ਚੰਡੀਗੜ੍ਹ: ਦਿੱਲੀ ਵਿਖੇ ਪੰਜਾਬ ਭਵਨ ਦੇ ਬੀ ਬਲਾਕ ਦੇ ਵਿੱਚ ਵਿਧਾਇਕਾਂ ਦੀ ਐਂਟਰੀ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਕੋਲੇ ਕੁਝ ਵਿਧਾਇਕਾਂ ਨੇ ਸ਼ਿਕਾਇਤ ਕੀਤੀ ਹੈ ਦਰਅਸਲ ਕਾਂਗਰਸ ਦੇ ਵਿਧਾਇਕ ਗੁਰਕੀਰਤ ਕੋਟਲੀ ਅਤੇ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਨੂੰ ਸ਼ਿਕਾਇਤ ਦਿੱਤੀ ਹੈ ਕਿ ਪੰਜਾਬ ਭਵਨ ਵਿੱਚ ਪਹਿਲਾਂ ਵਿਧਾਇਕਾਂ ਨੂੰ ਪਹੁੰਚਣ ਤੇ ਹੀ ਕਮਰਾ ਮਿਲ ਜਾਂਦਾ ਸੀ ਹੁਣ ਨਵਾਂ ਨਿਯਮ ਇਹ ਬਣਾ ਦਿੱਤਾ ਗਿਆ ਕਿ ਵਿਧਾਇਕਾਂ ਨੂੰ ਪਹਿਲਾਂ ਬੁਕਿੰਗ ਕਰਵਾਉਣੀ ਪਏਗੀ ਤਾਂ ਹੀ ਕਮਰਾ ਮਿਲ ਸਕੇਗਾ ।
ਦੂਜਾ ਨਿਯਮ ਇਹ ਹੈ ਕਿ ਕਮਰਾ ਵੀ ਵਿੱਚ ਨਹੀਂ ਮਿਲੇਗਾ ਕਾਂਗਰਸ ਦੇ ਦੋਵੇਂ ਵਿਧਾਇਕਾਂ ਨੇ ਸਕੱਤਰ ਜਨਰਲ ਐਡਮਨਿਸਟ੍ਰੇਸ਼ਨ ਦੇ ਖਿਲਾਫ ਸਪੀਕਰ ਨੂੰ ਸ਼ਿਕਾਇਤ ਕੀਤੀ ਹੈ ਜਿਸ ਦੇ ਚੱਲਦਿਆਂ ਅੱਜ ਸਕੱਤਰ ਜਨਰਲ ਐਡਮਨਿਸਟਰੇਸ਼ਨ ਸਪੀਕਰ ਰਾਣਾ ਕੇ ਪੀ ਦੀ ਸਰਕਾਰੀ ਰਿਹਾਇਸ਼ ਤੇ ਪਹੁੰਚੇ ਸਨ ਜਿਨ੍ਹਾਂ ਨੂੰ ਤਲਬ ਕੀਤਾ ਗਿਆ ।
ਇਹ ਵੀ ਪੜ੍ਹੋ: CAA ਵਿਰੋਧੀ ਧਰਨੇ 'ਚ ਸ਼ਾਮਲ ਹੋਏ ਧਰਮਵੀਰ ਗਾਂਧੀ, ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ
ਇਸ ਬਾਬਤ ਜਦੋਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸਪੀਕਰ ਦੇ ਕੋਲ ਹੈ ਤੇ ਉਹੀ ਇਸ ਬਾਰੇ ਜਾਣਕਾਰੀ ਦੇ ਸਕਦੇ ਨੇ ਇਸ ਮਾਮਲੇ ਸਬੰਧੀ ਜਦੋਂ ਸਪੀਕਰ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਨੇ ਕੈਮਰੇ ਤੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ ।