ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕ 'ਚ ਪੰਜਾਬ ਦੌਰੇ 'ਤੇ ਆਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਅੱਜ ਤੀਜਾ ਦਿਨ ਹੈ। ਅੱਜ ਰਾਹੁਲ ਗਾਂਧੀ ਪਟਿਆਲਾ ਦੇ ਦੁੱਧਨ ਸਾਧਾਂ 'ਚ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਪਿਹੋਵਾ ਹੱਦ ਤੋਂ ਹੁੰਦੇ ਹੋਏ ਹਰਿਆਣਾ ਜਾਣਗੇ।
ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਹੱਕ 'ਚ ਰਾਹੁਲ ਗਾਂਧੀ ਤਿੰਨ ਦਿਨਾਂ ਦੇ ਪੰਜਾਬ ਦੌਰੇ 'ਤੇ ਆਏ ਹੋਏ ਹਨ। ਬੀਤੇ ਦੋ ਦਿਨਾਂ ਦੀ ਰੈਲੀ ਦੌਰਾਨ ਜਿੱਥੇ ਉਨ੍ਹਾਂ ਕਿਸਾਨਾਂ ਦੇ ਹੱਕ 'ਚ ਖੜ੍ਹਨ ਦੀ ਗੱਲ ਆਖੀ ਉੱਥੇ ਹੀ ਕੇਂਦਰ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਵੀ ਸਾਧੇ ਹਨ। ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀ ਜਾਣਗੀਆਂ।
ਪੰਜਾਬ ਤੋਂ ਹੁੰਦਿਆਂ ਹਰਿਆਣਾ ਜਾਣਗੇ ਰਾਹੁਲ ਗਾਂਧੀ
ਅੱਜ ਰਾਹੁਲ ਗਾਂਧੀ ਟਰੈਕਟਰ ਰੈਲੀ ਕਰ ਪੰਜਾਬ ਤੋਂ ਹੁੰਦਿਆਂ ਹਰਿਆਣਾ ਪਹੁੰਚਣਗੇ। ਜਿੱਥੇ ਪਿਹੋਵਾ ਦੀ ਅਨਾਜ ਮੰਡੀ ਅਤੇ ਥਾਨੇਸਰ 'ਚ ਰੈਲੀ ਨੂੰ ਸੰਬੋਧਨ ਕਰਨਗੇ।
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਦਾ ਪਹਿਲਾਂ ਹਰਿਆਣਾ ਦੌਰਾ ਦੋ ਦਿਨਾਂ ਦਾ ਸੀ, ਜਿਸ ਚ ਬਦਲਾਅ ਕਰਿਦਆਂ ਹੁਣ ਇਹ ਦੌਰਾ ਇੱਕ ਦਿਨ ਦਾ ਹੋਵੇਗਾ। ਰਾਹੁਲ ਗਾਂਧੀ ਦੀ 'ਖੇਤੀ ਬਚਾਓ ਯਾਤਰਾ' ਪਿਹੋਵਾ ਤੋਂ ਸ਼ੁਰੂ ਹੋ ਪਿਪਲੀ 'ਚ ਖ਼ਤਮ ਹੋਵੇਗੀ।
-
Shri @RahulGandhi will move on to the Haryana leg of the Kheti Bachao Yatra tomorrow, holding a public meeting & participating in a tractor rally.
— Congress (@INCIndia) October 5, 2020 " class="align-text-top noRightClick twitterSection" data="
Watch him live on our social media channels.
FB: https://t.co/KOgdMQec9m
YT: https://t.co/4uLWRC3x0j
Insta: https://t.co/dHO7fsfJ2M pic.twitter.com/JjShiLGABx
">Shri @RahulGandhi will move on to the Haryana leg of the Kheti Bachao Yatra tomorrow, holding a public meeting & participating in a tractor rally.
— Congress (@INCIndia) October 5, 2020
Watch him live on our social media channels.
FB: https://t.co/KOgdMQec9m
YT: https://t.co/4uLWRC3x0j
Insta: https://t.co/dHO7fsfJ2M pic.twitter.com/JjShiLGABxShri @RahulGandhi will move on to the Haryana leg of the Kheti Bachao Yatra tomorrow, holding a public meeting & participating in a tractor rally.
— Congress (@INCIndia) October 5, 2020
Watch him live on our social media channels.
FB: https://t.co/KOgdMQec9m
YT: https://t.co/4uLWRC3x0j
Insta: https://t.co/dHO7fsfJ2M pic.twitter.com/JjShiLGABx
ਖੇਤੀ ਕਾਨੂੰਨਾਂ ਨੂੰ ਲੈ ਭਾਰਤ ਦੇ ਕਈ ਸੂਬਿਆਂ 'ਚ ਇਸ ਦਾ ਵਿਰੋਧ ਹੋ ਰਿਹਾ ਹੈ ਪਰ ਪੰਜਾਬ 'ਚ ਇਸ ਦਾ ਵਧੇਰੇ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦੇ ਹੱਕ 'ਚ ਜਿੱਥੇ ਵਿਰੋਧੀ ਪਾਰਟੀਆਂ ਮੈਦਾਨ 'ਚ ਉੱਤਰੀਆਂ ਹਨ ਉੱਥੇ ਹੀ ਬੁੱਧੀਜੀਵੀਆਂ, ਨੌਜਵਾਨਾਂ ਵੱਲੋਂ ਵੀ ਕਿਸਾਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ।