ਚੰਡੀਗੜ੍ਹ: ਕੋਰੋਨਾ ਤੋਂ ਕਾਰਨ ਕਮਜੋਰੀ ਦਾ ਸਾਹਮਮਾ ਕਰ ਰਹੇ ਮਿਲਖ ਸਿੰਘ ਦੀ ਸਿਹਤ ਫਿਰ ਵਿਗੜ ਗਈ, ਵੀਰਵਾਰ ਨੂੰਆਕਸੀਜਨ ਦਾ ਪੱਧਰ ਡਿੱਗਣ ਤੋਂ ਬਾਅਦ ਉਨਾਂ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜੋ:World Cycle Day: ਲੁਧਿਆਣਾ ’ਚ ਮਨਾਇਆ ਗਿਆ ਵਿਸ਼ਵ ਸਾਈਕਲ ਦਿਵਸ
ਦੱਸਿਆ ਜਾ ਰਿਹਾ ਹੈ ਕਿ ਮਿਲਖਾ ਸਿੰਘ ਨੂੰ ਆਕਸੀਜਨ ਦਾ ਪੱਧਰ (Oxygen Level)ਘੱਟ ਹੋਣ ਕਾਰਨ ਪੀਜੀਆਈ ਲਿਆਂਦਾ ਗਿਆ ਹੈ। ਦੱਸ ਦੇਈਏ ਕਿ ਲਗਭਗ 10 ਦਿਨ ਪਹਿਲਾਂ ਮਿਲਖਾ ਸਿੰਘ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਫਿਰ ਉਸਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 3 ਦਿਨ ਪਹਿਲਾਂ ਉਸਨੂੰ ਇੱਥੋਂ ਛੁੱਟੀ ਦੇ ਦਿੱਤੀ ਗਈ ਸੀ। ਉਸੇ ਸਮੇਂ, ਉਸ ਦੀ ਪਤਨੀ ਨਿਰਮਲ ਕੌਰ ਅਜੇ ਵੀ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਫੋਰਟਿਸ ਹਸਪਤਾਲ ਵਿੱਚ ਦਾਖਲ ਹੈ.