ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ਦੀ ਵਕੀਲ ਰਵਨੀਤ ਸਿੰਘ ਜੋਸ਼ੀ ਨੇ ਪੰਜਾਬ ਦੇ ਪ੍ਰਿੰਸੀਪਲ ਸੈਕਰੇਟਰੀ ਨੂੰ ਲੀਗਲ ਨੋਟਿਸ ਭੇਜਿਆ। ਜਿਸ ਵਿੱਚ ਉਨ੍ਹਾਂ ਨੇ ਪ੍ਰਵੀਨ ਕੁਮਾਰ ਜੋ ਕਿ ਵੀ.ਵੀ.ਆਈ.ਪੀ ਮੈਡੀਕਲ ਟੀਮ (VVIP Medical Team) ਮੁੱਖ ਮੰਤਰੀ (CM) ਦੇ ਨਾਲ ਸਨ, ਉਨ੍ਹਾਂ ਨੂੰ ਰਜਿਸਟਰਾਰ ਆਫ ਪੰਜਾਬ ਸਟੇਟ ਫਾਰਮੇਸੀ ਕੌਂਸਲ (Registrar of Punjab State Pharmacy Council) ਦਾ ਐਡੀਸ਼ਨਲ ਚਾਰਜ (Additional charge) ਵੀ ਦੇ ਦਿੱਤਾ ਗਿਆ ਹੈ।
ਲੀਗਲ ਨੋਟਿਸ (Legal notice) ਵਿੱਚ ਰਵਨੀਤ ਸਿੰਘ ਜੋਸ਼ੀ (Ravneet Singh Joshi) ਨੇ ਕਿਹਾ ਹੈ ਕਿ ਪ੍ਰਵੀਨ ਕੁਮਾਰ (Praveen Kumar) ਦੀ ਅਪਾਇੰਟਮੈਂਟ ਸਿਆਸੀ ਤੌਰ 'ਤੇ ਗਲਤ ਤਰੀਕੇ ਨਾਲ ਕੀਤੀ ਗਈ ਹੈ। ਲੀਗਲ ਨੋਟਿਸ (Legal notice) ਵਿੱਚ ਮੰਗ ਕੀਤੀ ਗਈ ਹੈ ਕਿ ਜਿਹੜੇ ਆਦੇਸ਼ ਜਾਰੀ ਕੀਤੇ ਗਏ ਉਸ ਨੂੰ ਰੱਦ ਕੀਤਾ ਜਾਵੇ ਅਤੇ ਰਜਿਸਟਰਾਰ ਪੰਜਾਬ ਸਟੇਟ ਫਾਰਮੇਸੀ ਕੌਂਸਲ (Registrar Punjab State Pharmacy Council) ਦੀ ਪੋਸਟ ਤੇ ਕਿਸੇ ਕੁਆਲੀਫਾਈਡ ਅਤੇ ਰੁਲਸ (Qualified and Rules) ਦੇ ਮੁਤਾਬਿਕ ਰੱਖਿਆ ਜਾਵੇ।
ਬਿਨ੍ਹਾਂ ਯੋਗਤਾ ਪੂਰੀ ਕੀਤੇ ਰਾਜਨੀਤਿਕ ਰਸੁਖ ਦੇ ਚਲਦੇ ਫਾਰਮੈਂਸੀ ਕੌਂਸਲ ਪੰਜਾਬ (Pharmacy Council Punjab) ਦੇ ਰਜਿਸਟਰਾਰ ਅਤੇ ਮੁੱਖ ਮੰਤਰੀ ਦੀ ਵੀ.ਵੀ.ਆਈ.ਪੀ ਮੈਡੀਕਲ ਟੀਮ (VVIP Medical Team) ਦੇ ਮੈਂਬਰ ਬਣੇ ਪ੍ਰਵੀਨ ਕੁਮਾਰ (Praveen Kumar) ਨੂੰ ਲੀਗਲ ਨੋਟਿਸ (Legal notice) ਮਿਲਣ ਤੋਂ ਬਾਅਦ ਸਰਕਾਰ ਨੇ ਰਜਿਸਟਰਾਰ ਅਹੁਦੇ ਤੋਂ ਹਟਾ ਕੇ ਡਾਕਟਰ ਜਸਵੀਰ ਸਿੰਘ (Dr. Jasveer Singh) ਨੂੰ ਨਵਾਂ ਰਜਿਸਟਰਾਰ (Registrar) ਨਿਯੁਕਤ ਕਰ ਦਿੱਤਾ ਹੈ।
ਐਡਵੋਕੇਟ ਰਵਨੀਤ ਸਿੰਘ ਜੋਸ਼ੀ (Advocate Ravneet Singh Joshi) ਨੇ 25 ਮਈ 2021 ਨੂੰ ਪੰਜਾਬ ਦੇ ਪ੍ਰਿਸੀਪਲ ਸੈਕੇਟਰੀ ਹੈਲਥ (Principal Secretary Health, Punjab) ਨੂੰ ਲੀਗਲ ਨੋਟਿਸ (Legal notice) ਜਾਰੀ ਕਰ ਉਕਤ ਨਿਯੁਕਤੀ ਨੂੰ ਅਸਵਿਧਾਨਿਕ ਦੱਸਦੇ ਹੋਏ ਪ੍ਰਵੀਨ ਕੁਮਾਰ (Praveen Kumar) ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। ਲੀਗਲ ਨੋਟਿਸ ਦੇ ਮਾਧਿਅਮ ਨਾਲ ਦੱਸਿਆ ਗਿਆ ਸੀ ਕਿ ਫਾਰਮੈਂਸੀ ਕੌਂਸਲ ਰਜਿਸਟਰਾਰ (Registrar of Pharmacy Council) ਦੇ ਅਹੁਦੇ ਦੇ ਲਈ ਪੀ. ਐੱਚ .ਡੀ ਫਾਰਮ (P. HD form) ਜਾਂ ਐਮ.ਬੀ.ਬੀ.ਐਸ (MBBS) ਐਮ.ਡੀ ਡਿਗਰੀ (MD degree) ਅਤੇ ਘੱਟ ਤੋਂ ਘੱਟ 10 ਸਾਲ ਦੇ ਕੰਮ ਦਾ ਅਨੁਭਵ ਹੋਣਾ ਚਾਹੀਦਾ ਹੈ ਪਰ ਫਾਰਮੈਂਸੀ ਐਕਟ 1948 ਦੇ ਤਹਿਤ ਪ੍ਰਵੀਨ ਕੁਮਾਰ (Praveen Kumar) ਨੂੰ ਉਕਤ ਅਹੁਦੇ ਤੇ ਨਿਯੁਕਤ ਕੀਤਾ ਗਿਆ।
ਇਹ ਵੀ ਪੜ੍ਹੋ: ਵਿਧਾਇਕਾਂ ਦੇ ਟੈਲੀਫੋਨ ਅਲਾਊਂਸ ਨੂੰ ਲੈ ਕੇ ਖਜ਼ਾਨਾ ਮੰਤਰੀ ਨੂੰ ਲੀਗਲ ਨੋਟਿਸ