਮੈਨ, ਮਾਈਕ੍ਰੋਸਾਫਟ ਇੰਡੀਆ), ਟੀ. ਨੰਦਾ ਕੁਮਾਰ (ਸਾਬਕਾ ਖੇਤੀਬਾੜੀ ਸਕੱਤਰ, ਭਾਰਤ ਸਰਕਾਰ), ਡਾ. ਸ੍ਰੀਨਾਥ ਰੈਡੀ (ਪੀ.ਐਚ.ਐਫ.ਆਈ ਚੇਅਰਮੈਨ), ਅਜੇਪਾਲ ਸਿੰਘ ਬਾਂਗਾ (ਮਾਸਟਰਕਾਰਡ ਯੂ.ਐਸ.ਏ. ਦੇ ਮੁਖੀ ਅਤੇ ਸੀ.ਈ.ਓ.), ਐਸ.ਪੀ. ਓਸਵਾਲ (ਚੇਅਰਮੈਨ ਵਰਧਮਾਨ ਗਰੁੱਪ), ਸੰਜੀਵ ਪੁਰੀ (ਆਈ.ਟੀ.ਸੀ. ਦੇ ਚੇਅਰਮੈਨ ਤੇ ਐਮ.ਡੀ.), ਰਾਜਿੰਦਰ ਗੁਪਤਾ (ਟਰਾਈਡੈਂਟ ਗਰੁੱਪ), ਸਾਈਮਨ ਜਾਰਜ (ਕਾਰਗਿਲ ਇੰਡੀਆ ਦੇ ਮੁਖੀ), ਸੁਰੇਸ਼ ਨਰਾਇਣਨ (ਨੈਸਲੇ ਇੰਡੀਆ ਦੇ ਚੇਅਰਮੈਨ ਤੇ ਐਮ.ਡੀ.), ਰਾਹੁਲ ਅਹੂਜਾ (ਸੀ.ਆਈ.ਆਈ. ਪੰਜਾਬ ਦੇ ਚੇਅਰਪਰਸਨ), ਬੀ.ਐਸ. ਢਿੱਲੋਂ (ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ), ਇਕਬਾਲ ਧਾਲੀਵਾਲ (ਜੇ-ਪਾਲ, ਐਮ.ਆਈ.ਟੀ., ਯੂ.ਐਸ.ਏ.) ਤੋਂ ਇਲਾਵਾ ਗਿਆਨੇਂਦਰ ਬਡਗਲਿਆਨ ਇਸ ਦੇ ਮੈਂਬਰ ਸਕੱਤਰ ਬਣਾਇਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.