ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਸਾਬਕਾ ਸੀਐੱਮ ਨੇ ਕਾਂਗਰਸ ਪਾਰਟੀ ਦੇ ਮੈਨੀਫੇਸਟੋ ਨੂੰ ਦਿਖਾਇਆ। ਨਾਲ ਹੀ ਉਨ੍ਹਾਂ ਨੇ ਸਰਕਾਰ ਦੀ ਉਪਲਬਧੀਆਂ ਦੇ ਦਸਤਾਵੇਜ ਵੀ ਦਿਖਾਏ। ਉਨ੍ਹਾਂ ਨੇ ਕਿਹਾ ਕਿ 82 ਫੀਸਦ ਮੈਨੀਫੇਸਟੋ ਦਾ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਜੋ ਕੰਮ ਸ਼ੁਰੂ ਕੀਤੇ ਗਏ ਹਨ ਉਹ ਜਾਰੀ ਰਹਿਣਗੇ।
18 ਨੁਕਤੇ ਪ੍ਰੋਗਰਾਮ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜੋ ਵੀ ਗੱਲਾਂ ਹੋ ਰਹੀਆਂ ਹਨ ਕਿ ਇਹ ਸਭ ਪਾਰਟੀ ਦੇ ਮੈਨੀਫੈਸਟੋ ਦਾ ਹਿੱਸਾ ਹੈ। ਮੈਨੀਫੈਸਟੋ ਦੇ ਆਧਾਰ ’ਤੇ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਿੰਕ ਰੋਡ, ਪੇਡੂ ਗ੍ਰਾਂਟ ਸਮਾਰਟ ਸਕੂਲ, ਸਰਵ ਸਿੱਖਿਆ ਅਭਿਆਨ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੰਮ ਕੀਤਾ ਗਿਆ ਹੈ।
ਨਵੀਂ ਪਾਰਟੀ ਬਣਾਉਣ ਦਾ ਕੀਤਾ ਐਲਾਨ
-
'Yes, I will be forming a new party. The name will be announced once @ECISVEEP clears it, along with the symbol. My lawyers are working on it': @capt_amarinder at his first pc after quitting as Chief Minister of Punjab. pic.twitter.com/Xf7GLGu5zl
— Raveen Thukral (@RT_Media_Capt) October 27, 2021 " class="align-text-top noRightClick twitterSection" data="
">'Yes, I will be forming a new party. The name will be announced once @ECISVEEP clears it, along with the symbol. My lawyers are working on it': @capt_amarinder at his first pc after quitting as Chief Minister of Punjab. pic.twitter.com/Xf7GLGu5zl
— Raveen Thukral (@RT_Media_Capt) October 27, 2021'Yes, I will be forming a new party. The name will be announced once @ECISVEEP clears it, along with the symbol. My lawyers are working on it': @capt_amarinder at his first pc after quitting as Chief Minister of Punjab. pic.twitter.com/Xf7GLGu5zl
— Raveen Thukral (@RT_Media_Capt) October 27, 2021
ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਉਹ ਆਪਣੀ ਨਵੀਂ ਪਾਰਟੀ ਦਾ ਚੋਣ ਨਿਸ਼ਾਨ ਦੇ ਨਾਲ-ਨਾਲ ਨਾਂ ਦਾ ਐਲਾਨ ਕਰ ਦੇਣਗੇ। ਮੇਰੇ ਵਕੀਲ ਇਸ ’ਤੇ ਕੰਮ ਕਰ ਰਹੇ ਹਨ।
ਕਾਂਗਰਸ ਦੇ ਕਈ ਲੀਡਰ ਉਨ੍ਹਾਂ ਦੇ ਸੰਪਰਕ ’ਚ- ਕੈਪਟਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਵੇਂ ਹੀ ਚੋਣ ਕਮਿਸ਼ਨ ਵੱਲੋਂ ਨਾਂ ਅਤੇ ਚੋਣ ਨਿਸ਼ਾਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ, ਉਹ ਆਪਣੀ ਨਵੀਂ ਪਾਰਟੀ ਦੀ ਸ਼ੁਰੂਆਤ ਕਰਨਗੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਦੇ ਕਈ ਲੋਕ ਉਨ੍ਹਾਂ ਦੇ ਸੰਪਰਕ 'ਚ ਹਨ ਅਤੇ ਸਮਾਂ ਆਉਣ ’ਤੇ ਉਹ ਖੁਲ੍ਹੇਆਮ ਸਾਹਮਣੇ ਆ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਮੌਕੇ ਦੀ ਉਡੀਕ ਕਰ ਰਹੇ ਹਾਂ। ਪਰ ਮੈ ਉਨ੍ਹਾਂ ਦਾ ਨਾਂ ਨਹੀਂ ਲਵਾਂਗਾ। ਪਹਿਲਾਂ ਹੀ ਮੇਰੇ ਸਮਰਥਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
'ਕਿਸੇ ਪਾਰਟੀ ਨਾਲ ਨਹੀਂ ਹੋਵੇਗਾ ਗਠਜੋੜ'
ਨਵੀਂ ਪਾਰਟੀ ਬਣਾਉਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਭਾਜਪਾ ਦੇ ਨਾਲ ਗਠਬੰਧਨ ਕਰਨ ਦੀ ਗੱਲ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜੋ ਚਾਹੁੰਦੇ ਹਨ ਉਹ ਸੀਟਾਂ ਦੀ ਵੰਡ ਦਾ ਸੀ। ਨਾਲ ਹੀ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਬੰਧਨ ਕਰਨ ਦਾ ਕੋਈ ਇਰਾਦਾ ਨਹੀਂ ਹੈ ਬਲਕਿ ਸਿਰਫ ਟੁੱਟੇ ਹੋਏ ਅਕਾਲੀ ਸਮੂਹ ਦੇ ਨਾਲ ਸੀ। ਢੀਂਡਸਾ ਦੇ ਨਾਲ ਗੱਠਜੋੜ ਕਰਨ ਦੇ ਬਾਰੇ ’ਚ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਢੀਂਡਸਾ ਨੂੰ ਅਸਲੀ ਲੜਾਈ ਲੜਣੀ ਹੈ ਤਾਂ ਉਸ ਨੂੰ ਆਪਣੀ ਫੌਜ ਤੇ ਵੀ ਧਿਆਨ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਲਈ ਅਸੀਂ ਸਾਰੇ ਨੂੰ ਇੱਕ ਸੰਯੁਕਤ ਤਾਕਤ ਦੇ ਰੂਪ ਚ ਕੰਮ ਕਰਨਾ ਹੋਵੇਗਾ।
ਨਵਜੋਤ ਸਿੰਘ ਸਿੱਧੂ ਨੂੰ ਨਹੀਂ ਕੋਈ ਸਮਝ- ਕੈਪਟਨ
ਨਵਜੋਤ ਸਿੰਘ ਸਿੱਧੂ ਦੇ ਟਵੀਟ ’ਤੇ ਕੈਪਟਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੁਝ ਨਹੀਂ ਆਉਂਦਾ, ਸਿਰਫ ਬੋਲਣਾ ਜਾਣਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰੀ ਮੀਟਿੰਗ ਦੇ ਬਾਰੇ ਚ ਉਹ ਕੀ ਜਾਣਦੇ ਹਨ। ਪੀਐੱਮ ਜਾਂ ਗ੍ਰਹਿ ਮੰਤਰੀ ਦੇ ਨਾਲ ਸੂਬੇ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਹੁੰਦਾ ਹੈ ਅਤੇ ਸੂਬੇ ਦੇ ਮਸਲਿਆਂ ਨੂੰ ਲੈ ਕੇ ਲਗਾਤਾਰ ਬੈਠਕਾਂ ਕਰਨੀਆਂ ਹੁੰਦੀਆਂ ਹਨ, ਇਸਦਾ ਮਤਲਬ ਇਹ ਨਹੀਂ ਹੈ ਕਿ ਮੈ ਉਨ੍ਹਾਂ ਦੇ ਨਾਲ ਮਿਲ ਚੁੱਕਿਆ ਹਾਂ। ਜੇਕਰ ਜੰਗ ਚ ਜਾਣਾ ਹੁੰਦਾ ਹੈ ਤਾਂ ਫੋਰਸ ਦੇ ਨਾਲ ਜਾਣਾ ਹੁੰਦਾ ਹੈ। ਇਸ ਲਈ ਸੀਟਾਂ ਨੂੰ ਲੈ ਕੇ ਉਹ ਬੀਜੇਪੀ ਢੀਂਡਸਾ ਦੇ ਨਾਲ ਗੱਲ ਕਰਨਗੇ।
'ਕੈਪਟਨ ਨੇ ਸਿੱਧੂ ਅਤੇ ਰੰਧਾਵਾ ’ਤੇ ਸਾਧਿਆ ਨਿਸ਼ਾਨਾ'
-
'This man knows nothing. He just keeps shooting nonsense from his mouth. I'd been meeting all central ministers to discuss state issues. States can't function unless they work with Centre. But I don't expect @sherryontopp to know anything about good governance': @capt_amarinder https://t.co/qgzRoK2XFz
— Raveen Thukral (@RT_Media_Capt) October 27, 2021 " class="align-text-top noRightClick twitterSection" data="
">'This man knows nothing. He just keeps shooting nonsense from his mouth. I'd been meeting all central ministers to discuss state issues. States can't function unless they work with Centre. But I don't expect @sherryontopp to know anything about good governance': @capt_amarinder https://t.co/qgzRoK2XFz
— Raveen Thukral (@RT_Media_Capt) October 27, 2021'This man knows nothing. He just keeps shooting nonsense from his mouth. I'd been meeting all central ministers to discuss state issues. States can't function unless they work with Centre. But I don't expect @sherryontopp to know anything about good governance': @capt_amarinder https://t.co/qgzRoK2XFz
— Raveen Thukral (@RT_Media_Capt) October 27, 2021
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਰੋਧੀਆਂ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਛੋਟੀਆਂ -ਛੋਟੀਆਂ ਗੱਲ੍ਹਾਂ ਨੂੰ ਲੈ ਕੇ ਉਨ੍ਹਾਂ ਨੂੰ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਅਸੀਂ ਸਿੱਧੂ ਨਾਲ ਲੜਾਂਗੇ ਅਤੇ ਉਨ੍ਹਾਂ ਨੂੰ ਹਰਾਵਾਗੇ ਵੀ, ਜਿੱਥੇ ਉਹ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਲੜਣਗੇ। ਉਨ੍ਹਾਂ ਨੇ ਕਿਹਾ ਕਿ ਜਦੋ ਤੋਂ ਸਿੱਧੂ ਨੇ ਪੰਜਾਬ ਕਾਂਗਰਸ ਦੀ ਵਾਗਡੋਰ ਸੰਭਾਲੀ ਹੈ ਉਨ੍ਹਾਂ ਦੇ ਸਰਵੇਖਣ ਦੇ ਮੁਤਾਬਿਕ ਪਾਰਟੀ ਦੀ ਪ੍ਰਸਿੱਧੀ ’ਚ 25 ਫੀਸਦ ਦੀ ਗਿਰਾਵਟ ਆਈ ਹੈ।
'ਕਿਸਾਨਾਂ ਨੂੰ ਨਾਲ ਲੈ ਕੇ ਕਰਨਗੇ ਅਮਿਤ ਸ਼ਾਹ ਨਾਲ ਮੁਲਾਕਾਤ'
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਫਸਲਾਂ ਮੀਂਹ ਦੇ ਨਾਲ ਖਰਾਬ ਹੋ ਰਹੀ ਹੈ। ਦੂਜੇ ਪਾਸੇ ਕਿਸਾਨ ਧਰਨੇ ’ਤੇ ਬੈਠੇ ਹੋਏ ਹਨ। ਉਹ 25 ਤੋਂ 30 ਕਿਸਾਨਾਂ ਨੂੰ ਲੈ ਕੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਮਸਲਿਆਂ ਨੂੰ ਲੈ ਕੇ ਉਨ੍ਹਾਂ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਹੈ। ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ ਗੱਲਬਾਤ ਨਾਲ ਮਸਲੇ ਦਾ ਹੱਲ ਹੁੰਦਾ ਹੈ। ਖੇਤੀਬਾੜੀ ਦੀ ਜਾਣਕਾਰੀ ਜਿਨ੍ਹਾਂ ਲੋਕਾਂ ਨੂੰ ਹੈ ਉਨ੍ਹਾਂ ਲੋਕਾਂ ਨੂੰ ਉਹ ਗ੍ਰਹਿ ਮੰਤਰੀ ਦੇ ਨਾਲ ਮਿਲਣ ਲਈ ਲੈ ਕੇ ਜਾਣਗੇ।
'ਕੈਪਟਨ ਨੇ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਜਤਾਈ ਚਿੰਤਾ'
-
Former CM @capt_amarinder hits out at his detractors, particularly @sherryontopp and @Sukhjinder_INC, for indulging in petty issues. “We will fight and defeat @sherryontopp from wherever he contests the upcoming Assembly polls,” he vows. pic.twitter.com/IhqGsydqle
— Raveen Thukral (@RT_Media_Capt) October 27, 2021 " class="align-text-top noRightClick twitterSection" data="
">Former CM @capt_amarinder hits out at his detractors, particularly @sherryontopp and @Sukhjinder_INC, for indulging in petty issues. “We will fight and defeat @sherryontopp from wherever he contests the upcoming Assembly polls,” he vows. pic.twitter.com/IhqGsydqle
— Raveen Thukral (@RT_Media_Capt) October 27, 2021Former CM @capt_amarinder hits out at his detractors, particularly @sherryontopp and @Sukhjinder_INC, for indulging in petty issues. “We will fight and defeat @sherryontopp from wherever he contests the upcoming Assembly polls,” he vows. pic.twitter.com/IhqGsydqle
— Raveen Thukral (@RT_Media_Capt) October 27, 2021
ਪੰਜਾਬ ਦੀ ਸੁਰੱਖਿਆ ਬਾਰੇ ਅਮਰਿੰਦਰ ਸਿੰਘ ਨੇ ਕਿਹਾ ਕਿ ਸਥਿਤੀ ਸੰਵੇਦਨਸ਼ੀਲ ਹੈ। ਪੰਜਾਬ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ। ਡਰੱਗ ਤਸਕਰੀ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅੱਤਵਾਦੀ ਸਰਹੱਦ 'ਤੇ ਤਾਰਾਂ ਵਿਛਾ ਕੇ ਹੇਠਾਂ ਸੁਰੰਗ ਬਣਾ ਲੈਂਦੇ ਸੀ। ਹੁਣ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਕਰ ਰਹੇ ਹਨ। ਫੌਜ ਦੇਸ਼ ਦੀ ਰੱਖਿਆ ਲਈ ਹੈ। ਪੰਜਾਬ ਨੇ ਬਹੁਤ ਕੁਝ ਦੇਖਿਆ ਹੈ। ਮੈਂ ਹਮੇਸ਼ਾ ਸੁਰੱਖਿਆ ਨੂੰ ਲੈ ਕੇ ਗੰਭੀਰ ਰਿਹਾ ਹਾਂ। ਡਰੋਨ ਇੱਕ ਵੱਡਾ ਖ਼ਤਰਾ ਹਨ। ਅਡਵਾਂਸ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ।
ਇੰਡਸਟਰੀ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਇੰਡਸਟਰੀ ਲਈ ਟਾਰਗੇਟ ਤੈਅ ਕੀਤਾ ਸੀ। ਉਹ 100000 ਕਰੋੜ ਦੀ ਇੰਡਸਟਰੀ ਲੈ ਕੇ ਆਉਣਗੇ। 96000 ਕਰੋੜ ਦੀ ਇੰਡਸਟਰੀ ਉਨ੍ਹਾਂ ਨੇ ਹਾਸਿਲ ਕੀਤੀ ਹੈ। ਉਹ ਪੰਜਾਬ ’ਚ ਇੱਕ ਲੱਖ ਕਰੋੜ ਦੇ ਉਦਯੋਗ ਲਗਾਉਣਾ ਚਾਹੁੰਦੇ ਸੀ।
ਵੀਜ਼ਾ ਦੁਬਾਰਾ ਖੁੱਲ੍ਹਣ 'ਤੇ ਅਰੂਸਾ ਨੂੰ ਮੁੜ ਬੁਲਾਵਾਂਗਾ ਪੰਜਾਬ: ਕੈਪਟਨ
ਕੈਪਟਨ ਅਮਰਿੰਦਰ ਨੇ ਅਰੂਸਾ ਆਲਮ 'ਤੇ ਬੋਲਦਿਆ ਕਿਹਾ ਕਿ 67 ਵਿਧਾਇਕਾਂ ਨੇ ਮੈਨੂੰ ਕਿਹਾ ਕਿ ਮੈਨੂੰ ਜੇਕਰ ਮੈਂ ਚੋਣਾਂ ਲੜਨਾ ਚਾਹੁੰਦਾ ਹਾਂ, ਤਾਂ ਇਹ ਸਭ ਮੁੱਦੇ ਬੇਬੁਨਿਆਦ ਹਨ। ਕੈਪਟਨ ਨੇ ਕਿਹਾ ਕਿ ਅਰੂਸਾ ਆਲਮ ਭਾਰਤ ਵਿੱਚ 16 ਸਾਲਾਂ ਤੋਂ ਆ ਰਹੀ ਹੈ। ਉਹ ਬਹੁਤ ਹੀ ਗਿਆਨਵਾਨ ਹੈ, ਜੇਕਰ ਵੀਜ਼ਾ ਦੁਬਾਰਾ ਖੁੱਲ੍ਹਦਾ ਹੈ, ਤਾਂ ਮੈਂ ਅਰੂਸਾ ਨੂੰ ਦੁਬਾਰਾ ਪੰਜਾਬ ਬੁਲਾਵਾਗਾਂ।
ਇਹ ਵੀ ਪੜੋ: ਕੈਪਟਨ ਅਮਰਿੰਦਰ ਸਿੰਘ ਕਰਨਗੇ ਅਮਿਤ ਸ਼ਾਹ ਨਾਲ ਮੁਲਾਕਾਤ, ਇਹ ਹੋਣਗੇ ਮੁੱਦੇ