ETV Bharat / city

ਪੀ.ਜੀ.ਆਈ 'ਚ ਹੀ ਬਣਾਇਆ ਜਾਂਦਾ ਹੈ ਮਰੀਜ਼ਾਂ ਲਈ ਭੋਜਨ

author img

By

Published : Apr 7, 2021, 1:31 PM IST

Updated : Apr 7, 2021, 2:35 PM IST

ਸਰਕਾਰੀ ਹਸਪਤਾਲਾਂ 'ਚ ਦਾਖ਼ਲ ਮਰੀਜ਼ਾਂ ਨੂੰ ਹਸਪਤਾਲ ਪ੍ਰਸ਼ਾਸਨ ਭੋਜਨ ਦਿੰਦਾ ਹੈ। ਇਹ ਭੋਜਨ ਹਸਪਤਾਲ 'ਚ ਹੀ ਤਿਆਰ ਕੀਤਾ ਜਾਂਦਾ ਹੈ ਅਤੇ ਹਰ ਮਰੀਜ਼ ਦੀ ਡਾਈਟ 'ਚ ਮਾਈਕਰੋ ਤੇ ਮੈਕਰੋ ਪੌਸ਼ਟਿਕ ਤੱਤ ਸ਼ਾਮਲ ਕੀਤੇ ਜਾਂਦੇ ਹਨ। ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਪੀ.ਜੀ.ਆਈ ਦੀ ਤਾਂ ਇੱਥੇ ਤਕਰੀਬਨ 2500 ਬੈੱਡ ਹਨ, ਜਿਨ੍ਹਾਂ ਦਾ ਭੋਜਨ ਪੀ.ਜੀ.ਆਈ ਪ੍ਰਸ਼ਾਸਨ ਵਲੋਂ ਤਿਆਰ ਕੀਤਾ ਜਾਂਦਾ ਹੈ।

ਪੀ.ਜੀ.ਆਈ 'ਚ ਹੀ ਬਣਦਾ ਹੈ ਮਰੀਜ਼ਾਂ ਲਈ ਭੋਜਨ
ਪੀ.ਜੀ.ਆਈ 'ਚ ਹੀ ਬਣਦਾ ਹੈ ਮਰੀਜ਼ਾਂ ਲਈ ਭੋਜਨ

ਚੰਡੀਗੜ੍ਹ: ਸਰਕਾਰੀ ਹਸਪਤਾਲਾਂ 'ਚ ਦਾਖ਼ਲ ਮਰੀਜ਼ਾਂ ਨੂੰ ਹਸਪਤਾਲ ਪ੍ਰਸ਼ਾਸਨ ਭੋਜਨ ਦਿੰਦਾ ਹੈ। ਇਹ ਭੋਜਨ ਹਸਪਤਾਲ 'ਚ ਹੀ ਤਿਆਰ ਕੀਤਾ ਜਾਂਦਾ ਹੈ ਅਤੇ ਹਰ ਮਰੀਜ਼ ਦੀ ਡਾਈਟ 'ਚ ਮਾਈਕਰੋ ਤੇ ਮੈਕਰੋ ਪੌਸ਼ਟਿਕ ਤੱਤ ਸ਼ਾਮਲ ਕੀਤੇ ਜਾਂਦੇ ਹਨ। ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਪੀ.ਜੀ.ਆਈ ਦੀ ਤਾਂ ਇੱਥੇ ਤਕਰੀਬਨ 2500 ਬੈੱਡ ਹਨ, ਜਿਨ੍ਹਾਂ ਦਾ ਭੋਜਨ ਪੀ.ਜੀ.ਆਈ ਪ੍ਰਸ਼ਾਸਨ ਵਲੋਂ ਤਿਆਰ ਕੀਤਾ ਜਾਂਦਾ ਹੈ।

ਪੌਸ਼ਟਿਕ ਤੱਤ ਭੋਜਨ 'ਚ ਕੀਤੇ ਜਾਂਦੇ ਹਨ ਸ਼ਾਮਲ

ਪੀ.ਜੀ.ਆਈ 'ਚ ਹੀ ਬਣਾਇਆ ਜਾਂਦਾ ਹੈ ਮਰੀਜ਼ਾਂ ਲਈ ਭੋਜਨ

ਚੰਡੀਗੜ੍ਹ ਪੀਜੀਆਈ ਦੀ ਸੀਨੀਅਰ ਡਾਇਟੀਸ਼ਨ ਸੁਨੀਤਾ ਮਲਹੋਤਰਾ ਨੇ ਦੱਸਿਆ ਕਿ ਮਰੀਜ਼ ਦੇ ਭੋਜਨ 'ਚ ਪੌਸ਼ਟਿਕ ਤੱਤ ਬਹੁਤ ਜ਼ਰੂਰੀ ਹਨ, ਜਿਸ 'ਚ ਫੈਟ, ਪ੍ਰੋਟੀਨ, ਕਾਰਬੋਹਾਈਡਰੇਟਸ,ਪੋਟਾਸ਼ੀਅਮ, ਜ਼ਿੰਕ ਸਾਰਾ ਕੁਝ ਸ਼ਾਮਿਲ ਕੀਤਾ ਜਾਂਦਾ ਹੈ।ਕਿਸ ਨੂੰ ਕਿੰਨੀ ਮਾਤਰਾ 'ਚ ਇਹ ਦੇਣਾ ਹੈ, ਇਸ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਹਰ ਮਰੀਜ਼ ਨੂੰ ਫੂਡ ਡਾਈਟ ਸ਼ਡਿਊਲ ਮੁਤਾਬਿਕ ਭੋਜਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਡਾਇਬੀਟਿਕ ਹੁੰਦੇ ਹਨ, ਉਨ੍ਹਾਂ ਨੂੰ ਫਾਈਬਰ ਦੀ ਜ਼ਰੂਰਤ ਹੁੰਦੀ ਹੈ।

ਮਰੀਜ਼ਾਂ ਤੋਂ ਭੋਜਨ ਦਾ ਲਿਆ ਜਾਂਦਾ ਹੈ ਫੀਡ ਬੈਕ

ਉਨ੍ਹਾਂ ਦੱਸਿਆ ਕਿ ਹਰ ਵਾਰਡ ਦੀ ਸਿਸਟਰ ਇੰਚਾਰਜ ਵਲੋਂ ਮਰੀਜ਼ ਦਾ ਡਾਈਟ ਚਾਰਟ ਬਣਾ ਕੇ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਸਿਸਟੈਂਟ ਡਾਈਟੀਸ਼ੀਅਨ ਅਤੇ ਹੋਰ ਜੂਨੀਅਰ ਸਟਾਫ ਭੋਜਨ ਦੀ ਟਰਾਲੀ ਦੇ ਨਾਲ ਜਾ ਕੇ ਮਰੀਜ਼ਾਂ ਤੋਂ ਖਾਣੇ ਦਾ ਫੀਡਬੈਕ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ੀਡਬੈਕ ਦਾ ਰਿਕਾਰਡ ਵੀ ਰੱਖਿਆ ਜਾਂਦਾ ਹੈ ਅਤੇ ਜੇਕਰ ਬਦਲਾਅ ਦੀ ਜ਼ਰੂਰਤ ਹੁੰਦੀ ਹੈ ਤਾਂ ਡਾਈਟ 'ਚ ਬਦਲਾਅ ਵੀ ਕੀਤਾ ਜਾਂਦਾ ਹੈ ।

ਇਸਦੇ ਨਾਲ ਹੀ ਪੀਜੀਆਈ ਦੇ ਡਿਪਾਰਟਮੈਂਟ ਆਫ਼ ਇੰਡੋਕਰਨਾਲੋਜੀ ਦੇ ਪ੍ਰੋਫੈਸਰ ਡਾ ਸੰਜੇ ਸਿੰਘ ਨੇ ਦੱਸਿਆ ਕਿ ਡਾਇਟਿਕ ਡਿਪਾਰਟਮੈਂਟ ਦੀ ਨਿਗਰਾਨੀ 'ਚ ਭੋਜਨ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਵੀ ਸਟਾਫ ਭੋਜਨ ਬਣਾਉਂਦਾ ਹੈ, ਉਸ ਵਲੋਂ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ:ਪੰਜਾਬ 'ਚ ਪੈਟਰੋਲ ਤੇ ਡੀਜ਼ਲ 'ਚ ਸਰਕਾਰ ਨੇ ਲਿਆਂਦਾ 'ਉਛਾਲ'

Last Updated : Apr 7, 2021, 2:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.