ETV Bharat / city

ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਦਾ ਸ਼ਹਿਰ ਵਾਸੀਆਂ ਦਾ ਨਾਂਅ ਸੰਦੇਸ਼ - ਚੰਡੀਗੜ੍ਹ ਪ੍ਰਸ਼ਾਸਕ

ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੂੰ ਤਰੱਕੀ ਦੇ ਕੇ ਦਿੱਲੀ ਸੱਦ ਲਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਦਾ ਅਹੁਦਾ ਛੱਡਣ ਤੋਂ ਪਹਿਲਾਂ ਮਨੋਜ ਪਰੀਦਾ ਚੰਡੀਗੜ੍ਹ ਦੇ ਸ਼ਹਿਰ ਵਾਸੀਆਂ ਦੇ ਨਾਂਅ ਸੰਦੇਸ਼ ਵਿੱਚ ਇਥੇ ਵਤੀਤ ਕੀਤੇ ਹੋਏ ਸਮੇਂ ਨੂੰ ਵਧੀਆ ਦੱਸਿਆ। ਕਿਉਂਕਿ ਇਸ ਦੌਰਾਨ ਉਨ੍ਹਾਂ ਨੂੰ ਨਾਂ ਮਹਿਜ਼ ਚੰਡੀਗੜ੍ਹ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਬਲਕਿ ਉਹ ਇਹ ਵੀ ਜਾਣ ਸਕੇ ਕਿ ਵਿਸ਼ਵ ਭਰ ਵਿੱਚ ਚੰਡੀਗੜ੍ਹ , ਸਿੱਟੀ ਬਿਊਟੀਫੁੱਲ ਦੇ ਨਾਂਅ ਨਾਲ ਕਿਉਂ ਮਸ਼ਹੂਰ ਹੈ।

ਮਨੋਜ ਪਰੀਦਾ ਦਾ ਸ਼ਹਿਰ ਵਾਸੀਆਂ ਦਾ ਨਾਂਅ ਸੰਦੇਸ਼

author img

By

Published : Jun 18, 2021, 10:22 PM IST

ਚੰਡੀਗਰੜ੍ਹ: ਸੀਨੀਅਰ ਆਈ.ਏ.ਐਸ ਮਨੋਜ ਪਰੀਦਾ, ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਮਨੋਜ ਪਰੀਦਾ ਦੇ ਸਲਾਹਕਾਰ ਵਜੋਂ ਕਾਰਜਕਾਲ ਖਤਮ ਹੋਣ ਤੋਂ ਬਾਅਦ ਕੇਂਦਰ 'ਚ ਜ਼ਿੰਮੇਵਾਰੀ ਦਿੱਤੀ ਗਈ ਹੈ।

ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਦਾ ਅਹੁਦਾ ਛੱਡਣ ਤੋਂ ਪਹਿਲਾਂ ਮਨੋਜ ਪਰੀਦਾ ਚੰਡੀਗੜ੍ਹ ਦੇ ਸ਼ਹਿਰ ਵਾਸੀਆਂ ਦੇ ਨਾਂਅ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਚੰਡੀਗੜ੍ਹ ਵਿੱਚ ਵਤੀਤ ਕੀਤੇ ਹੋਏ ਸਮੇਂ ਨੂੰ ਸਭ ਤੋਂ ਵਧੀਆ ਮੰਨਦੇ ਹਨ। ਕਿਉਂਕਿ ਇਸ ਦੌਰਾਨ ਉਨ੍ਹਾਂ ਨੂੰ ਨਾਂ ਮਹਿਜ਼ ਚੰਡੀਗੜ੍ਹ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਬਲਕਿ ਉਹ ਇਹ ਵੀ ਜਾਣ ਸਕੇ ਕਿ ਵਿਸ਼ਵ ਭਰ ਵਿੱਚ ਚੰਡੀਗੜ੍ਹ , ਸਿੱਟੀ ਬਿਊਟੀਫੁੱਲ ਦੇ ਨਾਂਅ ਨਾਲ ਕਿਉਂ ਮਸ਼ਹੂਰ ਹੈ। ਖ਼ਾਸ ਤੌਰ 'ਤੇ ਕੋਰੋਨਾ ਕਾਲ 'ਚ ਚੰਡੀਗੜ੍ਹ ਦੇ ਲੋਕਾਂ ਨੇ ਜੋ ਉਦਾਰਤਾ ਵਿਖਾਈ ਉਹ ਸ਼ਲਾਘਾਯੋਗ ਹੈ।

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਜਦ ਸ਼ਹਿਰ ਨੂੰ ਲੋਕਾਂ ਦੀ ਲੋੜ ਸੀ ਤਾਂ ਉਨ੍ਹਾਂ ਦੀ ਇੱਕ ਆਵਾਜ਼ 'ਤੇ ਕਈ ਲੋਕ ਮਦਦ ਲਈ ਅੱਗੇ ਆਏ। ਇਸ ਦੌਰਾਨ ਕਈ ਸਮਾਜ ਸੇਵੀ ਸੰਸਥਾਵਾਂ ਨੇ ਮਹਿਜ਼ ਕੁੱਝ ਹੀ ਦਿਨਾਂ ਵਿੱਚ ਕਈ ਕੋਵਿਡ ਸੈਂਟਰ ਤਿਆਰ ਕਰ ਪ੍ਰਸ਼ਾਸਨ ਨੂੰ ਸੌਂਪ ਦਿੱਤੇ। ਇਥੋਂ ਦੇ ਲੋਕਾਂ ਨੇ ਗਰੀਬਾਂ ਲਈ ਵੀ ਖੁੱਲ੍ਹ ਕੇ ਮਦਦ ਕੀਤੀ ਤੇ ਲੋਕਾਂ ਨੇ ਹਰ ਗਰੀਬ ਤੱਕ ਖਾਣਾ ਪਹੁੰਚਾਇਆ। ਇਸ ਦੌਰਾਨ ਇਹ ਵੀ ਸੁਨਸ਼ਚਿਤ ਕੀਤਾ ਗਿਆ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਸੋਏ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸ਼ਹਿਰ ਵੀ ਇਥੇ ਦੇ ਲੋਕਾਂ ਵਾਂਗ ਬੇਹਦ ਖੁਬਸੂਰਤ ਹੈ। ਇਹ ਸ਼ਹਿਰ ਬੇਹਦ ਹਰਿਆ-ਭਰਿਆ ਹੈ ਤੇ ਲੋਕ ਇਸ ਦੀ ਹਰਿਆਲੀ ਨੂੰ ਸਾਂਭਣ ਲਈ ਹਮੇਸ਼ ਤਿਆਰ ਰਹਿੰਦੇ ਹਨ। ਇਥੋਂ ਦੇ ਲੋਕ ਪੜ੍ਹੇ-ਲਿਖੇ ਹਨ ਜੋ ਸ਼ਹਿਰ ਦੇ ਵਿਕਾਸ ਬਾਰੇ ਅਧਿਕਾਰੀਆਂ ਤੋਂ ਸਵਾਲ ਪੁੱਛਦੇ ਹਨ ਤੇ ਅਧਿਕਾਰੀਆਂ ਸ਼ਹਿਰ ਦੇ ਵਿਕਾਸ ਸਬੰਧੀ ਚੰਗੇ ਸੁਝਾਅ ਵੀ ਦਿੰਦੇ ਹਨ। ਇਥੇ ਦਾ ਵਪਾਰੀ ਵਰਗ ਵੀ ਪ੍ਰਸ਼ਾਸਨ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਦਾ ਹੈ ਤੇ ਪ੍ਰਸ਼ਾਸਨ ਨੂੰ ਜਦੋਂ ਵੀ ਇਸ ਵਰਗ ਦੀ ਲੋੜ ਹੁੰਦੀ ਹੈ ਤਾਂ ਲੋਕ ਖੁੱਲ੍ਹੇ ਦਿਲ ਨਾਲ ਪ੍ਰਸ਼ਾਸਨ ਦੀ ਮਦਦ ਕਰਨ ਲਈ ਅੱਗੇ ਆਉਂਦੇ ਹਨ।

ਮਨੋਜ ਪਰੀਦਾ ਨੇ ਕਿਹਾ ਕਿ ਚੰਡੀਗੜ੍ਹ ਇੱਕ ਅਜਿਹਾ ਸ਼ਹਿਰ ਹੈ ਜੋ ਸਿੱਖਿਆ ਤੇ ਸਿਹਤ ਦੇ ਮਾਮਲੇ ਵਿੱਚ ਦੇਸ਼ ਦੇ ਅੰਦਰ ਮੋਹਰੀ ਹੈ। ਇਥੇ ਪੀਜੀਆਈ, ਜੀਐਮਸੀਐਚ32, ਸੈਕਟਰ 16 ਹਸਪਤਾਲ, ਪੰਜਾਬ ਯੂਨੀਵਰਸਿਟੀ, ਪੰਜਾਬ ਇੰਜੀਨੀਅਰਿੰਗ ਕਾਲਜ ਵਰਗੇ ਦੇਸ਼ ਦੇ ਮਸ਼ਹੂਰ ਸੰਸਥਾਨ ਹਨ। ਮਨੋਜ ਨੇ ਕਿਹਾ ਕਿ ਉਨ੍ਹਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨਾਲ ਕਰਨਾ ਬੇਹਦ ਚੰਗਾ ਲੱਗਾ ਤੇ ਇਹ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ। ਇਥੇ ਉਨ੍ਹਾਂ ਨੇ ਬਿਨਾਂ ਕਿਸੇ ਰਾਜਨੀਤਕ ਦਖਲ ਦੇ ਸੁਤੰਤਰ ਤੌਰ 'ਤੇ ਕੰਮ ਕੀਤਾ ਹੈ। ਉਹ ਬੇਹਦ ਖੁਸ਼ ਹਨ, ਜਦੋਂ ਉਹ ਸ਼ਹਿਰ ਛੱਡ ਰਹੇ ਹਨ ਤਾਂ ਸ਼ਹਿਰ ਲਗਭਗ ਪੂਰੀ ਤਰ੍ਹਾਂ ਨਾਲ ਕੋਰੋਨਾ ਦੀ ਜੰਗ ਜਿੱਤ ਚੁੱਕਾ ਹੈ ਤੇ ਇਥੇ ਹਾਲਾਤ ਕਾਬੂ ਵਿੱਚ ਹਨ।

ਉਹ ਚਾਹੁੰਦੇ ਸਨ ਕਿ ਦਾਦੂ ਮਾਜਰਾ ਦੇ ਡੰਪਿੰਗ ਗਰਾਉਂਡ ਦਾ ਕੰਮ ਉਨ੍ਹਾਂ ਦੇ ਸਮੇਂ ਦੌਰਾਨ ਮੁਕੰਮਲ ਕੀਤਾ ਜਾਵੇ, ਪਰ ਕੋਰੋਨਾ ਦੇ ਕਾਰਨ, ਉਹ ਇਸ ਨੂੰ ਸਮੇਂ ਸਿਰ ਪੂਰਾ ਨਹੀਂ ਕਰਵਾ ਸਕੇ। ਉਨ੍ਹਾਂ ਨੂੰ ਉਮੀਦ ਹੈ ਕਿ ਡੰਪਿੰਗ ਗਰਾਉਂਡ ਜਲਦੀ ਹੀ ਦਾਦੂ ਮਾਜਰਾ ਤੋਂ ਹਟਾ ਦਿੱਤਾ ਜਾਵੇਗਾ ਤਾਂ ਜੋ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਸੁਧਾਰੀ ਜਾ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.