ETV Bharat / city

ਪੰਜਾਬ ’ਚ ਕੋਰੋਨਾ ਦੀ ਮਾਰ, ਪਰ ਰਿਕਵਰੀ ਦਰ ’ਚ ਰਾਹਤ

author img

By

Published : Jan 21, 2022, 12:27 PM IST

ਇੱਕ ਪਾਸੇ ਪੰਜਾਬ ਦੇ ਵਿੱਚ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਦੂਜੇ ਪਾਸੇ ਕੋਰੋਨਾ ਦੀ ਰਫ਼ਤਾਰ ਵੀ ਜਾਨਲੇਵਾ ਸਾਬਿਤ ਹੋ ਰਹੀ ਹੈ। ਪੰਜਾਬ ਦੇ ਵਿੱਚ ਪਿਛਲੇ 24 ਘੰਟੇ ਵਿੱਚ 31 ਲੋਕਾਂ ਦੀ ਮੌਤ (last 24 hours 31 people dead due to corona) ਹੋ ਗਈ ਹੈ। ਜਦਕਿ ਹਰ ਦਿਨ ਪੰਜਾਬ ਵਿੱਚ ਨਵੇਂ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ।

ਪੰਜਾਬ ਵਿੱਚ 7 ਦਿਨਾਂ ਦੇ ਵਿੱਚ 160 ਲੋਕਾਂ ਦੀ ਮੌਤ

ਚੰਡੀਗੜ੍ਹ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 3,47,254 ਨਵੇਂ ਮਾਮਲੇ ਸਾਹਮਣੇ ਆਏ ਅਤੇ 2,51,1777 ਰਿਕਵਰੀ ਹੋਈ ਅਤੇ 703 ਲੋਕਾਂ ਦੀ ਕੋਰੋਨਾ ਤੋਂ ਮੌਤ ਹੋ ਗਈ ਹੈ।

ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਵਿੱਚ 7 ਦਿਨਾਂ ਦੇ ਵਿੱਚ 160 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1200 ਮਰੀਜ਼ ਲਾਈਫ ਸਪੋਰਟ ਸਿਸਟਮ ’ਤੇ ਹਨ। ਜਦਕਿ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ ਕਾਰਨ 31 ਲੋਕਾਂ ਦੀ ਮੌਤ (last 24 hours 31 people dead due to corona_) ਹੋ ਚੁੱਕੀ ਹੈ ਅਤੇ 8 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ।

ਇਨ੍ਹਾਂ ਤਿੰਨ ਜ਼ਿਲ੍ਹਿਆ ਸਭ ਤੋਂ ਵੱਧ ਮੌਤਾਂ

ਦੱਸ ਦਈਏ ਕਿ ਪੰਜਾਬ ਦੇ ਤਿੰਨ ਜ਼ਿਲ੍ਹੇ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਚ ਸਭ ਤੋਂ ਜਿਆਦਾ ਮੌਤਾਂ ਹੋਈਆਂ ਹਨ। ਵੀਰਵਾਰ ਨੂੰ ਅੰਮ੍ਰਿਤਸਰ ਅਤੇ ਪਟਿਆਲਾ ’ਚ 7-7 ਕੋਰੋਨਾ ਮਰੀਜ਼ਾ ਦੀ ਮੌਤ ਹੋ ਗਈ ਹੈ। ਲੁਧਿਆਣਾ ’ਚ 5, ਮੋਹਾਲੀ ’ਚ 4 ਅਤੇ ਜਲੰਦਰ ਚ 3 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਫਾਜ਼ਿਲਕਾ ਚ ਦੋ ਅਤੇ ਬਠਿੰਡਾ, ਗੁਰਦਾਸਪੁਰ ਅਤੇ ਸੰਗਰੂਰ ਚ ਇੱਕ ਇੱਕ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਈ ਹੈ।

ਵੈਂਟੀਲੇਟਰ ’ਤੇ 95 ਮਰੀਜ਼

ਸਭ ਤੋਂ ਵੱਡੀ ਚਿੰਤਾ ਇਹੀ ਪੰਜਾਬ ਵਿੱਚ ਇਸ ਸਮੇਂ 95 ਮਰੀਜ਼ ਕੋਰੋਨਾ ਦੀ ਵਜ੍ਹਾ ਤੋਂ ਵੈਂਟੀਲੇਟਰ ਤੇ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ 287 ਮਰੀਜ਼ ਆਈਸੀਯੂ ਵਿੱਚ ਪਹੁੰਚ ਚੁੱਕੇ ਹਨ, ।842 ਮਰੀਜ਼ਾਂ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਹੈ।

ਠੀਕ ਹੋਣ ਦੀ ਰਫਤਾਰ ’ਚ ਤੇਜ਼ੀ

ਪੰਜਾਬ ਵਿੱਚ 47,400 ਐਕਟਿਵ ਕੇਸ ਹਨ ਜਦਕਿ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਵੀ ਅਚਾਨਕ ਤੇਜ਼ ਹੋ ਗਈ ਹੈ। ਵੀਰਵਾਰ ਨੂੰ 5,932 ਮਰੀਜ਼ ਠੀਕ ਹੋ ਗਏ ਅਤੇ ਹੁਣ ਸੂਬੇ ਵਿਚ 47,400 ਕੋਰੋਨਾ ਦੇ ਐਕਟਿਵ ਹਨ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਟੈਸਟ ’ਚ ਤੇਜ਼ੀ ਵਧੀ ਹੈ। ਵੀਰਵਾਰ ਨੂੰ 46 ਹਜ਼ਾਰ 205 ਸੈਂਪਲ ਲਏ ਗਏ ਜਦਕਿ 42 ਹਜ਼ਾਰ 583 ਟੈਸਟ ਕੀਤੇ ਗਏ।

ਇਹ ਵੀ ਪੜੋ: Corona Updates: ਪਿਛਲੇ 24 ਘੰਟਿਆਂ 'ਚ 3 ਲੱਖ 47 ਹਜ਼ਾਰ ਮਾਮਲੇ ਦਰਜ, 703 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.