ਚੰਡੀਗੜ੍ਹ: 28 ਅਗਸਤ ਨੂੰ ਹੋਣ ਵਾਲੇ ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਕੈਬਿਨੇਟ ਮੰਤਰੀ, ਆਈਏਐੱਸ ਅਫ਼ਸਰ, ਵਿਧਾਇਕਾਂ ਤੇ ਤਮਾਮ ਮੁਲਾਜ਼ਮਾਂ ਨੇ ਐਮਐਲਏ ਹੋਸਟਲ ਪਹੁੰਚ ਕੇ ਆਪਣਾ ਕੋਰੋਨਾ ਟੈਸਟ ਕਰਵਾਇਆ।
ਇਸ ਮੌਕੇ ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆਂ ਡਾਕਟਰ ਗੌਰਵ ਅਹੂਜਾ ਨੇ ਦੱਸਿਆ ਕਿ ਰੂਪਨਗਰ ਤੋਂ 2 ਟੀਮਾਂ ਟੈਸਟ ਕਰਨ ਦੇ ਲਈ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 4 ਹੈਲਪਰਾਂ ਨਾਲ ਉਹ ਐਮਐਲਏ ਹੋਸਟਲ 'ਚ ਟੈਸਟ ਕਰਵਾ ਰਹੇ ਹਨ ਤਾਂ ਉੱਥੇ ਹੀ ਵਿਧਾਨ ਸਭਾ ਦੇ ਵਿੱਚ ਵੀ ਇੱਕ ਟੀਮ ਟੈਸਟ ਕਰ ਰਹੀ ਹੈ।
ਗੌਰਵ ਆਹੂਜਾ ਨੇ ਦੱਸਿਆ ਕਿ 2 ਦਿਨ ਇਹ ਟੈਸਟਿੰਗ ਕੀਤੀ ਜਾਵੇਗੀ ਤੇ ਟੈਸਟਿੰਗ ਕਰਵਾਉਣ ਦਾ ਸਮਾਂ 9 ਵਜੇ ਤੋਂ 1 ਵਜੇ ਤੱਕ ਦਾ ਰੱਖਿਆ ਗਿਆ ਹੈ। ਦੂਜੇ ਬੈਚ ਵਿੱਚ ਪੱਤਰਕਾਰਾਂ ਦੀ ਟੈਸਟਿੰਗ ਕੀਤੀ ਜਾਵੇਗੀ। ਪੰਜਾਬ ਐਮਐਲਏ ਹੋਸਟਲ ਵਿੱਚ ਬਟਾਲੀਅਨ ਦੇ ਜਵਾਨ ਅਫ਼ਸਰ ਤੇ ਕੁਝ ਮੰਤਰੀ ਟੈਸਟ ਕਰਵਾ ਚੁੱਕੇ ਹਨ।
ਪੰਜਾਬ ਐਮਐਲਏ ਹੋਸਟਲ ਵਿਖੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਵਾਉਂਦਿਆਂ ਜਿੱਥੇ ਇਹ ਟੈਸਟ ਕੀਤੇ ਗਏ ਉੱਥੇ ਹੀ ਟੈਸਟਿੰਗ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਵਿਧਾਨ ਸਭਾ ਵਿੱਚ ਸਬੰਧਤ ਅਫ਼ਸਰ ਵਿਧਾਇਕ ਮੁਲਾਜ਼ਮਾਂ ਨੂੰ ਜਾਣ ਦੀ ਇਜਾਜ਼ਤ ਮਿਲੇਗੀ।