ਚੰਡੀਗੜ੍ਹ : ਕੋਰੋਨਾ ਵਾਇਰਲ ਦੇ ਮਾਮਲੇ ਤੇਜ਼ੀ ਨਾਲ ਮੁੜ ਤੋਂ ਵੱਧਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਕੋਰੋਨਾ ਪੰਜਾਬ ’ਚ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਕੋਰੋਨਾ ਕਾਰਨ ਬੀਤੇ ਦਿਨ ਪਿਛਲੇ 24 ਘਟਿਆਂ 'ਚ 30 ਲੋਕਾਂ ਦੀ ਮੌਤ ਹੋ ਗਈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 5664 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਸੂਬੇ 'ਚ 46,472 ਐਕਟਿਵ ਕੇਸ ਹਨ।
ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਐੱਸ. ਏ. ਐੱਸ. ਨਗਰ ’ਚ 1084, ਲੁਧਿਆਣਾ ’ਚ 836 , ਜਲੰਧਰ ’ਚ 703, ਪਟਿਆਲਾ ’ਚ 224, ਪਠਾਨਕੋਟ ’ਚ 174, ਅੰਮ੍ਰਿਤਸਰ ’ਚ 401, ਸ੍ਰੀ ਫ਼ਤਿਹਗੜ੍ਹ ਸਾਹਿਬ ’ਚ 12, ਗੁਰਦਾਸਪੁਰ ’ਚ 171, ਹੁਸ਼ਿਆਰਪੁਰ ’ਚ 518, ਬਠਿੰਡਾ ’ਚ 226, ਰੂਪਨਗਰ ’ਚ 232, ਤਰਨਤਾਰਨ ’ਚ 119, ਫਿਰੋਜ਼ਪੁਰ ’ਚ 240, ਸੰਗਰੂਰ ’ਚ 86, ਮੋਗਾ ’ਚ 41, ਕਪੂਰਥਲਾ ’ਚ 18, ਬਰਨਾਲਾ ’ਚ 55, ਫਾਜ਼ਿਲਕਾ ’ਚ 86, ਸ਼ਹੀਦ ਭਗਤ ਸਿੰਘ ਨਗਰ 65, ਫਰੀਦਕੋਟ 148, ਮਾਨਸਾ 80, ਮੁਕਤਸਰ ’ਚ 145 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।
-
COVID19 | Punjab reports 5,664 new cases and 30 deaths today; Active cases in the state stand at 46,472 pic.twitter.com/Q5swdAvUKm
— ANI (@ANI) January 23, 2022 " class="align-text-top noRightClick twitterSection" data="
">COVID19 | Punjab reports 5,664 new cases and 30 deaths today; Active cases in the state stand at 46,472 pic.twitter.com/Q5swdAvUKm
— ANI (@ANI) January 23, 2022COVID19 | Punjab reports 5,664 new cases and 30 deaths today; Active cases in the state stand at 46,472 pic.twitter.com/Q5swdAvUKm
— ANI (@ANI) January 23, 2022
ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 713445 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16978 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 649995 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਵੀ ਲਗਾਇਆ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ, ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।
ਇਹ ਵੀ ਪੜ੍ਹੋ : NATIONAL GIRL CHILD DAY: ਭੇਦਭਾਵ ਨੂੰ ਖ਼ਤਮ ਕਰਨ ਦੀ ਸਲਾਹ ਦਿੰਦਾ ਹੈ ਬਾਲੜੀ ਦਿਵਸ