ਚੰਡੀਗੜ੍ਹ: ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਦੇ 181 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।
ਇਸ ਤਰ੍ਹਾਂ ਹੈ ਵੇਰਵਾ
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ | 181 |
ਹੁਣ ਤੱਕ ਪਾਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 13 |
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 141 |
ਮ੍ਰਿਤਕਾਂ ਦੀ ਗਿਣਤੀ | 01 |
ਇੱਕ ਦਿਨ 'ਤ ਭਰਤੀ ਹੋਏ ਮਰੀਜ਼ | 40 |
ਰਿਪੋਰਟ ਦੀ ਉਡੀਕ ਹੈ | 27 |
ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦੇ 13 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਮਾਮਲਾ 1:
ਪਹਿਲਾ ਮਾਮਲਾ ਇਟਲੀ ਦੇ ਵਸਨੀਕ ਵਿਅਕਤੀ ਦਾ ਹੈ ਜਿਸ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਂਚ ਉਪਰੰਤ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ ।
ਮਾਮਲਾ 2:
ਦੂਜਾ ਮਾਮਲਾ ਐਸ.ਬੀ.ਐਸ ਨਗਰ ਨਾਲ ਸਬੰਧਤ ਵਿਅਕਤੀ ਦਾ ਹੈ। ਇਹ 70 ਸਾਲਾ ਮਰੀਜ਼ ਪਹਿਲਾਂ ਹੀ ਡਾਇਬਟੀਜ਼ ਅਤੇ ਹਾਈਪਰਟੈਂਸ਼ਨ ਤੋਂ ਪੀੜਤ ਸੀ। ਮਰੀਜ਼ ਦੇ ਨਜ਼ਦੀਕੀ ਅਤੇ ਪਰਿਵਾਰਕ ਮੈਂਬਰ ਨਿਗਰਾਨੀ ਅਧੀਨ ਹਨ ਅਤੇ 14 ਪਰਿਵਾਰਕ ਮੈਂਬਰਾਂ ਦੇ ਨਮੂਨੇ ਲਏ ਜਾ ਰਹੇ ਹਨ। ਨਮੂਨਿਆਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ।
ਮਾਮਲਾ 3:
ਤੀਜਾ ਮਾਮਲਾ ਐਸ.ਏ.ਐਸ ਨਗਰ ਨਾਲ ਸਬੰਧ ਇੱਕ 69 ਸਾਲਾ ਔਰਤ ਦਾ ਹੈ। ਜੋ 13 ਮਾਰਚ ਨੂੰ ਯੂਕੇ ਤੋਂ ਦਿੱਲੀ ਪੁਹੰਚੀ ਸੀ। ਔਰਤ ਦੇ 21 ਨਜ਼ਦੀਕੀ ਲੋਕਾਂ ਦੇ ਨਮੂਨਿਆਂ ਲੈ ਲਏ ਗਏ ਹਨ ਤੇ ਉਨ੍ਹਾਂ ਨੂੰ ਘਰ ਵਿੱਚ ਹੀ ਹੋਮ ਕੁਅਰੰਟਾਈਨ ਰੱਖਿਆ ਗਿਆ ਹੈ।
ਮਾਮਲਾ 4:
ਐਸ.ਬੀ.ਐਸ ਨਗਰ 'ਚ ਚੌਥਾ ਮਾਮਲਾ ਸਾਹਮਣੇ ਆਇਆ ਹੈ। ਇਹ 35 ਸਾਲਾਂ ਨੌਜਵਾਨ ਬੀਤੇ ਦਿਨੀਂ ਕੋਰੋਨਾ ਵਾਇਰਸ ਨਾਲ ਮਰਨ ਵਾਲੇ 70 ਸਾਲਾਂ ਬਜੁਰਗ ਦਾ ਪੁਤਰ ਹੈ। ਕੋਰੋਨਾ ਵਾਇਰਸ ਪੀੜਤ ਮ੍ਰਿਤਕ ਦੇ ਸੰਪਰਕ 'ਚ ਆਉਣ ਕਾਰਨ ਇਸ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ।
ਮਾਮਲਾ 5:
ਐਸ.ਬੀ.ਐਸ ਨਗਰ 'ਚ ਪੰਜਵਾਂ ਮਾਮਲਾ ਸਾਹਮਣੇ ਆਇਆ ਹੈ। ਇਹ 34 ਸਾਲਾਂ ਨੌਜਵਾਨ ਹੈ। ਬੀਤੇ ਦਿਨੀਂ ਕੋਰੋਨਾ ਵਾਇਰਸ ਨਾਲ ਮਰਨ ਵਾਲੇ 70 ਸਾਲਾਂ ਬਜੁਰਗ ਦਾ ਪੁਤਰ ਹੈ। ਕੋਰੋਨਾ ਵਾਇਰਸ ਪੀੜਤ ਮ੍ਰਿਤਕ ਦੇ ਸੰਪਰਕ 'ਚ ਆਉਣ ਕਾਰਨ ਇਸ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ।
ਮਾਮਲਾ 6:
ਛੇਵਾਂ ਮਾਮਲਾ ਐਸ.ਬੀ.ਐਸ ਨਗਰ 'ਚ ਹੀ ਸਾਹਮਣੇ ਆਇਆ ਹੈ, ਜਿਥੇ ਇੱਕ 45 ਸਾਲਾਂ ਬੰਦੇ ਨੂੰ ਵੀ ਕੋਰੋਨਾ ਵਾਇਰਸ ਪਾਜਿਟਿਵ ਆਇਆ ਹੈ। ਇਹ 45 ਸਾਲਾਂ ਨੌਜਵਾਨ ਬੀਤੇ ਦਿਨੀਂ ਕੋਰੋਨਾ ਵਾਇਰਸ ਨਾਲ ਮਰਨ ਵਾਲੇ 70 ਸਾਲਾਂ ਬਜੁਰਗ ਦਾ ਪੁਤਰ ਹੈ। ਮ੍ਰਿਤਕ ਦੇ ਸੰਪਰਕ 'ਚ ਆਉਣ ਕਾਰਨ ਇਸ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ।
ਮਾਮਲਾ 7:
ਸਤਵਾਂ ਮਾਮਲਾ ਐਸ.ਬੀ.ਐਸ ਨਗਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਬਜੁਰਗ ਦੀ ਬਹੁ ਦਾ ਹੈ। ਜੋ ਕਿ ਕੋਰੋਨਾ ਵਾਇਰਸ ਪੀੜਤ ਮ੍ਰਿਤਕ ਦੇ ਸੰਪਰਕ 'ਚ ਆਉਣ ਕਾਰਨ ਇਸ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ।
ਮਾਮਲਾ 8:
17 ਸਾਲਾਂ ਕੁੜੀ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ। ਇਹ ਕੁੜੀ ਕੋਰੋਨਾ ਵਾਇਰਸ ਦੀ ਲਾਗ ਨਾਲ ਮਰੇ ਬਜੁਰਗ ਦੀ ਪੋਤੀ ਹੈ। ਕੋਰੋਨਾ ਵਾਇਰਸ ਪੀੜਤ ਮ੍ਰਿਤਕ ਦੇ ਸੰਪਰਕ 'ਚ ਆਉਣ ਕਾਰਨ ਇਸ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ।
ਮਾਮਲਾ 9:
ਨੌਵਾਂ ਮਾਮਲਾ 36 ਸਾਲਾਂ ਮਹਿਲਾ ਦਾ ਹੈ ਜੋ ਕਿ ਕੋਰੋਨਾ ਵਾਇਰਸ ਦੀ ਲਾਗ ਨਾਲ ਮਰੇ ਬਜੁਰਗ ਦੀ ਧੀ ਹੈ। ਕੋਰੋਨਾ ਵਾਇਰਸ ਪੀੜਤ ਮ੍ਰਿਤਕ ਦੇ ਸੰਪਰਕ 'ਚ ਆਉਣ ਕਾਰਨ ਇਸ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ।
ਮਾਮਲਾ 10:
ਦਸਵਾਂ ਮਾਮਲਾ 42 ਸਾਲਾਂ ਵਿਅਕਤੀ ਦਾ ਹੈ ਜੋ ਕਿ ਐੱਸਏਐੱਸ ਨਗਰ ਦਾ ਰਹਿਣ ਵਾਲਾ ਹੈ। ਉਹ 12 ਮਾਰਚ ਨੂੰ ਲੰਡਨ ਤੋਂ ਦਿੱਲੀ ਏਅਰਪੋਰਟ ਪੁੱਜਿਆ ਸੀ। ਉਸ ਦਾ ਇਲਾਜ਼ ਜੀਐਮਐਸਐਚ -16 ਹਸਪਤਾਲ ਵਿੱਚ ਚੱਲ ਰਿਹਾ ਹੈ। ਉਸ ਦੀ ਹਾਲਤ ਸਥਿਰ ਹੈ।
ਮਾਮਲਾ 11:
ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦਾ 60 ਸਾਲਾ ਵਿਅਕਤੀ ਨੂੰ ਵੀ ਕੋਰੋਨਾ ਵਾਇਰਸ ਪਾਜਿਟਿਵ ਆਇਆ ਹੈ। ਇਹ ਵਿਅਕਤੀ ਐਸਬੀਐਸ ਨਗਰ ਦੇ 70 ਸਾਲਾਂ ਬਜੂਰਗ ਜੋ ਕਿ ਕੋਰੋਨਾ ਵਾਇਰਸ ਨਾਲ ਪੀੜਤ ਸੀ ਉਸ ਦੇ ਸੰਪਰਕ ਵਿੱਚ ਆਇਆ ਸੀ। ਉਹ 'ਚ ਹਸਪਤਾਲ 'ਚ ਦਾਖ਼ਲ ਹੈ ਅਤੇ ਸਥਿਰ ਹੈ।
ਮਾਮਲਾ 12:
ਐੱਸਏਐੱਸ ਨਗਰ ਦੀ ਰਹਿਣ ਵਾਲੀ 74 ਸਾਲਾ ਔਰਤ ਨੂੰ ਵੀ ਕੋਰੋਨਾ ਵਾਇਰਸ ਹੈ। ਉਹ ਕੇਸ 3 ਦੀ ਭੈਣ ਹੈ ਅਤੇ ਉਹ ਕੇਸ 3 ਨਾਲ ਬ੍ਰਿਟੇਨ ਗਈ ਸੀ ਅਤੇ ਉਸ ਨਾਲ ਰਹੀ ਸੀ। ਉਹ 'ਚ ਹਸਪਤਾਲ 'ਚ ਦਾਖ਼ਲ ਹੈ ਅਤੇ ਸਥਿਰ ਹੈ।
ਮਾਮਲਾ 13:
28 ਸਾਲਾਂ ਮਹਿਲਾ ਜੋ ਕਿ ਐੱਸਏਐੱਸ ਨਗਰ ਦੀ ਰਹਿਣ ਵਾਲੀ ਹੈ। ਉਹ ਚੰਡੀਗੜ੍ਹ 'ਚ ਪਾਜਿਟਿਵ ਆਏ ਮਾਮਲੇ 'ਚ ਇੱਕ ਦੇ ਘਰ ਕੰਮ ਕਰਦੀ ਸੀ। ਉਹ ਉਹ 'ਚ ਹਸਪਤਾਲ 'ਚ ਦਾਖ਼ਲ ਹੈ ਅਤੇ ਸਥਿਰ ਹੈ।
ਇਨ੍ਹਾਂ ਸਾਰੇ ਮਾਮਲਿਆਂ ਦੇ ਨੇੜਲੇ ਸੰਪਰਕ ਨੂੰ ਅਲੱਗ-ਅਲੱਗ ਅਤੇ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਨ੍ਹਾਂ ਕੇਸਾਂ ਦੇ ਨੇੜਲੇ ਸੰਪਰਕ ਦੇ ਨਮੂਨੇ ਵੀ ਲਏ ਗਏ ਹਨ ਅਤੇ ਜਾਂਚ ਲਈ ਨਾਮਜ਼ਦ ਲੈਬਾਂ ਵਿੱਚ ਭੇਜਿਆ ਗਿਆ ਹੈ।
ਹਵਾਈ ਅੱਡੇ/ ਚੈਕ ਪੋਸਟ ਦਾ ਨਾਮ ਜਾਂਚ ਕੀਤੇ ਯਾਤਰੀਆਂ ਦੀ ਗਿਣਤੀ ਲੱਛਣਾ ਵਾਲੇ ਯਾਤਰੀਆਂ ਦੀ ਗਿਣਤੀ
ਲੜੀ ਨੰ: | ਹਵਾਈ ਅੱਡੇ ਨਾਂਅ/ ਚੈਕ ਪੋਸਟ | ਕਿਨ੍ਹੀਆਂ ਦੀ ਸਕ੍ਰੀਨਿੰਗ ਹੋਈ | ਕਿਨ੍ਹੀ 'ਚ ਕੋਵਿਡ -19 ਦੇ ਵੇਖੇ ਗਏ ਲੱਛਣ |
---|---|---|---|
1. | ਅੰਮ੍ਰਿਤਸਰ ਹਵਾਈ ਅੱਡਾ | 63702 | 7 |
2. | ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ | 7519 | ਕੋਈ ਨਹੀਂ |
3. | ਵਾਘਾ/ਅਟਾਰੀ ਚੈਕ ਪੋਸਟ | 7574 | 1 |
4. | ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈਕ ਪੋਸਟ | 18188 | ਕੋਈ ਨਹੀਂ |
ਜਾਂਚ ਕੀਤੇ ਯਾਤਰੀਆਂ ਦੀ ਕੁਲ ਗਿਣਤੀ | 96983 | 8 |
ਸਿਹਤ ਵਿਭਾਗ, ਪੰਜਾਬ ਵਲੋਂ ਚੁੱਕੇ ਕਦਮ
• ਅੰਮ੍ਰਿਤਸਰ ਅਤੇ ਐੱਸਏਐੱਸ ਨਗਰ ਵਿੱਚ ਇਕੱਲਵਾਸ(ਕੁਅਰੰਟਾਈਨ) ਸਹੂਲਤਾਂ ਉਪਲਬਧ
- 48 ਯਾਤਰੀਆਂ ਅੰਮ੍ਰਿਤਸਰ ਵਿਖੇ ਸਰਕਾਰੀ ਕੁਅਰੰਟਾਈਨ ਸਹੂਲਤ ਅਧੀਨ
- 43 ਯਾਤਰੀ ਪਾਕਿਸਤਾਨ ਨਾਲ ਸਬੰਧਤ
- ਇਰਾਨ ਤੋਂ 4 ਯਾਤਰੀ 20 ਮਾਰਚ ਨੂੰ ਤੜਕਸਾਰ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ ਸਨ
• ਰੋਕਥਾਮ ਤੇ ਪ੍ਰਬੰਧਨ ਲਈ ਸਾਰੇ ਜ਼ਿਲ੍ਹਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ।
• ਅੰਤਰਰਾਸ਼ਟਰੀ ਹਵਾਈ ਅੱਡਿਆਂ(ਅੰਮ੍ਰਿਤਸਰ, ਮੋਹਾਲੀ) ਅਤੇ ਸਰਹੱਦੀ ਚੈਕ ਪੋਸਟਾਂ (ਵਾਘਾ,ਅਟਾਰੀ, ਡੇਰਾ ਬਾਬਾ ਨਾਨਕ, ਗੁਰਦਾਸਪੁਰ) 'ਤੇ ਸਕ੍ਰੀਨਿੰਗ ਸ਼ੁਰੂ।
• 2856 ਬੈਡਾਂ ਤੇ 210 ਆਈਸੋਲੇਸ਼ਨ ਵਾਰਡਾਂ ਦੀ ਵਿਵਸਥਾ
• ਸੂਬੇ ਵਿੱਚ ਕੁੱਲ 16890 ਬੈਡਾਂ ਦੇ ਨਾਲ 96 ਕੁਅਰੰਟਾਈਨ ਦੀ ਵਿਵਸਥਾ
• ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਕੰਟਰੋਲ ਰੂਮ ਸਰਗਰਮ
• ਕੇਂਦਰ ਹੈਲਪਲਾਈਨ ਨੰਬਰ 104 ਜਾਰੀ। ਲੋਕਾਂ ਦੀ ਸਹੂਲਤ ਲਈ ਇਸ ਹੈਲਪਲਾਈਨ ਨੰਬਰ ਦੀ ਸੀਟਾਂ ਵਧਾ ਕੇ 15 ਕੀਤੀਆਂ।
• ਸਾਰੀਆਂ ਥਾਵਾਂ 'ਤੇ ਲੋੜੀਂਦੇ ਲਾਜਿਸਟਿਕ ਉਪਲਬਧ