ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਨਾਂ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਗੈਂਗਸਟਰ ਦਾ ਨਾਂ ਵੀ ਸਾਹਮਣੇ ਆਇਆ ਸੀ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 10 ਸਾਲਾਂ ਦੇ ਆਪਣੇ ਅਪਰਾਧਿਕ ਜੀਵਨ ਵਿੱਚ ਗੈਂਗਸਟਰ ਲਾਏਂਸ ਬਿਸ਼ਨੋਈ ਨੇ ਖੁਦ ਕਿਸੇ ਨੂੰ ਗੋਲੀ ਮਾਰ ਕੇ ਕਤਲ ਨਹੀਂ ਕੀਤਾ ਹੈ।
ਮਕੋਕਾ ਅਤੇ ਆਰਮਜ਼ ਐਕਟ ਦੇ ਤਹਿਤ ਗ੍ਰਿਫਤਾਰ: ਬਿਸ਼ਨੋਈ 'ਤੇ ਜਬਰੀ ਵਸੂਲੀ ਅਤੇ ਕਈ ਲੋਕਾਂ ਦੇ ਕਤਲ ਦੀ ਸਾਜ਼ਿਸ਼ ਦੇ ਘੱਟੋ-ਘੱਟ ਇੱਕ ਦਰਜਨ ਕੇਸ ਹਨ। ਪੁਲਿਸ ਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਲਾਰੇਂਸ ਬਿਸ਼ਨੋਈ ਨੂੰ ਦਿੱਲੀ ਪੁਲਿਸ ਨੇ 2021 ਵਿੱਚ ਮਕੋਕਾ ਅਤੇ ਆਰਮਜ਼ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਉਸ ਨੂੰ ਰਾਜਸਥਾਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਮੂਸੇਵਾਲਾ ਕਤਲ ਮਾਮਲੇ 'ਚ ਰਿਮਾਂਡ: ਉਹ ਤਿਹਾੜ ਦੀ ਜੇਲ੍ਹ ਨੰਬਰ 8 ਵਿੱਚ ਬੰਦ ਸੀ। ਉਸ ਦੇ ਨਾਲ ਗੈਂਗ ਦੇ ਹੋਰ ਮੈਂਬਰ ਵੀ ਬੰਦ ਹਨ। ਹੁਣ ਜਦੋਂ ਸਿੱਧੂ ਮੂਸੇਵਾਲਾ ਦੇ ਕਤਲ 'ਚ ਲਾਰੇਂਸ ਨਾਂ ਸਾਹਮਣੇ ਆਇਆ ਤਾਂ ਸਪੈਸ਼ਲ ਸੈੱਲ ਨੇ ਉਸ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਹ ਪਿਛਲੇ 8 ਦਿਨਾਂ ਤੋਂ ਸਪੈਸ਼ਲ ਸੈੱਲ ਦੇ ਰਿਮਾਂਡ 'ਤੇ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਜੇਲ੍ਹ 'ਚ ਰਹਿੰਦਿਆਂ ਆਪਣਾ ਨੈਟਵਰਕ ਫੈਲਾਇਆ: ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਬਿਸ਼ਨੋਈ ਨੇ ਜੇਲ੍ਹ 'ਚ ਰਹਿੰਦਿਆਂ ਆਪਣਾ ਨੈਟਵਰਕ ਫੈਲਾਇਆ ਹੈ। ਉਸਨੇ ਹਰਿਆਣਾ, ਪੰਜਾਬ, ਰਾਜਸਥਾਨ, ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਦੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਰਾਹੀਂ ਇਹਨਾਂ ਸੂਬਿਆਂ ਵਿੱਚ ਆਪਣਾ ਨੈਟਵਰਕ ਫੈਲਾਇਆ ਹੈ।
ਗੈਂਗਸਟਰਾਂ ਲਈ ਵਕੀਲ ਵੀ ਮੁਹੱਈਆ ਕਰਵਾਏ: ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਜੇਲ੍ਹ 'ਚ ਬੰਦ ਰਿਹਾ ਹੈ ਤਾਂ ਉਸ ਨੇ ਗੈਂਗਸਟਰਾਂ ਨੂੰ ਜੇਲ੍ਹ 'ਚ ਸਾਰਾ ਸਾਮਾਨ ਮੁਹੱਈਆ ਕਰਵਾਉਣ ਦਾ ਵਾਅਦਾ ਕਰਕੇ ਦੋਸਤੀ ਕਰ ਲਈ ਸੀ। ਕਈ ਵਾਰ ਗੈਂਗਸਟਰਾਂ ਲਈ ਵਕੀਲ ਵੀ ਮੁਹੱਈਆ ਕਰਵਾਏ ਹਨ। ਉਥੇ ਹੀ ਉਸ ਨੇ ਜੇਲ੍ਹ ਤੋਂ ਬਾਹਰ ਗੈਂਗਸਟਰਾਂ ਦੀ ਮਦਦ ਦੇ ਲਈ ਉਨ੍ਹਾਂ ਦੇ ਵਿਰੋਧੀ ਗੈਂਗ ਦੇ ਬਦਮਾਸ਼ਾਂ ਦਾ ਕਤਲ ਵੀ ਕਰਵਾਇਆ ਹੈ।
ਪੰਜਾਬ ਯੂਨੀਵਰਸਿਟੀ ਦੀ ਚੋਣ 'ਚ ਪਹਿਲਾ ਮਾਮਲਾ: 2010 'ਚ ਪੰਜਾਬ ਯੂਨੀਵਰਸਿਟੀ ਦੀ ਚੋਣ ਲੜਦਿਆਂ ਉਸ ਨੇ ਵਿਰੋਧੀ ਧੜੇ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਹ ਉਸਦਾ ਪਹਿਲਾ ਕੇਸ ਸੀ। ਇਸ ਮਾਮਲੇ 'ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੇਲ੍ਹ ਵਿੱਚ ਜਾਂਦੇ ਹੀ ਉਹ ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ ਅਤੇ ਫਿਰ ਉਨ੍ਹਾਂ ਦੀ ਮਦਦ ਨਾਲ ਦਿੱਲੀ, ਯੂਪੀ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਕਈ ਲੋਕਾਂ ਨੂੰ ਫਿਰੌਤੀ ਅਤੇ ਕਤਲ ਕਰਨ ਦੀ ਸਾਜ਼ਿਸ਼ ਰਚੀ।
ਪੁਲਿਸ ਅਨੁਸਾਰ ਨਹੀਂ ਕੀਤਾ ਖੁਦ ਕੋਈ ਕਤਲ: ਪੁਲਿਸ ਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਸਨੇ ਕਿਸੇ ਦਾ ਕਤਲ ਨਹੀਂ ਕੀਤਾ ਹੈ। ਉਸ ਦੀ ਪੁਲਿਸ ਹਿਰਾਸਤ ਸ਼ੁੱਕਰਵਾਰ ਨੂੰ ਖ਼ਤਮ ਹੋ ਰਹੀ ਹੈ।
ਇਹ ਵੀ ਪੜ੍ਹੋ:ਸੀਰੀਅਸ ਪ੍ਰੈੱਸ ਕਾਨਫਰੰਸ 'ਚ ਲੱਗੇ ਠਹਾਕੇ, ਸ਼ਪੈਸਲ CP ਕਹਿੰਦੇ ਰਹੇ 'ਇਸ ਤੋਂ ਵੱਧ ਜਾਣਕਾਰੀ ਨਹੀਂ