ਚੰਡੀਗੜ੍ਹ : ਇਸ ਵੇਲੇ ਉੱਤਰ ਭਾਰਤ ਵਿੱਚ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਤੇ ਲਗਾਤਾਰ ਹਰ ਜ਼ਿਲ੍ਹੇ ਚ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵੈਸੇ ਤਾਂ ਜੂਨ ਦੇ ਅਖ਼ੀਰ ਤੇ ਜੁਲਾਈ ਦੇ ਪਹਿਲੇ ਹਫ਼ਤੇ ਮੌਨਸੂਨ ਪੰਜਾਬ-ਹਰਿਆਣਾ ਵਿਚ ਦਸਤਕ ਦੇ ਦਿੰਦਾ ਪਰ ਇਸ ਵਾਰ ਅਜਿਹਾ ਨਹੀਂ ਹੋਇ। ਵਧਦੇ ਤਾਪਮਾਨ ਦੇ ਨਾਲ ਪੰਜਾਬ-ਹਰਿਆਣਾ ਵਿਚ ਲੂ ਚੱਲ ਰਹੀ ਹੈ। ਮੌਸਮ ਵਿਭਾਗ ਨੇ ਉਮੀਦ ਜਤਾਈ ਹੈ ਕਿ ਪੰਜ ਛੇ ਦਿਨਾਂ ਵਿਚ ਮੌਨਸੂਨ ਪੰਜਾਬ ਹਰਿਆਣਾ ਪਹੁੰਚ ਸਕਦਾ ਹੈ।
5-6 ਦਿਨਾਂ ਤਕ ਮੌਨਸੂਨ ਆਉਣ ਦੀ ਕੋਈ ਸੰਭਾਵਨਾ ਨਹੀਂ :ਮੌਸਮ ਵਿਭਾਗ ਕੱਲ੍ਹ ਤੋਂ ਮਿਲ ਸਕਦੀ ਹੈ ਗਰਮੀ ਤੋਂ ਥੋੜ੍ਹੀ ਰਾਹਤ ਮੌਸਮ ਵਿਗਿਆਨੀ ਏ.ਕੇ. ਸਿੰਘ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੇ ਮੁੱਖ ਇਲਾਕਿਆਂ ਦੇ ਵਿੱਚ ਫ਼ਿਲਹਾਲ ਮੌਨਸੂਨ ਦੀ ਸ਼ੁਰੂਆਤ ਨਹੀਂ ਹੋਈ ਹੈ ਅਤੇ ਪੰਜ ਛੇ ਦਿਨਾਂ ਤਕ ਮੌਨਸੂਨ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ । ਹਾਲਾਂਕਿ ਉਨ੍ਹਾਂ ਉਮੀਦ ਜਤਾਈ ਕਿ ਸ਼ੁੱਕਰਵਾਰ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ ਕਿਉੰਕਿ ਪਹਾੜੀ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ। ਜਿਸ ਨਾਲ ਲੋਕਾਂ ਨੂੰ ਥੋੜ੍ਹੀ ਰਾਹਤ ਮਿਲ ਸਕਦੀ ਹੈ ।
ਪੰਜਾਬ-ਹਰਿਆਣਾ 'ਚ ਲੂ ਦਾ ਕਹਿਰਮੌਸਮ ਵਿਗਿਆਨੀ ਏਕੇ ਸਿੰਘ ਨੇ ਦੱਸਿਆ ਕਿ ਪੰਜਾਬ ਹਰਿਆਣਾ ਵਿਚ ਇਸ ਵੇਲੇ ਲੂ ਚੱਲ ਰਹੀ ਹੈ ਜਿਸ ਦਾ ਕਾਰਨ ਕੀ ਇਸ ਵੇਲੇ ਜਿਹੜੀਆਂ ਹਵਾਵਾਂ ਚੱਲ ਰਹੀਆਂ ਉਹ ਵੈਸਟਰਨ ਅਤੇ ਕਈ ਥਾਂਵਾਂ ਤੇ ਹਵਾਵਾਂ ਦਾ ਰੁਖ਼ ਸਾਊਥ ਵੈਸਟਰਨ ਹੈ । ਹਾਲਾਂਕਿ ਕੁਝ ਅਜਿਹੇ ਇਲਾਕੇ ਵੀ ਹਨ ਜਿੱਥੇ ਕਿ ਲੂ ਨਹੀਂ ਚੱਲ ਰਹੀ ਜਿਵੇਂ ਕਿ ਹਰਿਆਣਾ ਦੇ ਨਾਰਨੌਲ ਵਿੱਚ ਲੂ ਨਹੀਂ ਚੱਲ ਰਹੀ ਹੈ ਕਿਉਂਕਿ ਉੱਥੇ ਦਾ ਜਿਹੜਾ ਤਾਪਮਾਨ ਹੈ ਉਹ 44 ਡਿਗਰੀ ਹੈ ਜਦਕਿ ਜਿਹੜੇ ਤਾਪਮਾਨ ਦੀ ਉਮੀਦ ਸੀ ਉਹ ਚਾਲੀ ਤੋਂ ਉਤੇ ਸੀ ਅਤੇ ਈਟੀਟੀਬੀ ਪੰਜਾਹ ਡਿਗਰੀ ਹੈ।
ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ ਇਸ ਵੇਲੇ ਪੰਜਾਬ ਵਿੱਚ ਸਭ ਤੋਂ ਗਰਮ ਇਲਾਕਾ ਬਠਿੰਡਾ ਹੈ ਜਿੱਥੇ ਕਿ ਤਾਪਮਾਨ 44 ਡਿਗਰੀ ਦਰਜ ਕੀਤਾ ਜਾ ਰਿਹਾ ਹੈ। ਏਕੇ ਸਿੰਘ ਨੇ ਦੱਸਿਆ ਕਿ ਇਸ ਵੇਲੇ ਉੱਤਰ ਭਾਰਤ ਵਿੱਚ ਤਾਪਮਾਨ ਨਾਰਮਲ ਤੋਂ ਜ਼ਿਆਦਾ ਹੈ ਹਰ ਥਾਂ 'ਤੇ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਜ਼ਿਆਦਾ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਵੱਧ ਹੈ।
5-6 ਦਿਨਾਂ ਤੱਕ ਨਹੀਂ ਹੈ ਮੌਨਸੂਨ ਦੀ ਕੋਈ ਉਮੀਦ ਮੌਸਮ ਵਿਗਿਆਨੀ ਏਕੇ ਸਿੰਘ ਨੇ ਦੱਸਿਆ ਕਿ ਵੈਸੇ ਤਾਂ ਆਮ ਤੌਰ ਤੇ ਇਸ ਵੇਲੇ ਮੌਨਸੂਨ ਪੰਜਾਬ ਹਰਿਆਣਾ ਪਹੁੰਚ ਜਾਂਦਾ ਹੈ ਪਰ ਜੇਕਰ ਗੱਲ ਕੀਤੀ ਜਾਏ ਇਸ ਵਾਰ ਮੌਸਮ ਵਿਭਾਗ ਦਾ ਜਿਹੜਾ ਅਨੁਮਾਨ ਸੀ ਉਸ ਤੋਂ ਵੱਖ ਮੌਸਮ ਇਸ ਵੇਲੇ ਬਣਿਆ ਹੋਇਆ ਹੈ । ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਲੂ ਦੇ ਸਮੇਂ ਆਪਣਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ। ਘਰ ਤੋਂ ਬਾਹਰ ਨਿਕਲੋ ਨਹੀਂ ਤਾਂ ਘਰ ਵਿੱਚ ਰਹੋ ਅਤੇ ਖਾਲੀ ਪੇਟ ਕੋਈ ਘਰ ਤੋਂ ਬਾਹਰ ਨਾ ਨਿਕਲੇ ।
ਇਹ ਵੀ ਪੜ੍ਹੋ : ਬਿਜਲੀ ਸੰਕਟ: ਸਰਕਾਰੀ ਦਫਤਰਾਂ ਨੂੰ ਸਵੇਰੇ 8 ਤੋਂ 2 ਵਜੇ ਤੱਕ ਕੰਮ ਕਰਨ ਦੇ ਹੁਕਮ