ETV Bharat / city

ਨਵਜੋਤ ਸਿੰਘ ਸਿੱਧੂ ਅੱਗੇ ਵਿਧਾਇਕਾਂ ਨੇ ਰੱਖਿਆ SC ਵੋਟ ਬੈਂਕ ਦਾ ਗਣਿਤ - ਮੰਤਰੀ ਮੰਡਲ

ਕਾਂਗਰਸ ਵਿਧਾਇਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਅੱਗੇ ਇੱਕ ਨਵੀਂ ਮੰਗ ਰੱਖ ਦਿੱਤੀ ਗਈ ਹੈ, ਕੀ ਹਲਕਿਆਂ ਵਿੱਚ ਦਲਿਤਾਂ ਨੂੰ ਐੱਸਐੱਸਪੀ ਅਤੇ ਡੀਸੀ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣ। ਦੇਖੋ ਇਹ ਪੂਰੀ ਰਿਪੋਰਟ...

ਨਵਜੋਤ ਸਿੰਘ ਸਿੱਧੂ ਅੱਗੇ ਵਿਧਾਇਕਾਂ ਨੇ ਰੱਖਿਆ SC ਵੋਟ ਬੈਂਕ ਦਾ ਗਣਿਤ

author img

By

Published : Aug 1, 2021, 1:58 PM IST

ਚੰਡੀਗੜ੍ਹ: ਪੰਜਾਬ ਦੇ ਵਿੱਚ ਇਸ ਵੇਲੇ ਹਰ ਪਾਰਟੀ ਦਲਿਤ ਕਾਰਡ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇਕ ਪਾਸੇ ਜਿਥੇ ਦਲਿਤ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਲਾਉਣ ਦਾ ਐਲਾਨ ਪਾਰਟੀਆਂ ਕਰ ਚੁੱਕੇ ਹਨ। ਉੱਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਵਿਧਾਇਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਅੱਗੇ ਇੱਕ ਨਵੀਂ ਮੰਗ ਰੱਖ ਦਿੱਤੀ ਗਈ ਹੈ, ਕੀ ਹਲਕਿਆਂ ਵਿੱਚ ਦਲਿਤਾਂ ਨੂੰ ਐੱਸਐੱਸਪੀ ਅਤੇ ਡੀਸੀ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣ।

ਨਵਜੋਤ ਸਿੰਘ ਸਿੱਧੂ ਅੱਗੇ ਵਿਧਾਇਕਾਂ ਨੇ ਰੱਖਿਆ SC ਵੋਟ ਬੈਂਕ ਦਾ ਗਣਿਤ

ਇਹ ਵੀ ਪੜੋ: ਮੀਂਹ ਤੋਂ ਦੇਸ਼ ਦੀ ਰਾਜਧਾਨੀ ਨੇ ਧਾਰਿਆ ਛੱਪੜ ਦਾ ਰੂਪ, ਦੇਖੋ ਵੀਡੀਓ

ਕੁਲਦੀਪ ਸਿੰਘ ਵੈਦ ਨੇ ਮੰਗ ਕੀਤੀ ਕਿ ਜਿੰਨੀ ਰੇਸ਼ੋ ਪੰਜਾਬ ਦੇ ਵਿੱਚ ਐੱਸਸੀ ਭਾਈਚਾਰੇ ਦੀ ਹੈ ਉਸ ਮੁਤਾਬਕ ਮੰਤਰੀ ਮੰਡਲ ਦੇ ਵਿੱਚ ਵੀ ਉਨ੍ਹਾਂ ਨੂੰ ਹਿੱਸੇਦਾਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਵਿਚ ਘੱਟੋ-ਘੱਟ 6 ਐਸਸੀ ਭਾਈਚਾਰੇ ਦੇ ਮੰਤਰੀ ਹੋਣੇ ਚਾਹੀਦੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਐਸਸੀ ਕੈਟਾਗਿਰੀ ਨਾਲ ਸਬੰਧਿਤ ਅਧਿਕਾਰੀਆਂ ਨੂੰ ਪ੍ਰਮੋਸ਼ਨ ਦੇ ਵਿੱਚ ਵੀ ਮਿਲਣ ਵਾਲੇ ਲਾਭ ਨੂੰ ਲੈ ਕੇ 85ਵੀਂ ਸੋਧ ਪੰਜਾਬ ਵਿੱਚ ਲਾਗੂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਮੰਗ ਨਵਜੋਤ ਸਿੰਘ ਸਿੱਧੂ ਅੱਗੇ ਰੱਖੀ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਅਸੀਂ ਇਸ ਨੂੰ ਮੁੱਖ ਮੰਤਰੀ ਅੱਗੇ ਰੱਖਾਂਗੇ।

ਕਾਂਗਰਸ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਲਿਤਾਂ ਲਈ ਨਵਾਂ ਕਾਨੂੰਨ ਲੈ ਕੇ ਆ ਰਹੇ ਹਨ, ਜਿਨ੍ਹਾਂ ਵਿੱਚ ਦਲਿਤਾਂ ਨੂੰ ਨਵੇਂ ਅਧਿਕਾਰ ਦਿੱਤੇ ਜਾ ਰਹੇ ਹਨ ਅਤੇ ਹੋਰ ਵੀ ਜਿਹੜੇ ਉਨ੍ਹਾਂ ਦੇ ਕੰਮ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਸਮੱਸਿਆ ਦਲਿਤ ਭਾਈਚਾਰੇ ਦੀਆਂ ਹਨ ਵਿਧਾਇਕਾਂ ਨੇ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨਗੀ ਰੱਖੀਆਂ ਹਨ ਅਤੇ ਜਲਦ ਹੀ ਉਸ ਉੱਪਰ ਹੱਲ ਕੱਢੇ ਜਾਣਗੇ।

ਉੱਥੇ ਹੀ ਇਸ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਰਮਵੀਰ ਸਿੰਘ ਗੁਰਾਇਆ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਜੋ ਦਲਿਤ ਭਾਈਚਾਰੇ ਦੇ ਅਧਿਕਾਰ ਹਨ ਉਨ੍ਹਾਂ ਨੂੰ ਮਿਲਣੇ ਚਾਹੀਦੇ ਹਨ, ਪਰ ਵੱਡਾ ਸਵਾਲ ਇਹ ਉੱਠਦਾ ਹੈ ਕਿ ਨਵਜੋਤ ਸਿੰਘ ਸਿੱਧੂ ਕੋਲ ਪਾਵਰ ਕੀ ਹੈ ਕਿਉਂਕਿ ਸਾਰੀ ਪਾਵਰ ਤਾਂ ਮੁੱਖ ਮੰਤਰੀ ਕੋਲ ਹੈ ਫਿਰ ਹੱਲ ਨਿਕਲਣਗੇ ਕਿਵੇਂ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਿਰਫ਼ ਗੱਲਾਂ ਦੀ ਹੀ ਖਾਣੀ ਜਾਣਦੇ ਹਨ।

ਉੱਥੇ ਹੀ ਭਾਜਪਾ ਬੁਲਾਰੇ ਐਮਪੀ ਗੁਰਾਇਆ ਨੇ ਕਿਹਾ ਕਿ ਇਹ ਸਭ ਕੁਝ ਐਲਾਨ ਇਸ ਕਰਕੇ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਵਾਰ ਫਿਰ ਲੋਕਾਂ ਨੂੰ ਮੂਰਖ ਬਣਾ ਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਲਿਆਂਦੀ ਜਾ ਸਕੇ।

ਉੱਥੇ ਹੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਅੱਜ ਤਕ ਜੋ ਵੀ ਵਾਅਦੇ ਦਲਿਤ ਭਾਈਚਾਰੇ ਨਾਲ ਕਾਂਗਰਸ ਨੇ ਕੀਤੇ ਹਨ ਉਹ ਪੂਰੇ ਨਹੀਂ ਕੀਤੇ ਪੂਰੇ ਤਾਂ ਕੀ ਕਰਨੇ ਸੀ ਸਗੋਂ ਦਲਿਤ ਵਿਦਿਆਰਥੀਆਂ ਦੇ ਵਜੀਫੇ ਦੇ ਪੈਸੇ ਵੀ ਖਾ ਗਏ, ਇਸ ਕਰਕੇ ਕਾਂਗਰਸ ਤੇ ਹੁਣ ਕੋਈ ਵਿਸ਼ਵਾਸ ਨਹੀਂ ਕਰੇਗਾ।

ਇਹ ਵੀ ਪੜੋ: ਦਰਿੰਦਗੀ ਦੀਆਂ ਹੱਦਾਂ ਪਾਰ, ਦਿਲ ਦੇ ਕਮਜ਼ੋਰ ਨਾ ਦੇਖਣ ਇਹ ਵੀਡੀਓ !

ETV Bharat Logo

Copyright © 2024 Ushodaya Enterprises Pvt. Ltd., All Rights Reserved.