ETV Bharat / city

Congress Clash: ਲੋਕਾਂ ਦੀਆਂ ਮੁਸ਼ਕਿਲਾਂ ਛੱਡ ਸਿੱਧੂ-ਕੈਪਟਨ ਲੜ ਰਹੇ ਨੇ ਕੁਰਸੀ ਦੀ ਲੜਾਈ: ਚੀਮਾ - ਕੈਪਟਨ ਅਤੇ ਸਿੱਧੂ ਤੇ ਤਿੱਖੇ ਸ਼ਬਦੀ ਹਮਲੇ

ਕਾਂਗਰਸੀ ਕਲੇਸ਼ (congress clash) ਨੂੰ ਲੈਕੇ ਵਿਰੋਧੀ ਪਾਰਟੀਆਂ ਵੱਲੋਂ ਸੂਬਾ ਸਰਕਾਰ (State Government) ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਅਕਾਲੀ ਆਗੂ ਦਲਜੀਤ ਚੀਮਾ ਨੇ ਕੈਪਟਨ ਅਤੇ ਸਿੱਧੂ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਦੋਵਾਂ ਆਗੂਆਂ ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦੋਵਾਂ ਚ ਕੁਰਸੀ ਲਈ ਲੜਾਈ (The battle for the chair) ਚੱਲ ਰਹੀ ਹੈ।

ਲੋਕਾਂ ਦੀਆਂ ਮੁਸ਼ਕਿਲਾਂ ਛੱਡ ਸਿੱਧੂ-ਕੈਪਟਨ ਲੜ ਰਹੇ ਕੁਰਸੀ ਦੀ ਲੜਾਈ: ਚੀਮਾ

author img

By

Published : Jun 24, 2021, 9:42 AM IST

ਚੰਡੀਗੜ੍ਹ: ਸੂਬਾ ਕਾਂਗਰਸ ਦਾ ਅੰਦਰੂਨੀ ਕਲੇਸ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਲਗਤਾਰ ਸਿੱਧੂ-ਕੈਪਟਨ (Sidhu Captain ) ਵੱਲੋਂ ਇੱਕ-ਦੂਜੇ ਤੇ ਸ਼ਬਦੀ ਵਾਰ ਕੀਤੇ ਜਾ ਰਹੇ ਹਨ। ਓਧਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਕਾਂਗਰਸ ਦੇ ਇਸ ਕਾਟੋ -ਕਲੇਸ਼ ਨੂੰ ਲੈਕੇ ਸਰਕਾਰ (State Government) ਨੂੰ ਨਿਸ਼ਾਨੇ ’ਤੇ ਲੈ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਦਲਜੀਤ ਚੀਮਾ ਵੱਲੋਂ ਕਾਂਗਰਸ ਦੀ ਖਾਨਾਜੰਗੀ ਨੂੰ ਲੈਕੇ ਸਿੱਧੂ-ਕੈਪਟਨ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ।

ਦਲਜੀਤ ਚੀਮਾ ਨੇ ਨਵਜੋਤ ਸਿੱਧੂ (Navjot Sidhu) ਅਤੇ ਮੁੱਖ ਮੰਤਰੀ ਵਿਚਾਲੇ ਚੱਲ ਰਹੀ ਲੜਾਈ ਨੂੰ ਲੈਕੇ ਤੰਜ ਕੱਸਦੀਆਂ ਕਿਹਾ ਕਿ ਸਰਕਾਰ ਦਾ ਧਿਆਨ ਲੋਕਾਂ ਵੱਲ ਨਾ ਜਾਕੇ ਸਿਰਫ ਆਪਣੀਆਂ ਕੁਰਸੀਆਂ ਉੱਪਰ ਹੈ ਤੇ ਸਿਹਤ ਵਿਭਾਗ ਕੋਰੋਨਾ ਮਹਾਂਮਾਰੀ ਵਿੱਚ ਘਪਲੇ ਕਰ ਰਿਹਾ ਹੈ। ਚੀਮਾ ਨੇ ਕਿਹਾ ਕਿ ਸ਼ਿਕਾਇਤ ਸੁਣਨ ਲਈ ਨਾ ਕੋਈ ਸੈਕਟਰੀਏਟ ਵਿਖੇ ਹੁੰਦਾ ਹੈ ਤੇ ਜਿਸ ਕਰਕੇ ਹਰ ਵਿਭਾਗ ਵਿੱਚ ਲੋਕ ਖੱਜਲ ਖੁਆਰ ਹੋ ਰਿਹਾ ਹੈ।

ਲੋਕਾਂ ਦੀਆਂ ਮੁਸ਼ਕਿਲਾਂ ਛੱਡ ਸਿੱਧੂ-ਕੈਪਟਨ ਲੜ ਰਹੇ ਕੁਰਸੀ ਦੀ ਲੜਾਈ: ਚੀਮਾ

ਚੀਮਾ ਨੇ ਕਿਹਾ ਕਿ ਕਾਂਗਰਸੀ ਸਿਰਫ ਕੁਰਸੀ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਦੇ ਸਿੱਧੂ ਮੁੱਖ ਮੰਤਰੀ ਨਾਲ ਡਿਨਰ ਕਰਦੇ ਹਨ ਤੇ ਉਨ੍ਹਾਂ ਇਕੱਠਿਆਂ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਹਨ। ਚੀਮਾ ਨੇ ਕਿਹਾ ਕਿ ਜਦੋਂ ਸਿੱਧੂ ਨੂੰ ਕੁਰਸੀ ਨਹੀਂ ਮਿਲੀ ਤਾਂ ਹੁਣ ਸਰਕਾਰ ਖਿਲਾਫ਼ ਬੋਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ। ਸਰਕਾਰ ਵੱਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀਆਂ ਨੌਕਰੀਆਂ ਨੂੰ ਲੈਕੇ ਵੀ ਚੀਮਾ ਨੇ ਕੈਪਟਨ ਸਰਕਾਰ ਖਿਲਾਫ਼ ਜੰਮਕੇ ਭੜਾਸ ਕੱਢੀ ਗਈ।

ਇਹ ਵੀ ਪੜ੍ਹੋ:Punjab Congress Conflict: 2 ਦਿਨ ਦਿੱਲੀ ’ਚ ਰਹਿ ਹਾਈਕਮਾਨ ਨੂੰ ਬਿਨਾਂ ਮਿਲੇ ਪਰਤੇ ਕੈਪਟਨ

ETV Bharat Logo

Copyright © 2024 Ushodaya Enterprises Pvt. Ltd., All Rights Reserved.