ਚੰਡੀਗੜ੍ਹ: (ਨੀਰਜ ਬਾਲੀ) ਆਖਿਰਕਾਰ 9 ਦਿਨ ਬਾਅਦ ਪੰਜਾਬ 'ਚ ਮੰਤਰੀ ਮੰਡਰ ਦਾ ਗਠਨ ਹੋ ਗਿਆ ਕਿਆਸਾ ਦੇ ਬਜ਼ਾਰ ਗਰਮ ਸਨ ਕਿ ਕਿਸਨੂੰ ਕਿ ਮਿਲੇਗਾ ਪਰ 9 ਦਿਨ ਦੇ ਮੰਥਨ ਤੋਂ ਬਾਅਦ ਪੰਜਾਬ 'ਚ ਮੰਤਰੀ ਪਦ ਦੀ ਸਹੁੰ ਚੁੱਕਣ ਤੋਂ ਬਾਅਦ ਮੰਤਰੀਆਂ ਨੂੰ ਮੰਤਰੀ ਮੰਡਲ ਦੇ ਦਿੱਤੇ ਗਏ ਹਨ। ਸੂਬੇ 'ਚ ਅਹਿਮ ਮੰਨੇ ਜਾਣ ਵਾਲੇ ਵਿਭਾਗ 'ਤੇ ਓਹਨਾਂ ਮੰਤਰੀਆਂ ਦਾ ਕਬਜ਼ਾ ਹੋ ਗਿਆ ਜਿੰਨਾਂ ਬਾਰੇ ਕਿਸੇ ਮੀਡੀਆ, ਕਿਸੇ ਸਿਆਸੀ ਮਾਹਰ ਨੇ ਅਨੁਮਾਨ ਨਹੀਂ ਲਗਾਇਆ ਸੀ। ਕਿਸੇ ਵੀ ਸੂਬੇ 'ਚ ਸਭਤੋਂ ਅਹਿਮ ਮੰਨੇ ਜਾਣ ਵਾਲੇ ਮੰਤਰਾਲਾ, (ਗ੍ਰਹਿ ਮੰਤਰਾਲਾ) ਡਿਪਟੀ ਸੀਅੱੈਮ ਸੁਖਜਿੰਦਰ ਰੰਧਾਵਾ ਨੂੰ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਨੇ ਬੇਹਦ ਸੋਚ ਸਮਝਕੇ ਗ੍ਰਹਿ ਮੰਤਰਾਲਾ ਰੰਧਾਵਾ ਨੂੰ ਦਿੱਤਾ ਹੈ, ਇਹੋ ਮੰਨਿਆ ਜਾ ਰਿਹਾ ਹੈ।
ਕਿਹੜੇ ਮੰਤਰੀ ਦਾ ਕਿਹੜਾ ਵਿਭਾਗ?
ਮੁੱਖ ਮੰਤਰੀ ਚੰਨੀ: ਵਿਜੀਲੈਂਸ ਵਿਭਾਗ
ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ : ਜੇਲ੍ਹ ਵਿਭਾਗ, ਗ੍ਰਹਿ ਮੰਤਰਾਲੇ
ਡਿਪਟੀ ਸੀਐਮ ਓਪੀ ਸੋਨੀ: ਸਿਹਤ ਅਤੇ ਪਰਿਵਾਰਕ ਸੁਰੱਖਿਆ
ਬ੍ਰਹਮ ਮਹਿੰਦਰਾ: ਲੋਕਲ ਬਾਡੀ
ਮਨਪ੍ਰੀਤ ਬਾਦਲ: ਖਜ਼ਾਨਾ ਵਿਭਾਗ
ਤ੍ਰਿਪਤ ਰਜਿੰਦਰ ਬਾਜਵਾ: ਪੈਂਡੂ ਵਿਕਾਸ ਵਿਭਾਗ
ਅਰੁਣਾ ਚੌਧਰੀ: ਮਾਲ, ਮੁੜ੍ਹ ਵਸੇਵਾ ਅਤੇ ਆਫਤ ਪ੍ਰਬੰਧਨ
ਸੁਖਵਿੰਦਰ ਸਿੰਘ ਸਰਕਾਰੀਆ: ਵਾਟਰ ਅਤੇ ਹਾਊਸਿੰਗ ਵਿਭਾਗ
ਰਜ਼ੀਆ ਸੁਲਤਾਨਾ: ਵਾਟਰ ਸਪਲਾਈ ਅਤੇ ਬਾਲ ਵਿਭਾਗ
ਵਿਜੇ ਇੰਦਰ ਸਿੰਗਲਾ: ਪਬਲਿਕ ਵਰਕਸ ਤੇ ਪ੍ਰਸ਼ਾਨਿਕ ਸੁਧਾਰ
ਭਾਰਤ ਭੂਸ਼ਣ ਆਸ਼ੂ: ਫੂਡ ਸਪਲਾਈ ਵਿਭਾਗ
ਕਾਕਾ ਰਣਦੀਪ ਸਿੰਘ ਨਾਭਾ: ਖੇਤੀਬਾੜੀ ਵਿਭਾਗ
ਰਾਜ ਕੁਮਾਰ ਵੇਰਕਾ: ਸਮਾਜਿਕ ਨਿਆਂ ਅਤੇ ਅਨੂਸੂਚਿਤ ਮਹਿਕਮਾ
ਸੰਗਤ ਸਿੰਘ ਗਿਲਜ਼ੀਆਂ: ਜੰਗਲਾਤ ਮਹਿਕਮਾ
ਪਰਗਟ ਸਿੰਘ: ਸਿੱਖੀਆ ਅਤੇ ਖੇਡ ਵਿਭਾਗ
ਅਮਰਿੰਦਰ ਸਿੰਘ ਰਾਜਾ ਵੜਿੰਗ: ਟਰਾਂਸਪੋਰਟ ਵਿਭਾਗ
ਗੁਰਪ੍ਰੀਤ ਕੋਟਲੀ: ਇੰਦਰਸਟੀਜ਼ ਅਤੇ ਕਮਅਸ ਵਿਭਾਗ
ਰਾਣਾ ਗੁਰਜੀਤ: ਟੈਕਨੀਕਲ ਐਜੁਕੇਸ਼ਨ ਵਿਭਾਗ
ਕਿਆਸਰਾਈਆਂ ਦਾ ਬਾਜ਼ਾਰ ਹੁਣ ਇਸ ਗੱਲ ਨੂੰ ਲੈਕੇ ਗਰਮ ਹੋ ਚੱੁਕਾ ਹੈ ਕਿ ਸੁਖਜਿੰਦਰ ਰੰਧਾਵਾ ਹੁਣ ਬੇਅਦਬੀਆਂ ਦੇ ਦੋਸ਼ੀ ਅਤੇ ਨਸ਼ੇ ਦੇ ਤਸਕਰਾਂ 'ਤੇ ਸਿੱਧੇ ਤੌਰ 'ਤੇ ਸ਼ਿਕੰਜਾ ਕੱਸ ਸਕਦੇ ਨੇ, ਕਾਂਗਰਸ ਦਾ ਇਸ਼ਾਰਾ ਕਿਸ ਵੱਲ ਹੈ ਜਨਤਾ ਖੁਦ ਸਮਝ ਸਕਦੀ ਹੈ।
ਦੂਜੇ ਪਾਸੇ ਮੁੱਖ ਮੰਤਰੀ ਚੰਨੀ ਨੂੰ ਵਿਜੀਲੈਂਸ, ਜਨਰਲ ਐਡਮਿਨਸਟ੍ਰਸ਼ਨ ਨਿਆਂ, ਪਬਲਿਕ ਰਿਲੈਸ਼ਨ, ਵਾਤਾਵਰਨ, ਮਾਈਨਿੰਗ ਐਕਸਾਇਜ਼, ਬਿਜਲੀ , ਟੂਰਿਜ਼ਮ ਸਮੇਤ ਕੁੱਲ 14 ਵਿਭਾਗ ਦਿੱਤੇ ਗਏ ਹਨ।
ਉਧਰ ਰੰਧਾਵਾ ਨੂੰ ਓਹਨਾਂ ਦੇ ਪਹਿਲੇ ਵਿਭਾਗ ( ਜੇਲ੍ਹ ਵਿਭਾਗ) ਸਮੇਤ 3 ਵਿਭਾਗ ਦਿੱਤੇ ਗਏ ਹਨ ਜਦਕਿ ਦੂਜੇ ਡਿਪਟੀ ਸੀਐੱਮ ਓਪੀ ਸੋਨੀ ਨੂੰ ਸਿਹਤ ਸਮੇਤ ਤਿੰਨ ਵਿਭਾਗ ਦਿੱਤੇ ਗਏ ਹਨ।
ਇਸ ਵਿੱਚ ਸਭਤੋਂ ਅਹਿਮ ਗੱਲ ਇਹ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਬ੍ਰਹਮ ਮਹਿੰਦਰਾਂ ਨੂੰ ਉਹ ਵਿਭਾਗ ਦਿੱਤਾ ਗਿਆ ਹੈ ਜਿਸ ਮੰਤਰਾਲੇ ਤੋਂ ਨਵਜੋਤ ਸਿੱਧੂ ਨੇ ਅਸਤੀਫਾ ਦੇ ਦਿੱਤਾ ਸੀ, ਯਾਨੀ ਕਿ ਲੋਕਲ ਬਾਡੀ। ਯਾਨੀ ਕਿ ਬ੍ਰਹਮ ਮਹਿੰਦਰਾਂ ਦੇ ਲਈ ਸਿੱਧੇ ਤੌਰ 'ਤੇ ਅਗਾਮੀ ਚੋਣਾਂ 'ਚ ਸ਼ਹਿਰੀ ਵੋਟਰਾਂ ਨੂੰ ਖਿਚਣ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਸਿੱਧੂ 'ਤੇ ਹਮਲਾਵਰ ਹੁੰਦੇ ਰਹੇ ਨੇ ਕਿ ਓਹਨਾਂ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀ ਸੰਭਾਲੀ ਸੀ। ਇਹਨਾਂ ਮੰਤਰਾਲੀਆਂ ਵਿੱਚ ਇੱਕ ਮੰਤਰਾਲਾ ਹੈ ਟਰਾਂਸਪੋਟ, ਜੋ ਕਿ ਰਾਜਾ ਵੜਿੰਗ ਨੂੰ ਦਿੱਤਾ ਹੈ ਜਿਸਨੂੰ ਲੈਕੇ ਰਾਜਾ ਵੜਿੰਗ ਪਹਿਲਾਂ ਤੋਂ ਹੀ ਇੱਛਾ ਜ਼ਾਹਿਰ ਕਰ ਚੁੱਕੇ ਸੀ।
ਇਹ ਵੀ ਪੜ੍ਹੋ: Petrol Diesel Price: ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਨੂੰ ਲੱਗੀ ਅੱਗ, ਜਾਣੋ ਅੱਜ ਦੇ ਰੇਟ