ਚੰਡੀਗੜ੍ਹ : ਪੰਜਾਬ 'ਚ ਸ਼ਨੀਵਾਰ ਨੂੰ ਮਾਨਸੂਨ ਨੇ ਦਸਤਕ ਦਿੱਤੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਪਾਰਾ ਲਗਾਤਾਰ 40 ਤੋਂ 45 ਡੀਗਰੀ ਚੱਲ ਰਿਹਾ ਸੀ ਅਤੇ ਲੋਕ ਇਸ ਤਪਦੀ ਗਰਮੀ ਤੋਂ ਕਾਫੀ ਪਰੇਸ਼ਾਨ ਸਨ।
ਕਈ ਜਿਲ੍ਹਿਆਂ ਵਿੱਚ ਮੀਂਹ ਨਾਲ ਲੋਕਾਂ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਪਾਈ ਗਈ ਹੈ ਉੱਥੇ ਹੀ ਸੜਕਾਂ 'ਤੇ ਪਾਣੀ ਖੜਨ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਕਿਸਾਨ ਵੀ ਮਾਨਸੂਨ ਦੇ ਪਹਿਲੇ ਮੀਂਹ ਨਾਲ ਖੁਸ਼ ਨਜ਼ਰ ਆਏ।
ਕਈ ਸ਼ਹਿਰਾਂ ਵਿੱਚ ਮਾਨਸੂਨ ਦੇ ਪਹਿਲੇ ਮੀਂਹ ਨੇ ਹੀ ਪ੍ਰਸ਼ਾਸਨ ਦੀ ਪੋਲ ਦਿੱਤੀ। ਪਟਿਆਲਾ ਵਿੱਚ ਸੜਕਾਂ ਨੇ ਇੱਕ ਮੀਂਹ ਨਾਲ ਹੀ ਨਦੀਆਂ ਦਾ ਰੂਪ ਧਾਰਨ ਕਰ ਲਿਆ। ਆਮ ਲੋਕਾਂ ਨੇ ਸੜਕਾਂ ਦੀ ਅਜਿਹੀ ਸਥਿਤੀ ਦੇਖ ਕੇ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕੀਤੇ।
ਇਹ ਵੀ ਦੇਖੋ : ਰਤਨਾਗਿਰੀ ਬੰਨ੍ਹ ਹਾਦਸਾ: NDRF ਵੱਲੋਂ ਸਰਚ ਆਪਰੇਸ਼ਨ ਜਾਰੀ, 19 ਲਾਸ਼ਾਂ ਬਰਾਮਦ