ਬਠਿੰਡਾ: ਸਾਬਕਾ ਵਿੱਤ ਮੰਤਰੀ ਅਤੇ ਬਠਿੰਡਾ ਤੋਂ ਵਿਧਾਇਕ ਰਹੇ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵੱਲੋਂ (Manpreet Badal's relative Jajit Johal) ਦੇਰ ਰਾਤ ਕੀਤੇ ਗਏ ਟਵੀਟ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਨਵੀਂ ਚਰਚਾ ਛੇੜ ਦਿੱਤੀ ਹੈ।
ਇਸ ਟਵੀਟ ਵਿਚ ਜੈਜੀਤ ਸਿੰਘ ਜੌਹਲ ਨੇ ਲਿਖਿਆ ਹੈ ‘ਮੈਂ ਚੋਣਾਂ ਵੇਲੇ ਵੀ ਚੁੱਪੀ ਧਾਰੀ ਹੋਈ ਸੀ ਕਿ ਵੜਿੰਗ ਨੂੰ ਉਸ ਵੇਲੇ ਦੇ ਵਿਧਾਇਕ ਅਤੇ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਜੀ ਦੇ ਖਿਲਾਫ ਬੋਲਣ ਦਾ ਮੁੱਦਾ ਕਿਉਂ ਬਣਾਇਆ ਜਾਵੇ। ਉਨ੍ਹਾਂ ਨੇ ਸਟੇਜਾਂ 'ਤੇ ਖੁੱਲ੍ਹ ਕੇ ਲੋਕਾਂ ਨੂੰ ਬਠਿੰਡਾ ਸ਼ਹਿਰੀ 'ਚ ਕਾਂਗਰਸ ਖਿਲਾਫ ਵੋਟ ਪਾਉਣ ਦੀ ਅਪੀਲ ਕੀਤੀ। ਆਸ਼ੂ ਦਾ ਆਡੀਓ ਵਾਇਰਲ ਹੋਇਆ ਸੀ, ਜਿਸ 'ਚ ਉਸ ਨੇ ਮਨਪ੍ਰੀਤ ਖਿਲਾਫ ਵੋਟ ਪਾਉਣ ਦੀ ਗੱਲ ਕਹੀ ਸੀ।
ਇਹ ਵੀ ਪੜੋ: ਕਰਨਾਟਕ ਦੇ ਨਾਟਕ ਤੋਂ ਬਾਅਦ ਪੰਜਾਬ 'ਚ ਮੁਸਲਿਮ ਕੁੜੀਆਂ ਲਈ ਵੱਡੀ ਖ਼ਬਰ
ਇੱਕ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਦੂਜੇ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਉਦੈਪੁਰ ਵਿੱਚ ਚਿੰਤਨ ਇਹ ਹੋਣਾ ਚਾਹੀਦਾ ਸੀ ਕਿ ਜੇਕਰ ਕੋਈ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਵਿਰੁੱਧ ਬੋਲਦਾ ਹੈ ਤਾਂ ਉਸ ਨੂੰ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਜਾਖੜ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਜਾਂਦਾ ਹੈ ???
ਜੇਕਰ ਅਜਿਹਾ ਹੈ ਤਾਂ ਵਰਕਰਾਂ ਦੇ ਤੌਰ 'ਤੇ ਹਰ ਕਿਸੇ ਨੂੰ ਕਿਸੇ ਦੇ ਖਿਲਾਫ ਬੋਲਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਹੋ ਸਕਦਾ ਹੈ ਕਿ ਮੈਨੂੰ ਪਾਰਟੀ ਦਾ ਅਹੁਦਾ ਵੀ ਮਿਲ ਜਾਵੇ !!!!! ਉਨ੍ਹਾਂ ਨੂੰ ਆਪਣੀ ਹੀ ਪਾਰਟੀ ਦੇ ਉਮੀਦਵਾਰ ਅਤੇ ਵਿਤ ਮੰਤਰੀ ਵਿਰੁੱਧ ਬੋਲਣ ਦੀ ਇਜਾਜ਼ਤ ਕਿਉਂ ਦਿੱਤੀ ਗਈ ????
ਕੋਈ ਪਾਰਟੀ ਅਨੁਸ਼ਾਸਨ ਦੀ ਆਸ ਕਿਵੇਂ ਰੱਖ ਸਕਦੀ ਹੈ ਅਤੇ ਮੇਰੇ ਵਰਗੇ ਵਰਕਰ ਤੋਂ ਇਹਨਾਂ ਦੋਨਾਂ ਦਾ ਸਤਿਕਾਰ ਕਰਨ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ !!!! ਜੈਜੀਤ ਸਿੰਘ ਜੌਹਲ ਵੱਲੋਂ ਇਹ ਟਵੀਟ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਸੁਨੀਲ ਜਾਖੜ ਨੂੰ ਟੈਗ ਕੀਤਾ ਗਿਆ ਹੈ।
ਇਸ ਟਵੀਟ ਨੇ ਸਾਫ ਤੌਰ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕਾਂਗਰਸ ਵਿੱਚ ਆਪਸੀ ਖ਼ਾਨਾਜੰਗੀ ਹਾਲੇ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਤੇ ਲਗਾਤਾਰ ਕਾਂਗਰਸੀ ਆਗੂ ਦੀ ਆਪਣੀ ਪਾਰਟੀ ਖ਼ਿਲਾਫ਼ ਨਾਰਾਜ਼ਗੀ ਬਾਹਰ ਆ ਰਹੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਨਾਰਾਜ਼ਗੀ ਕਾਰਨ ਹੀ ਪਾਰਟੀ ਛੱਡ ਗਏ ਹਨ।
ਇਹ ਵੀ ਪੜੋ: ਐਂਟੀ ਪਾਵਰ ਥੈਪਟ ਪੁਲਿਸ ਤੋਂ ਸੁਣੋ ਕਿਵੇਂ ਬਿਜਲੀ ਚੋਰੀ ਕਰ PSPCL ਨੂੰ ਲਗਾਈ ਜਾ ਰਹੀ ਲੱਖਾਂ ਦੀ ਕੁੰਡੀ ?