ETV Bharat / city

ਤਿਵਾੜੀ ਨੇ ਘੇਰਿਆ ਕਾਂਗਰਸ ਹਾਈਕਮਾਂਡ, ਲੀਡਰਸ਼ਿੱਪ ਬਦਲਾਅ ਤੇ ਟਿਕਟਾਂ ਦੀ ਵੰਡ ’ਤੇ ਚੁੱਕੇ ਸੁਆਲ

ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਸ਼ਿਕਸ਼ਤ(big defeat to congress in punjab) ਮਿਲਣ ਤੋਂ ਬਾਅਦ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ’ਤੇ ਪਹਿਲੀ ਵਾਰ ਸਿੱਧੇ ਤੌਰ ’ਤੇ ਸੁਆਲ ਖੜ੍ਹੇ ਕੀਤੇ ਹਨ ਤੇ ਹਾਈਕਮਾਂਡ ਤੋਂ ਇਥੋਂ ਤੱਕ ਪੁੱਛ ਲਿਆ ਕਿ ਸਿਰਫ ਪੰਜ ਸਾਲ ਪਹਿਲਾਂ ਬਾਹਰੋਂ ਆਏ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਸਹੀ ਸੀ।

ਲੀਡਰਸ਼ਿੱਪ ਬਦਲਾਅ ਤੇ ਟਿਕਟਾਂ ਦੀ ਵੰਡ ’ਤੇ ਚੁੱਕੇ ਸੁਆਲ

author img

By

Published : Mar 28, 2022, 6:10 PM IST

ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਵਿੱਚ ਚੋਣਾਂ ਉਪਰੰਤ ਕਾਂਗਰਸੀ ਆਗੂ ਮੁੜ ਸਰਗਰਮ (congressmen again become active)ਹੁੰਦੇ ਦਿਖਾਈ ਦੇ ਰਹੇ ਹਨ। ਬੀਤੇ ਦਿਨ ਜਿੱਥੇ ਸਾਬਕਾ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ (ex president navjot sidhu) ਨੇ ਕਪੂਰਥਲਾ ਵਿਖੇ ਕੁਝ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਦੀ ਇੱਕ ਮੀਟਿੰਗ ਕੀਤੀ, ਉਥੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ (mp manish tiwari)ਨੇ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪਾਰਟੀ ਦੀ ਸੂਬਾਈ ਲੀਡਰਸ਼ਿੱਪ ਵਿੱਚ ਫੇਰਬਦਲ ਅਤੇ ਟਿਕਟਾਂ ਦੀ ਵੰਡ (raise question on leadership changing and ticket allocation)ਨੂੰ ਲੈ ਕੇ ਹਾਈਕਮਾਂਡ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ (manish tiwari takes on high command)ਹੈ।

ਕੈਪਟਨ ਦੇ ਹੱਕ ਵਿੱਚ ਆਏ ਤਿਵਾੜੀ:ਇਸ ਵਾਰ ਮਨੀਸ਼ ਤਿਵਾੜੀ ਸਿੱਧੇ ਤੌਰ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ex chief minister captain amrinder singh) ਦੇ ਹੱਕ ਵਿੱਚ ਨਿਤਰਦੇ ਨਜ਼ਰ ਆਏ ਹਨ। ਇੱਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਮਨੀਸ਼ ਤਿਵਾੜੀ ਨੇ ਕਾਂਗਰਸ ਹਾਈਕਮਾਂਡ ਮੂਹਰੇ ਸੁਆਲ ਖੜ੍ਹਾ ਕੀਤਾ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦਾ ਫੈਸਲਾ ਸਹੀ ਸੀ। ਕੈਪਟਨ ਦੀ ਹਮਾਇਤ ਵਿੱਚ ਖੜ੍ਹੇ ਨਜ਼ਰ ਆਏ ਤਿਵਾੜੀ ਨੇ ਇਹ ਸੁਆਲ ਵੀ ਖੜ੍ਹਾ ਕੀਤਾ ਹੈ ਕਿ ਕੀ ਸਿਰਫ ਪੰਜ ਸਾਲ ਪਹਿਲਾਂ ਕਾਂਗਰਸ ਪਾਰਟੀ ਜੁਆਇ ਕਰਨ ਵਾਲੇ ਨਵਜੋਤ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦੀ ਕਮਾਨ ਸੌਂਪਣਾ ਸਹੀ ਸੀ।

ਤਿਵਾੜੀ ਦੇ ਹਾਈਕਮਾਂਡ ਨੂੰ ਸੁਆਲ:ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਛੇ ਨੁਕਤੇ ਸਾਂਝੇ ਕਰਦਿਆਂ ਹਾਈਕਮਾਂਡ ਨੂੰ ਤਾਕੀਦ ਕੀਤੀ ਹੈ ਕਿ ਕੁਝ ਗੱਲਾਂ ’ਤੇ ਗੌਰ ਕਰਨ ਦੀ ਲੋੜ ਹੈ। ਸੂਬੇ ਵਿੱਚ ਲੀਡਰਸ਼ਿੱਪ ਬਦਲਣ ਤੋਂ ਲੈ ਕੇ ਟਿਕਟਾਂ ਦੀ ਵੰਡ ਤੱਕ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾਂ ਖੜਗੇ ਕਮੇਟੀ ਬਣਾਉਣ ’ਤੇ ਵੀ ਹਾਈਕਮਾਂਡ ਘੇਰਿਆ। ਤਿਵਾੜੀ ਦੇ ਕਹਿਣ ਦਾ ਮਤਲਬ ਸੀ ਕਿ ਪੰਜਾਬ ਵਿੱਚ ਕਾਂਗਰਸ ਦੇ ਕਲੇਸ਼ ਦੀ ਜੜ੍ਹ ਇਹ ਕਮੇਟੀ ਸੀ, ਕਿਉਂਕਿ ਇਥੋਂ ਹੀ ਬਗਾਵਤ ਸ਼ੁਰੂ ਹੋਈ।

ਕਾਂਗਰਸ ਦਾ ਹੋਇਆ ਵੱਡਾ ਨੁਕਸਾਨ:ਮਨੀਸ਼ ਤਿਵਾੜੀ ਨੇ ਕਿਹਾ ਕਿ ਹਰੀਸ਼ ਰਾਵਤ ਨੇ ਪੰਜਾਬ 'ਚ ਕਾਂਗਰਸ ਦਾ ਬਹੁਤ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਲਈ ਕੌਣ ਜਿੰਮੇਵਾਰ ਹੈ ਤੇ ਨਾਲ ਹੀ ਉਨ੍ਹਾਂ ਹਰੀਸ਼ ਚੌਧਰੀ ਦੀ ਭੂਮਿਕਾ ’ਤੇ ਵੀ ਸੁਆਲ ਚੁੱਕੇ। ਉਨ੍ਹਾਂ ਕਿਹਾ ਕਿ ਟਿਕਟਾਂ ਦੀ ਵੰਡ ਵੀ ਗਲਤ ਹੋਈ ਹੈ। ਇਸ ਤੋਂ ਇਲਾਵਾ ਹਿੰਦੂ-ਸਿੱਖ ਮੁੱਦੇ ’ਤੇ ਵੀ ਉਨ੍ਹਾਂ ਸੁਆਲ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਉਪਰੰਤ ਮੁੱਖ ਮੰਤਰੀ ਬਾਰੇ ਲਈ ਰਾਏ ਵਿੱਚ ਜਿਆਦਾ ਵੋਟਾਂ ਹੋਣ ਦੇ ਬਾਵਜੂਦ ਮੁੱਖ ਮੰਤਰੀ ਨਹੀਂ ਬਣਾਇਆ ਗਿਆ।

ਜਾਖੜ ਨੇ ਵੀ ਪਾਇਆ ਸੀ ਰੌਲਾ:ਸੰਸਦ ਮੈਂਬਰ ਨੇ ਕਿਹਾ ਕਿ ਇਸ ’ਤੇ ਜਾਖੜ ਨੇ ਇਹ ਬਿਆਨ ਦਿੱਤਾ ਕਿ ਉਨ੍ਹਾਂ ਨੂੰ ਹਿੰਦੂ ਹੋਣ ਕਾਰਨ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾਉਣ ਉਪਰੰਤ ਸਭ ਤੋਂ ਪਹਿਲਾਂ ਰਾਜਸਭਾ ਮੈਂਬਰ ਅੰਬਿਕਾ ਸੋਨੀ ਫੇਰ ਸੁਨੀਲ ਜਾਖੜ ਤੇ ਉਸ ਉਪਰੰਤ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਚੱਲਿਆ ਸੀ ਤੇ ਰੰਧਾਵਾ ਗਵਰਨਰ ਹਾਊਸ ਵੱਲ ਸਹੁੰ ਦਾ ਸਮਾਂ ਲੈਣ ਲਈ ਜਾ ਰਹੇ ਸੀ ਪਰ ਉਸੇ ਮੌਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ।

ਖੜਗੇ ਕਮੇਟੀ ਤੋਂ ਸ਼ੁਰੂ ਹੋਈ ਬਗਾਵਤ:ਜਿਕਰਯੋਗ ਹੈ ਕਿ ਖੜਗੇ ਕਮੇਟੀ ਨਾਲ ਸ਼ੁਰੂ ਹੋਈ ਬਗਾਵਤ ਹਾਰ ਤੱਕ ਪਹੁੰਚ ਗਈ। ਦਰਅਸਲ ਪੰਜਾਬ ਕਾਂਗਰਸ ਵਿੱਚ ਕੈਪਟਨ ਖਿਲਾਫ ਬਗਾਵਤ ਖੜਗੇ ਕਮੇਟੀ ਤੋਂ ਸ਼ੁਰੂ ਹੋਈ ਸੀ। ਕਾਂਗਰਸ ਨੇ ਵਿਧਾਇਕਾਂ ਦੀ ਗੱਲ ਸੁਣਨ ਲਈ ਖੜਗੇ ਦੀ ਇਹ ਕਮੇਟੀ ਬਣਾਈ ਸੀ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਬਗਾਵਤ ਨੂੰ ਹਵਾ ਦਿੱਤੀ। ਰਾਵਤ ਨੇ ਸਿੱਧੂ ਨੂੰ ਘਰ ਬੈਠੇ ਹੀ ਬਣਾਇਆ ਮੁਖੀ। ਜਿਸ ਤੋਂ ਬਾਅਦ ਬਗਾਵਤ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾ ਦਿੱਤਾ ਗਿਆ।

ਪਤਲੀ ਹੋ ਗਈ ਕਾਂਗਰਸ ਦੀ ਹਾਲਤ:ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚਾਰ ਸਾਲ ਸਰਕਾਰ ਚੱਲਣ ਦੇ ਤੁਰੰਤ ਬਾਅਦ ਤੋਂ ਕਾਂਗਰਸ ਨੇ ਚੋਣਾਂ ਦੀ ਤਿਆਰੀ ਖਿੱਚ ਲਈ ਸੀ ਤੇ ਸੁਨੀਲ ਜਾਖੜ ਨੇ ਹੀ ਸਾਰਿਆਂ ਤੋਂ ਪਹਿਲਾਂ ਬਿਆਨ ਦੇ ਦਿੱਤਾ ਸੀ ਕਿ ਅਗਲੀਆਂ ਚੋਣਾਂ ਕੈਪਟਨ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਇੱਕ ਸਾਲ ਵਿੱਚ ਹਾਲਾਤ ਅਜਿਹੇ ਬਣੇ ਕਿ ਕਾਂਗਰਸ ਦੇ ਵਿੱਚੋਂ ਹੀ ਬਗਾਵਤ ਹੋਈ ਤੇ 20 ਮਾਰਚ ਨੂੰ ਜਦੋਂ ਚੋਣ ਨਤੀਜਾ ਆਇਆ ਤਾਂ ਹਾਲਾਤ ਉਲਟ ਸੀ।

2017 ਵਿੱਚ 77 ਸੀਟਾਂ ਹਾਸਲ ਕਰਨ ਵਾਲੀ ਕਾਂਗਰਸ ਦੇ ਪੱਲੇ ਸਿਰਫ 18 ਸੀਟਾਂ ਰਹਿ ਗਈਆਂ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਸਮੇਤ ਕਈ ਮੰਤਰੀ ਚੋਣਾਂ ਹਾਰ ਗਏ। ਮੁੱਖ ਮੰਤਰੀ ਚਰਨਜੀਤ ਚੰਨੀ ਖੁਦ ਭਦੌੜ ਅਤੇ ਚਮਕੌਰ ਸਾਹਿਬ ਤੋਂ ਚੋਣ ਹਾਰ ਗਏ ਹਨ। ਇਸ ਹਾਰ ਤੋਂ ਬਾਅਦ ਹੁਣ ਕਾਂਗਰਸ ਅੰਦਰ ਜ਼ਿੰਮੇਵਾਰੀ ਲੈਣ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ। ਹੁਣ ਹਾਰ ਦੀ ਜਿੰਮੇਵਾਰੀ ਲੈਣ ਲਈ ਕੋਈ ਤਿਆਰ ਨਹੀਂ।

ਇਹ ਵੀ ਪੜ੍ਹੋ:1 ਅ੍ਰਪੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖ਼ਰੀਦ ’ਤੇ ਬਲੀਏਵਾਲ ਨੇ ਸੀਐੱਮ ਮਾਨ ਤੋਂ ਪੁੱਛੇ ਸਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.